ਅਮਿੱਟ ਪੈੜਾ ਛੱਡਦਾ ਗਿਆਰਵਾਂ ਗੁਰਮਿੱਤ ਕੈਂਪ ਸਿਡਨੀ ਵਿੱਚ ਸੰਪੰਨ


ਦੋ ਸ਼ਬਦ ਮੇਰੇ ਵਲੋਂ -  ਗੁਰਮਿੱਤ ਸ਼ਬਦ ਦਾ ਵਰਤਮਾਨ ਸਮੇਂ ਵਿੱਚ ਕੋਈ ਬਹੁਤਾ ਮਹੱਤਵ ਨਹੀ ਹੈ।ਕਿਓਕਿ ਇਸ ਸ਼ਬਦ ਦਾ ਪ੍ਰਯੋਗ ਖਾਸ ਕਰਕੇ ਪੰਜਾਬੋ ਬਾਹਰ ਰਹਿੰਦਾ ਭਾਈਚਾਰਾ ਆਮ ਹੀ ਕਰਦਾ ਹੈ ਤੇ ਜਿਆਦਾ ਤਰ ਪ੍ਰੋਗਰਾਮ ਗੁਰਮਿੱਤ ਤੋਂ ਕੋਹਾਂ ਪਰੇ ਹੁੱਦੇ ਹਨ।ਜਿਸ ਤੋਂ ਮੈਂ ਤੇ ਤੁਸੀਂ ਭਲੀ ਭਾਤ ਜਾਣੂ ਹਾਂ।

ਇਸ ਵਾਰ ਮੇਰੇ ਮਿੱਤਰ ਸਤਵੰਤ ਸਿੰਘ ਕੈਲੀ( ਸਿੱਖ ਯੂਥ ਅਸਟ੍ਰੇਲੀਆਂ ਦੇ ਪ੍ਰਬੰਧਕ) ਜੀ ਦੇ ਸਹਿਯੋਗ ਸਦਕਾਂ  ਮੈਨੂੰ  ਗਿਆਰਵਾਂ ਗੁਰਮਿੱਤ ਕੈਂਪ ਨੂੰ ਨੇੜਿਓ ਦੇਖਣ ਦਾ ਮੋਕਾ ਪ੍ਰਾਪਤ ਹੋਇਆ।ਸੱਚ ਜਾਣਿਓ ਮੈਂ ਇੱਥੇ ਉਹ ਸ਼ਾਤੀ ਪ੍ਰਾਪਤ ਕੀਤੀ ਜਿਹੜੀ ਕਦੇ ਮੈਂ ਹਰਮਿਦਰ ਸਾਹਿਬ ਵਿੱਚ ਮਹਿਸੂਸ ਕੀਤੀ ਸੀ।ਇਸ ਗੁਰੂ ਅਧਿਆੲ ਨੂੰ ਮੈਂ ਸਾਰੇ ਗੁਰੂ ਪ੍ਰੇਮੀਆਂ ਤੱਕ ਉਪੜਦੀ ਕਰਨ ਦਾ ਇੱਛਕ ਹਾਂ।

ਸਿੱਖ ਯੂਥ ਅਸਟ੍ਰੇਲੀਆ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਦੀ 12 ਜਨਵਰੀ ਤੋਂ 17 ਜਨਵਰੀ ਤੱਕ 11ਵਾਂ ਸਿੱਖ ਯੂਥ ਕੈਂਪ ਆਯੋਜਿਤ ਕੀਤਾ ਗਿਆ।ਇਸ ਨੂੰ ਸਮਰ ਕੈਂਪ ਦਾ ਨਾਂ ਵੀ ਦਿੱਤਾ ਜਾਂਦਾ ਹੈ।6 ਦਿਨਾਂ ਦੇ ਇਸ ਕੈਂਪ ਵਿੱਚ ਹਰ ਵਿਦਿਆਰਥੀ ਨੂੰ ਗੁਰਮਿੱਤ ਦੇ ਹਰ ਅਧਿਆਇ ਨੂੰ ਜਾਨਣ ਦਾ ਮੋਕਾ ਦਿੱਤਾ ਜਾਂਦਾ ਹੈ ।ਇਸ ਕੈਂਪ ਵਿੱਚ ਵੱਖਰੀ- ਵੱਖਰੀ ਉਮਰ ਦੇ ਕੋਈ 250 ਕੁ ਵਿਦਿਆਰਥੀ ਸਨ ਜਿਹਨਾ ਵਿੱਚ ਚਾਰ ਸਾਲ ਦੇ ਬੱਚੇ ਤੋਂ ਲੈਕੇ 86 ਸਾਲ ਦੇ ਬਜੁਰਗ ਤੱਕ ਸ਼ਾਮਿਲ ਸਨ।ਕੈਂਪ ਦੇ ਪਹਿਲੇ ਦਿਨ ਸ਼ਾਮ ਨੂੰ ਸਾਰਿਆਂ ਦੀ ਇੱਕ ਦੂਜੇ ਨਾਲ ਜਾਣ –ਪਛਾਣ ਕਰਵਾਈ ਤੇ ਸਭ ਦੇ ਇੱਕਠੇ ਹੋਣ ਤੇ ਰੱਬ ਦਾ ਸ਼ੁਕਰਾਨਾ ਕੀਤਾ।ਕੈਂਪ ਦੇ ਪ੍ਰਬੰਧਕ ਸਤਵੰਤ ਸਿੰਘ ਕੈਲੀ ਜੀ ਨੇ ਦੱਸਿਆ ਕੇ, “ਕਿੰਨੇ ਹੀ ਪੰਜਾਬੀ ਬੱਚੇ ਵੱਖਰੇ-ਵੱਖਰੇ ਸਕੂਲਾਂ ਵਿੱਚ ਪੜਦੇ ਹਨ ਤੇ ਉਹਨਾਂ ਨੂੰ ਆਪਣੀ ਗਿਣਤੀ ਦਾ ਪਤਾ ਹੀ ਨਹੀ ਹੁੱਦਾ,ਕਿਓਕਿ ਕਦੀ ਇਕੱਠੇ ਹੋਣ ਦਾ ਸਬੱਬ ਹੀ ਪ੍ਰਾਪਤ ਨਹੀ ਹੋਇਆ।ਇਹ ਕੈਂਪ ਸਾਰਿਆਂ ਨੂੰ ਇੱਕ ਛੱਤ ਥੱਲੇ ਇਕੱਠੇ ਕਰਦਾ ਹੈ” । ਨਵਿਆਂ ਤੇ ਪੁਰਾਣਿਆ ਲਈ ਇਸ ਕੈਂਪ ਦੇ ਮਨੋਰਥ ਅਤੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ।ਸਾਰੇ ਹੀ ਵਿਦਿਆਥੀਆਂ ਨੂੰ ਚਾਰ ਜਥਿਆਂ ਵਿੱਚ ਵੰਡਿਆਂ ਗਿਆ ਸੀ।ਪਹਿਲੇ ਜਥੇ ਦਾ ਨਾਂ ਮਾਤਾ ਸਾਹਿਬ ਕੋਰ ਜੀ,ਦੂਸਰਾ ਮਾਤਾ ਸੁੰਦਰੀ ਜੀ,ਤੀਸਰਾ ਮਾਤਾ ਤ੍ਰਿਪਤਾ ਜੀ,ਚੋਥਾ ਮਾਤਾ ਗੁਜਰੀ ਜੀ ਦੇ ਨਾਂ ਨਾਲ ਸਨ।ਮਾਪਿਆ ਦੇ ਲਈ ਵੀ ਇੱਕ ਜਥਾ ਬਣਾਇਆ ਗਿਆ ਜਿਸ ਦਾ ਨਾਂ ਪੇਅਰਂਟਸ ਜਥਾ ਸੀ।ਸਰਦਾਰ  ਕੈਲੀ ਜੀ ਨੇ ਦੱਸਿਆ ਕੇ ਹਰ ਵਾਰ ਜਥਿਆਂ ਦਾ ਨਾਂ ਪੰਜ ਪਿਆਰਿਆ ਜਾਂ ਸਹਿਬਜਾਦਿਆਂ ਦੇ ਨਾਮ ਨਾਲ ਹੀ ਰੱਖੇ ਜਾਂਦੇ ਸੀ ਪਰ ਸਿੱਖ ਇਤਿਹਾਸ ਵਿੱਚ ਬਹੁਤ ਇਸਤਰੀਆਂ ਮਹਾਨ ਹੋਈਆਂ ਹਨ ਤੇ ਫਿਰ ਗੁਰੂ ਨਾਨਕ ਦੇਵ ਜੀ ਨੇ ਤਾਂ ਔਰਤ ਨੂੰ ਉੱਤਮ ਦਰਜਾ ਦਿੱਤਾ ਹੈ । ਇਸੀ ਕਰਕੇ ਇਸ ਵਾਰ ਜਥਿਆਂ ਦੇ ਨਾਮ ਮਹਾਨ ਇਸਤਰੀਆਂ ਦੇ ਨਾਮ ਤੇ ਹਨ ਅਤੇ ਬੱਚੇ ਵੀ ਇਸ ਇਤਿਹਾਸ ਨੂੰ ਜਾਣ ਸਕਣਗੇ।

ਪਹਿਲੇ ਦਿਨ ਜਾਨਿ 12 ਜਨਵਰੀ ਨੂੰ ਕੋਈ 5 ਕੁ ਵਜੇ ਰਜਿਸਟ੍ਰੇਸਨ ਤੇ ਚੈਕ ਅੱਪ ਕੀਤੀ ਗਈ। 7 ਕੁ ਵਜੇ ਦੇ ਕਰੀਬ ਰਾਤ ਦੇ ਖਾਣੇ ਤੇ ਸਾਰਿਆਂ ਨੇ ਲੰਗਰ ਹਾਲ ਵਿੱਚ ਪ੍ਰਸ਼ਾਦਾ ਛਕਿਆ।ਦੇਹਿ ਸ਼ਿਵ ਬਾਬਰ ਮੋਹਿ ਸ਼ਬਦ ਉਚਾਰ ਕੇ ਇਸ ਦੀ ਸ਼ੁਰੂਆਤ ਕੀਤੀ। ਇਸ ਤੋਂ

ਬਾਅਦ ਨਿਸ਼ਾਨ ਸਹਿਬ ਨੂੰ ਸਲਾਮੀ ਦਿੱਤੀ ਗਈ।ਇਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਤਸਵ ਕੀਤਾ ਗਿਆਂ ਜਿਹੜਾ ਕੇ ਕੈਂਪ ਦੇ ਇੱਕ ਕਮਰੇ ਵਿੱਚ ਹੀ ਸ਼ਸ਼ੋਭਿਤ ਸੀ। 9 ਕੁ ਵਜੇ ਜਥੇ ਦੀ ਮੀੰਿਟੰਗ ਕੀਤੀ ਗਈ।11ਵਜੇ ਲਾਈਟ ਬੰਦ ਕਰ ਦਿੱਤੀ ਗਈ। ਕੈਂਪ ਦੇ ਹਰੇਕ ਦਿਨ ਸਵੇਰੇ ਚਾਰ ਵਜੇ ਅਮ੍ਰਿਤ ਵੇਲੇ ਪੂਰਾ ਨਿਤਨੇਮ ਤੇ ਆਸਾ ਦੀ ਵਾਰ ਦੇ ਭੋਗ ਪਾਏ ਗਏ। 4:45 ਤੇ ਸਾਰਿਆਂ ਲਈ  ਉੱਠਣ ਲਈ ਆਵਾਜ ਲਗਾਈ ਜਾਂਦੀ। 5:15 ਵਜੇ ਹਰ ਰੋਜ ਜਥਿਆਂ ਦਾ ਆਸਾ ਦੀ ਵਾਰ ਦੇ ਕੀਰਤਨ ਦਾ ਕੰਪੀਟੀਸ਼ਨ ਹੁੱਂਦਾ ਸੀ।6:30 ਤੇ ਦੀਵਾਨ ਸਜਾਇਆ ਜਾਂਦਾ। ਜਿਸ ਵਿੱਚ ਹਰ ਰੋਜ ਵੱਖਰੇ-ਵੱਖਰੇ ਜਥੇ ਵਲੌਂ ਵੱਖਰਾ ਸ਼ਬਦ ਤਿਆਰ ਕੀਤਾ ਜਾਂਦਾ ਸੀ। 7:30 ਸਵੇਰ ਦਾ ਖਾਣੇ ਤੋਂ ਬਾਅਦ ਏਜ ਗਰੁੱਪ ਸੈਂਸ਼ਨ ,ਚਾਹ ਤੋਂ ਬਾਅਦ ਫਿਰ ਏਜ ਗਰੁੱਪ ਸੈਂਸ਼ਨ ਜਿਸ ਵਿੱਚ ਬੱਚੇ ਸ਼ਬਦ ਕੀਰਤਨ ਤੇ ਗੁਰਬਾਣੀ ਸੰਬੰਧੀ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦੇ ਸਨ। ਲੰਚ ਤੋਂ ਬਾਅਦ ਤਕਰੀਬਨ 1:30 ਵਜੇ ਵੱਖਰੇ- ਵੱਖਰੇ ਜਥੇ ਦੀਆਂ ਗਤੀਵਿਧੀਆਂ ਤੋਂ ਬਾਅਦ ਖੇਡਾਂ ਦਾ ਦੋਰ ਸ਼ੁਰੂ ਹੁੱਦਾ ਸੀ। ਜਿਸ ਵਿੱਚ ਤੈਰਨਾ,ਬੋਟਿੰਗ,ਕੈਨੋਈ,ਕਾਅਕ,ਸੇਲਿੰਗ,ਗੈਂਟ ਸਵਿੰਗ ਆਦਿ ਗੇਮਾਂ ਸਨ।7 ਕੁ ਵਜੇ ਹਰ ਰੋਜ ਦੀਵਾਨ ਲੱਗਦਾ ਸੀ । ਜਿਸ ਵਿੱਚ ਵਿਦਵਾਨਾਂ ਵਲੋਂ ਗੁਰਬਾਣੀ ਦੇ ਕਈ ਰਹੱਸਾਂ ਨੂੰ ਉਦਾਹਰਣਾ ਦੇ- ਦੇ ਕੇ ਸਮਝਾਇਆ ਜਾਂਦਾ ਸੀ।ਵਿਦਵਾਨਾ ਵਿੱਚ ਮੁੱਖ ਰੂਪ ਵਿੱਚ ਸੁਖਦੇਵ ਸਿੰਘ ਜੀ ਖਾਲਸਾ,ਵੀਰ ਮਨਪ੍ਰੀਤ ਸਿੰਘ ਜੀ, ਪ੍ਰੋ ਜਸਵੰਤ ਸਿੰਘ ਜੀ ਪਟਿਆਲਾ ਤੋਂ ਤੇ ਕਈ ਹੋਰ ਵਿਦਵਾਨਾਂ ਨੇ ਆਪਣੇ ਗਿਆਨ ਨੂੰ ਸਾਰਿਆਂ ਨਾਲ ਸਾਝਾਂ ਕੀਤਾ।ਸ਼ਾਮ ਦੇ ਦੀਵਾਨ ਵਿੱਚ ਸਾਰਿਆਂ ਜਥਿਆਂ ਵਲੋਂ ਹਰ ਰੋਜ ਇੱਕ ਨਵਾਂ ਸ਼ਬਦ ਤਿਆਰ ਕਰਕੇ ਦੀਵਾਨ ਵਿੱਚ ਸਰਵਨ ਕਰਦੇ ਸਨ।ਵੀਰ ਮਨਪ੍ਰੀਤ ਅਤੇ ਹੋਰ ਵਿਦਵਾਨ ਜਥਿਆਂ ਦੀ ਜੱਜਮੈਂਟ ਕਰਦੇ ਸਨ ਅਤੇ ਇਹਨਾਂ ਨੂੰ ਨੰਬਰਾਂ ਦੇ ਆਧਾਰ ਤੇ ਪਹਿਲਾ ਦੂਸਰਾ ਸਥਾਨ ਦਿੰਦੇ ਸਨ।

ਲੰਗਰ ਹਾਲ ਦੇ ਵਿੱਚ ਵੀ ਹਰ ਰੋਜ ਇੱਕ ਜਥੇ ਦੀ ਡਿਊਟੀ ਹੁੱਦੀ ਸੀ ਜਿਹਨਾ ਨੇ ਲੰਗਰ ਵਰਤਾਉਣਾ ਹੁੱਦਾ ਸੀ ਤੇ ਸਫਾਈ ਕਰਨੀ ਹੁੱਦੀ ਸੀ।ਇਸ ਤਰਾਂ ਨਾਲ ਸੇਵਾ ਦੀ ਭਾਵਨਾ ਉੱਤਪਨ ਹੁੱਦੀ ਹੈ। ਲੰਗਰ ਹਾਲ ਵਿੱਚ ਸਾਰਿਆਂ ਲਈ ਜਰੂਰੀ ਸੀ ਕੇ ਲੰਗਰ ਸ਼ੁਰੂ ਕਰਨ ਤੋਂ ਪਹਿਲਾਂ “ਦਦਾ ਦਾਤਾ ਏਕੁ ਹੈ” ਸਬਦ ਉਚਾਰਿਆ ਜਾਵੇ।ਹਰ ਇੱਕ ਜਥੇ ਵਲੋਂ ਕੈਂਪ ਦੇ ਅਖੀਰਲੇ ਦਿਨ ਗੁਰੂ ਗ੍ਰੰਥ ਸਹਿਬ ਲਈ ਇੱਕ-ਇੱਕ ਰੁਮਾਲਾ ਸਾਹਿਬ ਹੱਥੀ ਬਣਾ ਕੇ ਭੇਂਟ ਕੀਤਾ ਗਿਆ।ਵੀਰ ਮਨਪ੍ਰੀਤ ਸਿੰਘ ਜੀ ਵਲੋਂ ਗਾਇਆ ਸਬਦ “ਤੂੰ ਹੀ ਤੂੰ ਹੀ” ਵੀ ਕਾਫੀ ਬੱਚਿਆਂ ਨੇ ਸਿੱਖਿਆ।ਉਹਨਾ ਵਲੋਂ ਕੀਤੀਆਂ ਵਿਚਾਰਾਂ ਨੇ ਗੁਰਬਾਣੀ ਦੇ ਕਈ ਰਹੱਸਾਂ ਤੇ ਚਾਨਣ ਮੁਨਾਰਾ ਕੀਤਾ।ਜਦੋਂ ਵੀ ਉਹ ਦੀਵਾਨ ਲਗਾਉਂਦੇ ਸਨ ਬੱਚੇ ਤੋਂ ਲੈ ਕੇ ਬਜੁਰਗ ਤੱਕ ਸਾਰੇ ਉਹਨਾਂ ਵਿੱਚ ਲੀਨ ਹੋ ਜਾਂਦੇ ਸਨ।ਸੱਚ ਜਾਣਿਓ ਮੈਂ ਇਹੋ ਜਿਹਾ ਦੀਵਾਨ ਪਹਿਲਾਂ ਕਦੇ ਨਹੀ ਦੇਖਿਆ।ਪ੍ਰੋ ਜਸਵੰਤ ਸਿੰਘ ਜੀ ਵਲੋਂ ਗੁਰਬਾਣੀ ਨੂੰ ਕੰਪਓਟਰ ਦੀ ਮਦਦ ਨਾਲ ਪਰਦੇ ਤੇ ਵਿਸਥਾਰ ਨਾਲ ਸਮਝਾਇਆ।ਪਿਛਲੇ ਦੋ ਕੁ ਸਾਲ ਤੋਂ ਭਾਈ ਸਹਿਬ ਸਿੰਘਾਪੁਰ ਵਿੱਚ ਗੁਰਮਿੱਤ ਕਾਲਜ ਵਿੱਚ ਆਪਣੀਆ ਸੇਵਾਵਾਂ ਦੇ ਰਹੇ ਹਨ। ਸੁਖਦੇਵ ਸਿੰਘ ਜੀ ਖਾਲਸਾ ਜੋ ਕੇ ਖਾਲਸੇ ਦੇ ਅਸਲੀ ਪਹਿਰਾਵੇ ਵਿੱਚ ਸ਼ਸ਼ੋਭਿਤ ਹਨ ਨੇ ਹਰ ਤਰਾਂ ਦੇ ਗੁਰਬਾਣੀ ਨਾਮ ਸੰਬੰਧਿਤ ਤਾਣੀ ਨੂੰ ਉਦਾਹਰਨਾ ਦੇ ਕੇ ਸਮਝਾਉੱਂਦੇ ਸਨ। ਗੁਰਪ੍ਰੀਤ ਸਿੰਘ ਜੀ ,ਅਜਮੇਰ ਸਿੰਘ ਜੀ ਤੇ ਹੋਰ ਸਾਰੇ ਸੱਜਣ ਪੂਰੇ ਤਨ-ਮਨ ਨਾਲ ਕੈਂਪ ਵਿੱਚ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਸਨ।

ਆਮ ਕਰਕੇ ਬੱਚਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਹਿਬ ਬਾਰੇ ਕੋਈ ਜਾਣਕਾਰੀ ਨਹੀ ਹੁੱਦੀ। ਕਈ ਤਾਂ ਗੁਰੂ ਗ੍ਰੰਥ ਸਹਿਬ ਨੂੰ ਡਰ ਨਾਲ ਹੀ ਮੱਥਾ ਟੇਕਦੇ ਹਨ।ਪਰ ਇਸ ਕੈਂਪ ਵਿੱਚ ਇੱਕ ਖਾਸ ਕਲਾਸ ਲਗਾਈ ਗਈ ਜਿਸ ਵਿੱਚ ਗ੍ਰੰਥ ਸਹਿਬ ਪ੍ਰਤੀ ਅਸਲੀ ਜਾਣਕਾਰੀ ਦਿੱਤੀ ਗਈ ਕੇ ਇਹ ਕੀ ਹੈ?ਇਸ ਦੀ ਪੂਜਾ ਕਿਓ ਕੀਤੀ ਜਾਂਦੀ ਹੈ?ਰੁਮਾਲਾ ਸਹਿਬ ਕਿਓ ਦਿੱਤਾ ਜਾਂਦਾ ਹੈ? ਗ੍ਰੰਥ ਸਹਿਬ ਦੇ ਥੱਲੇ ਕੀ ਕੀ ਹੁੱਦਾ ਹੈ ਜਿਵੇਂ ਪੀੜੀ, ਗੱਦੀਆਂ ਆਦਿ ਤੇ ਇਹ ਕਿਓ ਕੀਤਾ ਜਾਂਦਾ ਹੈ। ਸਤਵੰਤ ਸਿੰਘ ਜੀ ਨੇ ਦੱਸਿਆ ਕੇ ਇਸ ਨਾਲ ਬੱਚਿਆਂ ਵਿੱਚ ਡਰ ਖਤਮ ਹੋਵੇਗਾ ਤੇ ਉਹ ਇਸ ਨਾਲ ਪਿਆਰ ਕਰਨਗੇ ਤੇ ਹੋਲੀ-ਹੋਲੀ ਮਿੱਤਰ ਬਣ ਜਾਣਗੇ।

ਇਸ ਤਰਾਂ ਬੱਚਿਆਂ ਲਈ ਚਾਨਣ ਮੁਨਾਰਾ ਬਣ ਕੇ ਇਹ ਕੈਂਪ ਇੱਕ ਅਮਿੱਟ ਛਾਪ ਛੱਡ ਗਿਆ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>