ਸਿਲਵਾਸਾ- ਦਾਦਰਾ ਨਗਰ ਹਵੇਲੀ ਵਿਚ ਸੋਨੀਆ ਗਾਂਧੀ ਨੇ ਕਾਂਗਰਸ ਪਾਰਟੀ ਦੇ ਪ੍ਰਚਾਰ ਨਾਲ ਸਬੰਧਤ ਇਕ ਰੈਲੀ ਨੂੰ ਸੰਬੋਧਨ ਕੀਤਾ। ਸੋਨੀਆ ਗਾਂਧੀ ਨੇ ਕਿਸੇ ਦੇਸ਼ ਦਾ ਨਾਂ ਲਏ ਬਗੈਰ ਹੀ ਗਵਾਂਢੀ ਦੇਸਾਂ ਤੇ ਤਿਖੇ ਵਾਰ ਕਰਦਿਆਂ ਇਹ ਦਸਣ ਦੀ ਕੋਸਿ਼ਸ਼ ਕੀਤੀ ਕਿ ਭਾਰਤ ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿਠਣ ਲਈ ਤਿਆਰ ਹੈ।
ਇਸ ਰੈਲੀ ਵਿਚ ਸੋਨੀਆ ਗਾਂਧੀ ਨੇ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ ਸਰਕਾਰ ਦੀਆਂ ਯੋਜਨਾਵਾਂ ਅਤੇ ਉਨ੍ਹਾਂ ਵਲੋਂ ਕੀਤੇ ਗਏ ਕੀਤੇ ਗਏ ਕੰਮਾਂ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਦੀ ਦੁਨੀਆਂ ਵਿਚ ਵੱਖਰੀ ਪਛਾਣ ਹੈ। ਇਥੇ ਵੱਖ-ਵੱਖ ਧਰਮਾਂ ਅਤੇ ਕੌਮਾਂ ਦੇ ਲੋਕ ਆਪਸ ਵਿਚ ਮਿਲਜੁਲ ਕੇ ਰਹਿੰਦੇ ਹਨ। ਦੇਸ਼ ਦੀ ਏਕਤਾ ਦੇ ਸਬੰਧ ਵਿਚ ਬੋਲਦਿਆਂ ਗਾਂਧੀ ਨੇ ਕਿਹਾ ਕਿ ਸਾਰੀ ਦੁਨੀਆ ਨੇ ਵੇਖਿਆ ਕਿ ਮੁੰਬਈ ਹਮਲਿਆਂ ਦੇ ਬਾਅਦ ਵੀ ਦੇਸ਼ ਦੇ ਸਾਰੇ ਲੋਕ ਇਕਠੇ ਖੜ੍ਹੇ ਹਨ।
ਸੋਨੀਆ ਨੇ ਗਵਾਂਢੀ ਦੇਸ਼ ਤੇ ਅਰੋਪ ਲਗਾਉਂਦੇ ਹੋਏ ਕਿਹਾ ਕਿ ਉਹ ਸਾਡੀ ਤਾਕਤ ਨੂੰ ਕਮਜੋਰ ਕਰਨਾ ਚਾਹੁੰਦੇ ਹਨ। ਦੇਸ਼ ਦੀ ਏਕਤਾ ਨੂੰ ਨਸ਼ਟ ਕਰਨਾ ਚਾਹੁੰਦੇ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਭਾਰਤ ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿਠਣ ਲਈ ਤਿਆਰ ਹੈ। ਸਾਡੇ ਦੇਸ਼ ਲਈ ਇਸ ਸਮੇਂ ਸੱਭ ਤੋਂ ਵਡੀ ਚੁਣੌਤੀ ਅਤਵਾਦ ਹੈ। ਅਸੀਂ ਅਤਵਾਦ ਅੱਗੇ ਝੁਕਾਂਗੇ ਨਹੀਂ, ਸਗੋਂ ਇਸਨੂੰ ਜੜ੍ਹ ਤੋਂ ਉਖਾੜ ਦੇਵਾਂਗੇ। ਉਨ੍ਹਾਂ ਨੇ ਗਠਬੰਧਨ ਸਰਕਾਰ ਦੇ ਫੈਸਲਿਆਂ ਦੀ ਵੀ ਜਮ ਕੇ ਤਰੀਫ ਕੀਤੀ ਅਤੇ ਨਾਲ ਹੀ ਕਿਸਾਨਾਂ ਦੇ ਕਰਜੇ ਮੁਆਫ ਕਰਨ ਅਤੇ ਰਾਸ਼ਟਰੀ ਪੇਂਡੂ ਰੁਜਗਾਰ ਗਰੰਟੀ ਯੋਜਨਾ (ਨਰੇਗਾ) ਦਾ ਵੀ ਜਿਕਰ ਕੀਤਾ।
good
very good photo
very nice to see the photo