ਹਾਸੇ ਤੇ ਹੰਝੂ – ਲੋਕ ਅਸੰਤੁਸ਼ਟਤਾ ਤੇ ਪੰਜਾਬ ਸਰਕਾਰ

ਹਾਲਤ ਅੱਜ ਇਹ ਹੈ ਕਿ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਅਸੰਤੁਸ਼ਟ ਹਨ। ਪਰ ਇਸ ਦਾ ਲਾਭ ਕਾਂਗਰਸ ਵਲੋਂ ਤਦ ਹੀ ਉਠਾਇਆ ਜਾ ਸਕਦਾ ਹੈ ਜੇ ਉਸ ਵਲੋਂ ਆਪਣੀ ਮੁਹਿੰਮ ਹੁਣੇ ਤੋਂ ਉਸਾਰੀ ਜਾਵੇ ਅਤੇ ਇਸ ਨੂੰ ਉਸਾਰਨ ਲਈ ਪੰਜਾਬ ਵਿਚ ਕਾਂਗਰਸ ਦਾ ਸਿਰਫ ਇਕੋ ਲੀਡਰ ਮੌਜੂਦ ਹੈ ਅਤੇ ਉਹ ਕੈਪਟਨ ਅਮਰਿੰਦਰ ਸਿੰਘ ਹੈ। ਪਿਛਲੀਆਂ ਵਿਧਾਨ ਸਭਾ ਵਾਂਗ ਜੇ ਪੰਜਾਬ ਕਾਂਗਰਸ ਦੀ ਲੀਡਰਸਿ਼ਪ ਦੀ ਆਪਸੀ ਏਕਤਾ ਦਾ ਮਸਲਾ ਹੀ ਲਟਕਦਾ ਤੁਰਿਆ ਜਾਂਦਾ ਹੈ ਤਾਂ ਪੰਜਾਬ ਵਿਚ ਅਕਾਲੀ-ਭਾਜਪਾ ਵਿਰੋਧੀ ਹਵਾ ਦੇ ਬਾਵਜੂਦ ਕਾਂਗਰਸ ਨੂੰ ਕੋਈ ਲਾਭ ਨਹੀਂ ਹੋਵੇਗਾ। ਜਿਵੇਂ ਕਿ ਮੋਹਸਿਨਾ ਕਿਦਵਈ ਨੇ ਕਿਹਾ ਹੈ, ਕਾਂਗਰਸ ਪੰਜਾਬ ਵਿਚੋਂ ਵਧ ਤੋਂ ਵਧ ਲੋਕ ਸਭਾ ਸੀਟਾਂ ਜਿੱਤਣੀਆਂ ਚਾਹੁੰਦੀ ਹੈ। ਇਸ ਮਕਸਦ ਲਈ ਕਾਂਗਰਸ ਦੀ ਪੰਜਾਬ ਲੀਡਰਸਿ਼ਪ ਨੂੰ ਇਕਜੁੱਟ ਹੋਣਾ ਪਵੇਗਾ, ਜੇ ਅਜਿਹਾ ਨਹੀਂ ਵਾਪਰਦਾ ਤਾਂ ਚੋਣ ਮੁਹਿੰਮ ਦੀ ਅਗਵਾਈ ਕੈਪਟਨ ਨੂੰ ਸੰਭਾਲ ਕੇ ਕਾਂਗਰਸ ਹਾਈਕਮਾਨ ਨੂੰ ਵਿਰੋਧੀਆਂ ਨੂੰ ਉਪਰੋਂ ਦਿੱਤੇ ਹੁਕਮ ਨਾਲ ਖਾਮੋਸ਼ ਕਰਨਾ ਪਵੇਗਾ। ਕੈਪਟਨ ਅਮਰਿੰਦਰ ਸਿੰਘ ਸਭ ਤੋਂ ਵਧੇਰੇ ਸਮਰੱਥ ਢੰਗ ਨਾਲ ਚੋਣ ਮੁਹਿੰਮ ਚਲਾ ਸਕਦੇ ਹਨ ਮੋਹਸਿਨਾ ਕਿਦਵਈ ਦਾ ਵਿਸ਼ਵਾਸ ਹੈ । ਇਸ ਲਈ ਉਨ੍ਹਾਂ ਨੇ ਕੈਪਟਨ ਨੂੰ ਹੀ ਚੋਣ ਮੁਹਿੰਮ ਦਾ ਪ੍ਰੋਗਰਾਮ ਬਣਾਉਣ ਦੀ ਜਿ਼ੰਮੇਵਾਰੀ ਦਿੱਤੀ ਹੈ। ਪੰਜਾਬ ਕਾਂਗਰਸ ਦੀ ਸਿਹਤ ਦੀ ਦ੍ਰਿਸ਼ਟੀ ਤੋਂ ਇਹ ਚੰਗੀ ਗੱਲ ਹੈ, ਕਿਉਂਕਿ ਪੰਜਾਬ ਕਾਂਗਰਸ ਵਿਚ ਇਹ ਕੈਪਟਨ ਅਮਰਿੰਦਰ ਸਿੰਘ ਹੀ ਹੈ ਜਿਸ ਵਿਚ ਮੌਜੂਦਾ ਅਕਾਲੀ-ਭਾਜਪਾ ਸਰਕਾਰ ਦੇ ਖਿਲਾਫ ਚੋਣ ਮੁਹਿੰਮ ਸਫ਼ਲ ਢੰਗ ਨਾਲ ਖੜ੍ਹੀ ਕਰਨ ਦੀ ਸਮਰੱਥਾ ਹੈ। ਮੁਹਿੰਮ ਦੀ ਸਾਰੀ ਜਿ਼ੰਮੇਵਾਰੀ ਕੈਪਟਨ ਦੇ ਹਵਾਲੇ ਕਰਨ ਨਾਲ ਹੀ ਪੰਜਾਬ ਵਿਚ ਕਾਂਗਰਸ ਦੀ ਮੁਹਿੰਮ ਅਕਾਲੀਆਂ ਦੇ ਬਰਾਬਰ ਭਿੜ ਸਕਦੀ ਹੈ। ਅਜਿਹੇ ਫੈਸਲੇ ਕਾਂਗਰਸ ਹਾਈਕਮਾਨ ਨੂੰ ਆਉਂਦੇ ਕੁਝ ਕੁ ਦਿਨਾਂ ਵਿਚ ਹੀ ਕਰਨੇ ਪੈਣਗੇ।
ਇਹ ਨਾ ਅੱਗੇ ਤੁਰ ਰਹੀ ਹੈ, ਨਾ ਪਿੱਛੇ ਅੱਜ-ਕੱਲ੍ਹ ਪੰਜਾਬ ਦੀ ਸਿਆਸਤ ਦਾ ਹਾਲ ਬਿਲਕੁਲ ਇਸੇ ਕਿਸਮ ਦਾ ਹੈ।ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਪਿੱਛੇ ਜਿਹੇ ਪੰਜ ਰਾਜਾਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਵਿਕਾਸ ਕਾਰਜਾਂ ਦੇ ਪ੍ਰਭਾਵ ਨੂੰ ਵੇਖ ਕੇ ਕਰੋੜਾਂ ਰੁਪਏ ਦੇ ਚੈੱਕ ਲੋਕਾਂ ਵਿਚ ਬੇ-ਵਿਉਂਤੇ, ਬੇ-ਮਕਸਦ ਵੰਡ ਰਹੀ ਹੈ ਅਤੇ ਇਸ ਨੂੰ ਵਿਕਾਸ ਦਾ ਨਾਂ ਦੇ ਰਹੀ ਹੈ। ਪਤਾ ਨਹੀਂ ਇਹ ਚੈੱਕ ਕਦੀ ਕੈਸ਼ ਵੀ ਹੋਣੇ ਹਨ ਜਾਂ ਨਹੀਂ। ਜਾਂ ਜੇ ਕੈਸ਼ ਹੋਣੇ ਹਨ ਤਾਂ ਇਸ ਦੇ ਲਈ ਰਾਜ ਦੀਆਂ ਕਿੰਨੀਆਂ ਸਰਕਾਰੀ ਜ਼ਮੀਨਾਂ, ਰੈਸਟ ਹਾਊਸ ਅਤੇ ਜਾਇਦਾਦਾਂ ਵੇਚੀਆਂ ਜਾਣੀਆਂ ਹਨ? ਜਦੋਂ ਰਾਜ ਦੀ ਸਨਅਤ ਉਜਾੜੇ ਵਾਲੀ ਹਾਲਤ ਵਿਚ ਹੈ, ਜਦੋਂ ਖੇਤੀ ਹਾਲੇ ਪੈਰਾਂ ਸਿਰ ਹੋਣ ਲਈ ਜੂਝ ਰਹੀ ਹੈ ਅਤੇ ਛੋਟੇ ਕਿਸਾਨਾਂ ਦੇ ਦੋਵੇਂ ਲੜ ਮਸਾਂ ਜੁੜ ਰਹੇ ਹਨ ਤਾਂ ਕਥਿਤ ਵਿਕਾਸ ਲਈ ਪਾਣੀ ਵਾਂਗ ਵਹਾਇਆ ਜਾਣ ਵਾਲਾ ਇਹ ਪੈਸਾ ਭਲਾ ਕਿੱਥੋਂ ਆਵੇਗਾ? ਪੰਜਾਬ ਵਿਚ ਰਹਿਣ ਵਾਲੀ ਕਾਂਗਰਸ ਸਰਕਾਰ ਇਥੇ ਪਈਆਂ ਪੰਚਾਇਤੀ ਜਾਂ ਹੋਰ ਕਥਿਤ ਵਿਹਲੀਆਂ ਜ਼ਮੀਨਾਂ ਨੂੰ ਕਿਸੇ ਰਿਲਾਇੰਸ ਵਰਗੀ ਕੰਪਨੀ ਨੂੰ ਮੁਫਤ ਦੇ ਭਾਅ ਦੇ ਜਾਂਦੀ ਹੈ ਅਤੇ ਅਗਲੀ ਸਰਕਾਰ ਉਸ ਨੂੰ ਰੱਦ ਕਰਕੇ ਬਹੁਕੌਮੀ ਕੰਪਨੀਆਂ ਨੂੰ ਦੇਣ ਦੀ ਵਕਾਲਤ ਕਰਨ ਲਗਦੀ ਹੈ (ਮਕਸਦ ਸਿਰਫ ਵਿਚੋਂ ਲਏ ਜਾਣ ਵਾਲਾ ਕਮਿਸ਼ਨ ਜਾ ਚੋਣ ਫੰਡ ਹੁੰਦਾ ਹੈ)। ਇਨ੍ਹਾਂ ਜ਼ਮੀਨਾਂ ਉੱਪਰ ਕੀਤਾ ਕੀ ਜਾਣਾ ਚਾਹੀਦਾ ਹੈ ਜਾਂ ਕੀਤਾ ਕੀ ਜਾਣਾ ਹੈ, ਇਹ ਕੋਈ ਨਹੀਂ ਦੱਸਦਾ। ਹਰ ਆਏ ਦਿਨ ਨੀਂਹ ਪੱਥਰ ਰੱਖੇ ਜਾ ਰਹੇ ਹਨ, ਉਦਘਾਟਨ ਕੀਤੇ ਜਾ ਰਹੇ ਹਨ, ਪਰ ਪਹਿਲੇ ਉਦਘਾਟਨ, ਨੀਂਹ ਪੱਥਰਾਂ ਤੱਕ ਹੀ ਸਿਮਟ ਕੇ ਰਹਿ ਗਏ ਹਨ। ਸਮਾਜਿਕ ਅਤੇ ਆਰਥਿਕ ਵਿਕਾਸ ਨਾਲ ਸਬੰਧਤ ਮਾਹਿਰ ਲੋਕ ਪੁੱਛਦੇ ਹਨ ਕਿ ਕੀ ਸੜਕਾਂ ਬਣਾਉਣੀਆਂ, ਪੁਲ ਬਣਾਉਣੇ ਅਤੇ ਨੀਂਹ ਪੱਥਰ ਰੱਖਣੇ ਹੀ ਸਿਰਫ ਵਿਕਾਸ ਹੈ? ਕੀ ਗੈਰ ਯੋਜਨਾਬੰਦ ਤਰੀਕੇ ਨਾਲ ਲੋਕਾਂ ਦੇ ਹੱਥਾਂ ਵਿਚ ਚੈੱਕ ਫੜਾਉਂਦੇ ਜਾਣਾ, ਸੰਗਤ ਦਰਸ਼ਨ ਕਰੀ ਜਾਣ ਨੂੰ ਹੀ ਵਿਕਾਸ ਕਿਹਾ ਜਾਂਦਾ ਹੈ? ਕਥਿਤ ਵਿਕਾਸ ਦੀ ਹਾਲਤ ਇਹ ਹੈ ਕਿ ਲੁਧਿਆਣੇ ਦੇ ਵਿਚਕਾਰ ਦੀ ਜਿਹੜਾ ਇਕ ਪ੍ਰਮੁੱਖ ਫਲਾਈ ਓਵਰ ਬਣਾਇਆ ਗਿਆ ਸੀ, ਉਸ ਦਾ ਪੁਰਾਣੀ ਕਚਿਹਰੀ ਵਲੋਂ ਆਉਂਦਾ ਇਕ ਹਿੱਸਾ ਹਾਲੇ ਵੀ ਅੱਧ ਵਿਚਕਾਰ ਖੜ੍ਹਾ ਹੈ। ਇਸੇ ਤਰ੍ਹਾਂ ਜਲੰਧਰ ਸ਼ਹਿਰ ਵਿਚ ਬਹੁਤ ਸਾਰੇ ਫਲਾਈ ਓਵਰ ਸ਼ੁਰੂ ਕਰ ਲਏ ਗਏ ਹਨ, ਪਰ ਉਹ ਅੱਧ ਵਿਚਕਾਰ ਲਟਕ ਰਹੇ ਹਨ। ਇਸ ਤੋਂ ਇਲਾਵਾ ਇਹ ਕਥਿਤ ਵਿਕਾਸ ਕਈ ਕਈ ਸਾਲ ਚੱਲਦਾ ਰਹਿੰਦਾ ਹੈ ਅਤੇ ਆਉਂਦੇ ਜਾਂਦੇ ਲੋਕਾਂ ਦੇ ਸਿਰਾਂ ਵਿਚ ਘੱਟਾ ਪਾਉਂਦਾ ਰਹਿੰਦਾ ਹੈ। ਜਦ ਨੂੰ ਇਹ ਪੁਲ ਜਾਂ ਸੜਕਾਂ ਬਣਦੀਆਂ ਹਨ, ਟ੍ਰੈਫਿਕ ਏਨੀ ਵਧ ਜਾਂਦੀ ਹੈ ਕਿ ਇਹ ਪੁਲ ਅਤੇ ਸੜਕਾਂ ਛੋਟੀਆਂ ਪੈ ਜਾਂਦੀਆਂ ਹਨ।
ਮੋਹਸਿਨਾ ਕਿਦਵਈ ਵਲੋਂ ਪੰਜਾਬ ਕਾਂਗਰਸ ਦੀ ਲੀਡਰਸਿ਼ਪ ਵਿਚ ਆਪਸੀ ਸਹਿਚਾਰ ਪੈਦਾ ਕਰਨ ਲਈ ਪੰਜ ਦਸੰਬਰ ਨੂੰ ਦਿੱਲੀ ਵਿਚ ਸੱਦੀ ਗਈ ਮੀਟਿੰਗ ਦੌਰਾਨ ਭਾਵੇਂ ਸਾਰੇ ਲੀਡਰਾਂ ਨੂੰ ਇਕ ਦੂਜੇ ਖਿਲਾਫ ਬਿਆਨ ਦੇਣ ਤੋਂ ਵਰਜਿਆ ਗਿਆ ਹੈ, -ਲੋਕ ਸਭਾ ਚੋਣਾਂ ਨੂੰ ਸਾਹਮਣੇ ਦੇਖਦਿਆਂ ਪੰਜਾਬ ਸਰਕਾਰ ਚੋਣ ਕਮਿਸ਼ਨ ਵਲੋਂ ਚੋਣਾਂ ਦੇ ਐਲਾਨ ਅਤੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ-ਪਹਿਲਾਂ ਫਟਾਫਟ ‘‘ਵਿਕਾਸ’’ ਕਰ ਰਹੀ ਹੈ ਅਤੇ ਮੁੱਠਾਂ ਭਰ-ਭਰ ਬਾਦਲ ਸਾਹਿਬ ਚੈੱਕ ਵੰਡ ਰਹੇ ਹਨ। ਮੁੱਖ ਮੰਤਰੀ ਵਲੋਂ ਵੰਡੇ ਜਾ ਰਹੇ ਇਨ੍ਹਾਂ ਚੈੱਕਾਂ ਉੱਪਰ ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਕਚੀਚੀਆਂ ਵੱਟ ਰਹੇ ਹਨ, ਦੂਜੇ ਪਾਸੇ ਪੰਜਾਬ ਸਰਕਾਰ ਦਾ ਭੱਠਲ ਧੜਾ ਖਾਮੋਸ਼ ਹੈ। ਉਸ ਦੀ ਇਕ ਸੁਰ ਬਾਦਲ ਨਾਲ ਮਿਲਦੀ ਹੈ ਅਤੇ ਦੂਜੀ ਕੈਪਟਨ ਦੀਆਂ ਲੱਤਾਂ ਖਿੱਚਦੀ ਹੈ। ਪੰਜਾਬ ਸਿਆਸਤ ਦੀ ਬਦਕਿਸਮਤੀ ਇਹ ਹੈ ਕਿ ਇਕ ਪਾਸੇ ਤਾਂ ਅਕਾਲੀਆਂ ਤੋਂ ਸਰਕਾਰ ਦਾ ਕੋਈ ਵਿਭਾਗ ਵੀ ਸੂਤ ਨਹੀਂ ਆ ਰਿਹਾ ਅਤੇ ਆਰਥਿਕ ਵਿਕਾਸ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ। ਦੂਜੇ ਪਾਸੇ ਇਸ ਹਾਲਤ ਦਾ ਲਾਭ ਉਠਾਉਣ ਲਈ ਪੰਜਾਬ ਕਾਂਗਰਸ ਮੂਲੋਂ ਮਾੜੀ ਹਾਲਤ ਵਿਚ ਹੈ। ਲੋਕ ਸਭਾ ਚੋਣਾਂ ਲਈ ਜਦੋਂ ਤਿੰਨ ਕੁ ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ ਅਤੇ ਇਹ ਵੀ ਸਾਫ ਹੋ ਰਿਹਾ ਹੈ ਕਿ ਪੰਜਾਬ ਵਿਚ ਖਾਸ ਕਰਕੇ ਮਾਲਵਾ ਖੇਤਰ ਵਿਚ ਲੋਕ ਅਕਾਲੀ ਦਲ (ਬਾਦਲ) ਤੋਂ ਬਹੁਤ ਬਦਜਨ ਹਨ ਅਤੇ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਸਵਾਲੀਆ ਚਿੰਨ੍ਹ ਲਾ ਰਹੇ ਹਨ, ਤਦ ਵੀ ਪੰਜਾਬ ਕਾਂਗਰਸ ਦੀ ਲੀਡਰਸਿ਼ਪ ਆਪਸ ਵਿਚ ਸੁਰ ਮਿਲਾਉਣ ਵਿਚ ਅਸਫਲ ਸਿੱਧ ਹੋ ਰਹੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>