ਪੈਰਿਸ – ਫਰਾਂਸ ਦੇ ਮਸ਼ਹੂਰ ਦੁਨੀਆਂ ਦਾ ਕਿਸੇ ਵਕਤ ਸਭ ਤੋਂ ਉੱਚਾ ਤੇ ਅਜੂਬਾ ਬਣੇ ਆਈਫਲ ਟਾਵਰ ਨੂੰ ਸਾਲ 2008 ਵਿੱਚ 6930000 ਲੋਕੀ ਵੇਖਣ ਲਈ ਆਏ ਹਨ। ਜਿਹੜੇ ਕਿ ਸਾਲ 2007 ਦੇ ਮੁਕਾਬਲੇ 37000 ਵੱਧ ਵਿਜ਼ਟਰ ਆਏ ।ਪਰ ਇਸ ਦੀ ਦੇਖ ਰੇਖ ਕਰਨ ਵਾਲੇ ਮਾਹਿਰਾਂ ਦਾ ਖਿਆਲ ਹੈ ਕਿ ਸ਼ਾਇਦ ਸਾਲ 2009 ਇਤਨੇ ਜਿਆਦਾ ਲੋਕੀ ਨਾ ਆਉਣ ਕਿਉ ਕਿ ਦੁਨੀਆ ਵਿੱਚ ਚੱਲ ਰਹੇ ਮੰਦਵਾੜੇ ਦਾ ਪ੍ਰਭਾਵ ਇਸ ਤੇ ਵੀ ਪੈ ਸਕਦਾ ਹੈ।ਇਥੇ ਇਹ ਵਰਨਣ ਯੋਗ ਹੈ ਕਿ 1889 ਵਿੱਚ ਜਦੋ ਇਹ ਆਈਫਲ ਟਾਵਰ ਬਣਿਆ ਸੀ ਬਣਦੇ ਵਕਤ ਵੀ ਇਸ ਨੂੰ ਵੇਖਣ ਵਾਲਿਆ ਦੀਆਂ ਭੀੜਾਂ ਲੱਗ ਗਈਆਂ ਸਨ।ਟਾਵਰ ਨੇ ਉਸ ਵਕਤ ਹੀ ਆਪਣਾ ਖਰਚਾ ਪੂਰਾ ਕਰ ਲਿਆ ਸੀ।