ਲੁਧਿਆਣਾ-ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਂਪੁਰ ਦਾਣਾ ਮੰਡੀ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ” ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਕੋਈ ਯੋਗ ਨੇਤਾ ਨਹੀ ਮਿਲ ਰਿਹਾ ਹੈ। ਇਹੀ ਵਜ੍ਹਾ ਹੈ ਕਿ ਸਿ਼ਅਦ ਵਿਚ ਬਗਾਵਤ ਸ਼ੁਰੂ ਹੋ ਗਈ ਹੈ।”ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਅੱਜ ਵਿਧਾਨ ਸਭਾ ਚੋਣਾਂ ਹੋ ਜਾਣ ਤਾਂ ਪੰਜਾਬ ਵਿਚੋਂ ਭਾਜਪਾ ਅਤੇ ਬਾਦਲ ਦੀ ਸਰਕਾਰ ਦਾ ਸਫਾਇਆ ਹੋ ਜਾਵੇਗਾ।
ਰੈਲੀ ਵਿਚ ਲੋਕਾਂ ਦੀ ਭਾਰੀ ਭੀੜ ਨੂੰ ਵੇਖਦਿਆਂ ਹੋਇਆਂ ਕੈਪਟਨ ਨੇ ਕਿਹਾ ਕਿ ਅਕਾਲੀ – ਭਾਜਪਾ ਸਰਕਾਰ ਦੀ ਸਰਕਾਰ ਤੇ ਨੀਤੀਆਂ ਦੋਂਵੇਂ ਠੀਕ ਨਹੀ ਹਨ। ਪੰਜਾਬ ਦੇ ਵਿਕਾਸ ਦੀ ਬਜਾਏ ਬਾਦਲ ਪਰਿਵਾਰ ਸ਼ਰਾਬ, ਰੇਤ, ਟਰਾਂਸਪੋਰਟ, ਕੇਬਲ ਟੀਵੀ ਅਤੇ ਜਮੀਨ ਵੇਚਣ ਦੇ ਧੰਧੇ ਵਿਚ ਲਗਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਉਪ ਮੁੱਖਮੰਤਰੀ ਮਾਰੀਸ਼ਸ ਘੁੰਮ ਕੇ ਆਏ ਹਨ। ਏਥੂੰ ਦਾ ਪੈਸਾ ਉਥੇ ਜਮੀਨ ਖ੍ਰੀਦਣ ਵਿਚ ਖਰਚ ਹੋਵੇਗਾ। ਜੇ ਇਹੀ ਹਾਲ ਰਿਹਾ ਤਾਂ ਇਹ ਪਰਿਵਾਰ ਪੰਜਾਬ ਛੱਡ ਕੇ ਭੱਜ ਜਾਵੇਗਾ। ਉਨ੍ਹਾਂ ਨੇ ਆਪਣੀ ਸਰਕਾਰ ਸਮੇਂ ਕੀਤੇ ਕੰਮਾਂ ਦਾ ਵੀ ਜਿਕਰ ਕੀਤਾ।
ਇਸ ਮੌਕੇ ਬੀਬੀ ਰਜਿੰਦਰ ਕੌਰ ਭੱਠਲ ਵੀ ਬਾਦਲ ਸਰਕਾਰ ਨੂੰ ਕੋਸਣ ਤੋਂ ਪਿੱਛੇ ਨਾਂ ਰਹਿੰਦਿਆਂ ਹੋਇਆਂ ਕਿਹਾ ਕਿ ਬਾਦਲ ਸਰਕਾਰ ਦੇ ਖਿਲਾਫ ਜਨਤਾ ਸੜਕਾਂ ਤੇ ਉਤਰ ਆਈ ਹੈ ਅਤੇ ਇਹ ਸਰਕਾਰ ਹਰ ਵਰਗ ਤੇ ਲਾਠੀਆਂ ਵਰ੍ਹਾ ਰਹੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸਾਨ ਜਨਵਰੀ ਮਹੀਨੇ ਵਿਚ ਇੰਜਣ ਚਲਾ ਕੇ ਕਣਕ ਦੀ ਫਸਲ ਨੂੰ ਪਾਣੀ ਦੇ ਰਹੇ ਹਨ ਕਿੳਂਕਿ ਸਰਕਾਰ ਕੋਲ ਬਿਜਲੀ ਦਾ ਇੰਤਜਾਮ ਨਹੀ ਹੈ। ਮਨੀਸ਼ ਤਿਵਾਰੀ ਨੇ ਕਿਹਾ ਕਿ ਅਕਾਲੀ ਦਲ ਬਾਦਲ ਪ੍ਰਾਈਵੇਟ ਲਿਮਿਟਿਡ ਬਣ ਕੇ ਰਹਿ ਗਿਆ ਹੈ। ਪੰਜਾਬ ਵਿਚ ਤਾਨਾਸ਼ਾਹੀ ਤੋਂ ਇਲਾਵਾ ਕੁਝ ਨਹੀਂ ਬਚਿਆ। ਇਸ ਰੈਲੀ ਵਿਚ ਕੇਪੀ ਅਤੇ ਹੋਰ ਆਗੂਆਂ ਨੇ ਵੀ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ।
ਪਰਿਵਾਰਵਾਦ ਕਰਕੇ ਬਾਦਲ ਦਲ ਵਿਚ ਹੋ ਰਹੀ ਬਗਾਵਤ- ਕੈਪਟਨ
This entry was posted in ਪੰਜਾਬ.