ਚੰਡੀਗੜ੍ਹ- ਫਿਜ਼ਾ ਤੋਂ ਥੋੜਾ ਚਿਰ ਵੀ ਦੂਰ ਨਾਂ ਹੋਣ ਵਾਲੇ ਉਸਦੇ ਚਾਂਦ ਮੁਹੰਮਦ ਨੇ ਜਦੋਂ ਤਿੰਨ ਘੰਟੇ ਤਕ ਉਸਦਾ ਫੋਨ ਨਾਂ ਚੁਕਿਆ ਤਾਂ ਉਸਨੇ ਖੁਦਕੁਸ਼ੀ ਕਰਨ ਦੀ ਕੋਸਿ਼ਸ਼ ਕੀਤੀ। ਫਿਜ਼ਾ ਨੇ ਸਵੇਰੇ ਨੀਂਦ ਦੀਆਂ 50 ਗੋਲੀਆਂ ਖਾਧੀਆਂ। ਇਸ ਤੋਂ ਬਾਅਦ ਉਸਨੂੰ ਚੰਡੀਗੜ੍ਹ ਦੇ ਇਕ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ। ਪੁਲਿਸ ਨੇ ਖੁਦਕੁਸ਼ੀ ਦਾ ਮਾਮਲਾ ਦਰਜ ਕਰ ਲਿਆ ਹੈ।
ਹਰਿਆਣਾ ਦੇ ਸਾਬਕਾ ਮੁੱਖਮੰਤਰੀ ਭਜਨਲਾਲ ਦੇ ਪੁੱਤਰ ਚੰਦਰਮੋਹਨ (ਚਾਂਦ ਮੁਹੰਮਦ) ਕੁਝ ਘੰਟਿਆਂ ਤਕ ਗਾਇਬ ਰਹੇ ਸੀ। ਇਸ ਕਰਕੇ ਫਿਜ਼ਾ ਨੇ ਉਸ ਦੇ ਕਿਡਨੈਪ ਹੋਣ ਦਾ ਸ਼ਕ ਜਾਹਿਰ ਕੀਤਾ ਸੀ। ਉਸਨੇ ਚਾਂਦ ਦੇ ਭਰਾ ਕੁਲਦੀਪ ਬਿਸ਼ਨੋਈ ਤੇ ਚਾਂਦ ਨੂੰ ਕਿਡਨੈਪ ਕਰਨ ਦਾ ਅਰੋਪ ਲਾਇਆ ਸੀ। ਟੀਵੀ ਤੇ ਉਸਦਾ ਇੰਟਰਵਿਯੂ ਵਿਖਾਇਆ ਗਿਆ ਜਿਸ ਵਿਚ ਉਹ ਰੋ-ਰੋ ਕੇ ਉਸਦੇ ਕਿਡਨੈਪ ਹੋਣ ਬਾਰੇ ਦਸਦੀ ਰਹੀ।ਫਿਜ਼ਾ ਅਨੁਸਾਰ ਚਾਂਦ ਮੁਹੰਮਦ ਸਵੇਰੇ ਹੀ ਘਰ ਤੋਂ ਅਚਾਨਕ ਗਾਇਬ ਹੋ ਗਏ। ਉਹ ਘਰ ਪਾਉਣ ਵਾਲੀ ਚੱਪਲ ਪਾ ਕੇ ਹੀ ਗਏ ਸਨ। ਉਹ ਜੋਰ ਦੇ ਕੇ ਕਹਿ ਰਹੀ ਸੀ ਕਿ ਇਸਦੀ ਜਾਂਚ ਹੋਣੀ ਚਾਹੀਦੀ ਹੈ। ਉਹ ਇਸ ਲਈ ਕੁਲਦੀਪ ਨੂੰ ਹੀ ਜਿੰਮੇਵਾਰ ਠਹਿਰਾ ਰਹੀ ਸੀ। ਭਜਨਲਾਲ ਅਤੇ ਕੁਲਦੀਪ ਵਲੋਂ ਉਸਨੂੰ ਧਮਕੀ ਭਰੇ ਫੋਨ ਆ ਰਹੇ ਸਨ।
ਭਜਨਲਾਲ ਦੇ ਦੂਸਰੇ ਪੁੱਤਰ ਕੁਲਦੀਪ ਨੇ ਉਸ ਉਪਰ ਲਗੇ ਸਾਰੇ ਅਰੋਪਾਂ ਨੂੰ ਸਿਰੇ ਤੋਂ ਹੀ ਖਾਰਿਜ਼ ਕਰ ਦਿਤਾ। ਇਸ ਮਾਮਲੇ ਵਿਚ ਮੋੜ ਉਸ ਸਮੇਂ ਆਇਆ, ਜਦੋਂ ਡੀਸੀਪੀ ਪਾਂਡੇ ਨੇ ਦਿਲੀ ਵਿਚ ਇਕ ਆਦਮੀ ਨੂੰ ਅਜੀਬ ਹਾਲਤ ਵਿਚ ਆਈਟੀਓ ਤੋਂ ਬੱਸ ਅੱਡੇ ਵਲ ਭੱਜਦੇ ਹੋਏ ਵੇਖਿਆ। ਚਾਂਦ ਉਸ ਵੇਲੇ ਨਸ਼ੇ ਵਿਚ ਧੁੱਤ ਸੀ। ਡੀਸੀਪੀ ਨੇ ਉਸਨੂੰ ਪਛਾਣ ਲਿਆ ਅਤੇ ਪਕੜ ਲਿਆ। ਦਰਿਆਗੰਜ ਪੁਲਿਸ ਸਟੇਸ਼ਨ ਤੇ ਜਦੋਂ ਇਹ ਪੱਕਾ ਹੋ ਗਿਆ ਕਿ ਉਸਨੂੰ ਕਿਡਨੈਪ ਨਹੀਂ ਕੀਤਾ ਗਿਆ। ਫਿਰ ਉਸਦੀ ਗੱਲ ਭਜਨਲਾਲ ਨਾਲ ਕਰਵਾਈ ਗਈ। ਇਸ ਤੋਂ ਬਾਅਦ ਸ਼ਾਮ ਦੇ ਸਮੇਂ ਉਸਨੂੰ ਛੱਡ ਦਿਤਾ ਗਿਆ। ਉਸਦਾ ਕਹਿਣਾ ਹੈ ਕਿ ਕਿਡਨੈਪ ਦੀ ਕਹਾਣੀ ਬੇਤੁਕੀ ਹੈ, ਉਹ ਕੋਈ ਬੱਚਾ ਤਾਂ ਹੈ ਨਹੀ ਕਿ ਕੋਈ ਉਸਨੂੰ ਕਿਡਨੈਪ ਕਰ ਲਵੇਗਾ। ਉਹ ਘਰ ਤੋਂ ਆਪਣੇ ਕਿਸੇ ਕੰਮ ਲਈ ਨਿਕਲੇ ਸਨ ਅਤੇ ਫਿਜ਼ਾ ਨੂੰ ਦਸ ਕੇ ਗਏ ਸਨ।