ਮੈਲਬਰਨ- ਆਸਟਰੇਲੀਆ ਦਿਵਸ ਦੇ ਉਤਸਵ ਦੌਰਾਨ ਪੂਰੇ ਆਸਟਰੇਲੀਆ ਵਿਚ ਸੋਮਵਾਰ ਨੂੰ ਸਥਾਨਕ ਗੋਰਿਆਂ ਨੇ ਨਸਲੀ ਹਿੰਸਾ ਦੀ ਅਤੀ ਘਿਨਾਉਣੀ ਖੇਡ ਖੇਡੀ। ਉਨ੍ਹਾਂ ਨੇ ਟੋਲੀਆਂ ਬਣਾ- ਬਣਾ ਕੇ ਏਸ਼ਆਈ ਮੂਲ ਦੇ ਲੋਕਾਂ ਤੇ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿਚ ਇਕ ਸਿੱਖ ਟੈਕਸੀ ਡਰਾਈਵਰ ਜ਼ਖ਼ਮੀ ਹੋਇਆ ਹੈ।
ਇਕ ਅਖ਼ਬਾਰ ਅਨੁਸਾਰ ਆਸਟਰੇਲੀਆ ਡੇ ਦੇ ਜਸ਼ਨ ਮੌਕੇ ਆਸਟਰੇਲੀਆ ਦੇ ਨਿਵਾਸੀ ਗੋਰਿਆਂ ਦੇ ਨੌਜਵਾਨ ਤਬਕੇ ਨੇ ਨਸਲੀ ਟਿਪਣੀਆਂ ਕੀਤੀਆਂ ਅਤੇ ਰਾਹ ਚਲਦੀਆਂ ਲੜਕੀਆਂ ਨਾਲ ਦੁਰਵਿਹਾਰ ਕੀਤਾ। ਸਿਡਨੀ ਵਿਚ ਇਨ੍ਹਾਂ ਨੇ ਕਾਫੀ ਗਿਣਤੀ ਵਿਚ ਇਕਠੇ ਹੋ ਕੇ ਕਾਲਿਆਂ ਦੀਆਂ ਦੁਕਾਨਾਂ ਤੋੜੀਆਂ। ਇਕ ਏਸ਼ਆਈ ਦੁਕਾਨਦਾਰ ਦੀ ਵੀ ਕੁੱਟਮਾਰ ਕੀਤੀ ਅਤੇ ਇਕ ਸਿੱਖ ਟੈਕਸੀ ਡਰਾਈਵਰ ਤੇ ਵੀ ਹਮਲਾ ਕੀਤਾ। ਇਕ ਏਸ਼ਆਈ ਮੂਲ ਦੀ 18 ਸਾਲ ਦੀ ਜਵਾਨ ਲੜਕੀ ਦੀ ਕਾਰ ਦੀ ਭੰਨਤੋੜ ਕੀਤੀ ਅਤੇ ਉਸਨੂੰ ਜਖ਼ਮੀ ਕਰ ਦਿਤਾ। ਪੁਲਿਸ ਨੇ ਇਸ ਮਾਮਲੇ ਵਿਚ ਕੁਝ ਲੋਕਾਂ ਨੂੰ ਗਿਰਫਤਾਰ ਕੀਤਾ ਹੈ। ਗੋਲਡ ਕੋਸਟ ਅਤੇ ਨਿਊ ਸਾਊਥ ਵੈਲਸ ਵਿਚ ਵੀ ਹਿੰਸਾ ਦੀਆਂ ਕਾਰਵਾਈਆਂ ਹੋਈਆਂ ਹਨ। ਸਥਾਨਕ ਪੁਲਿਸ ਅਤੇ ਦੰਗਾ ਰੋਕੂ ਬੱਲ ਨੂੰਦੰਗਾਕਾਰੀਆਂ ਦੀ ਭੀੜ ਨੂੰ ਕਾਬੂ ਕਰਨ ਲਈ ਵਰਤਿਆ ਗਿਆ। ਪੁਲਿਸ ਨੇ ਸਿਡਨੀ ਵਿਚ ਹੀ 92 ਦੰਗਾਕਾਰੀਆਂ ਨੂੰ ਗਿਰਫਤਾਰ ਕੀਤਾ ਹੈ।
ਆਸਟਰੇਲੀਆ ਵਿਚ ਨਸਲੀ ਹਿੰਸਾ, ਸਿੱਖ ਟੈਕਸੀ ਡਰਾਈਵਰ ਜ਼ਖ਼ਮੀ
This entry was posted in ਅੰਤਰਰਾਸ਼ਟਰੀ, ਮੁਖੱ ਖ਼ਬਰਾਂ.
ਗੋਰੇ ਵੀ ਸਾਡੇ ਵਰਗੇ ਨਿਕਲੇ;-)