ਨਵੀਂ ਦਿਲੀ- ਮੁੱਖ ਚੋਣ ਕਮਿਸ਼ਨਰ ਐਨ ਗੋਪਾਲਸਵਾਮੀ ਨੇ ਚੋਣ ਅਧਿਕਾਰੀ ਨਵੀਨ ਚਾਵਲਾ ਨੂੰ ਹਟਾਉਣ ਲਈ ਸਰਕਾਰ ਕੋਲ ਸਿਫਾਰਿਸ਼ ਕੀਤੀ ਹੈ। ਇਸ ਨਾਲ ਚੋਣ ਕਮਿਸ਼ਨ ਵਿਚ ਟਕਰਾਅ ਵਾਲੀ ਹਾਲਤ ਪੈਦਾ ਹੋ ਗਈ ਹੈ।
ਗੋਪਾਲ ਸਵਾਮੀ 20 ਅਪਰੈਲ ਨੂੰ ਰੀਟਾਇਰ ਹੋ ਰਹੇ ਹਨ। ਇਹ ਸਿਫਾਰਿਸ਼ ਭਾਜਪਾ ਦੀ ਦਰਖਾਸਤ ਦੇ ਅਧਾਰ ਤੇ ਕੀਤੀ ਗਈ ਹੈ। ਜਿਸ ਵਿਚ ਚਾਵਲਾ ਦੇ ਕੰਮਕਾਰ ਵਿਚ ਭੇਦਭਾਵ ਦਾ ਅਰੋਪ ਲਾਇਆ ਗਿਆ ਹੈ। ਭਾਜਪਾ ਦਾ ਅਰੋਪ ਹੈ ਕਿ ਚਾਵਲਾ ਕਾਂਗਰਸ ਪਾਰਟੀ ਦੇ ਨਜ਼ਦੀਕ ਹੈ। ਸੰਵਿਧਾਨ ਅਨੁਸਾਰ ਕਿਸੇ ਚੋਣ ਅਧਿਕਾਰੀ ਨੂੰ ਹਟਾਉਣ ਲਈ ਮੁੱਖ ਚੁਣ ਕਮਿਸ਼ਨਰ ਦੀ ਸਿਫਾਰਿਸ਼ ਜਰੂਰੀ ਹੈ ਪਰ ਇਹ ਸਪਸ਼ਟ ਨਹਂੀ ਹੈ ਕਿ ਸਰਕਾਰ ਇਸ ਤੇ ਅਮਲ ਕਰੇਗੀ ਜਾਂ ਨਹੀਂ। ਕਮਿਸ਼ਨ ਆਮ ਸਹਿਮਤੀ ਦੇ ਆਧਾਰ ਤੇ ਕੰਮ ਕਰਦਾ ਹੈ ਅਤੇ ਮਤਭੇਦ ਦੀ ਹਾਲਤ ਵਿਚ ਬਹੁਮੱਤ ਦੀ ਰਾਏ ਨਾਲ ਫੈਂਸਲਾ ਹੁੰਦਾ ਹੈ।