ਚੰਡੀਗੜ੍ਹ- ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ 15 ਹੋਰਨਾਂ ਦੇ ਖਿਲਾਫ ਪੰਜਾਬ ਵਿਜੀਲੈਂਸ ਨੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘਪਲੇ ਵਿਚ ਚਾਰਜਸ਼ੀਟ ਫਾਈਲ ਕੀਤੀ ਹੈ। ਇਸ ਸਿਲਸਿਲੇ ਵਿਚ ਵਿਧਾ ਸਭਾ ਨੇ ਉਨ੍ਹਾਂ ਨੂੰ ਬਰਖਾਸਤ ਕੀਤਾ ਹੋਇਆ ਹੈ।
ਮੁਹਾਲੀ ਦੇ ਸਪੈਸ਼ਲ ਜੱਜ ਆਰ ਕੇ ਗਰਗ ਦੀ ਅਦਾਲਤ ਵਿਚ ਵਿਜੀਲੈਂਸ ਬਿਉਰੋ ਦੀ ਇਕ ਟੀਮ ਨੇ ਕੈਪਟਨ ਦੇ ਖਿਲਾਫ ਇਹ ਚਾਰਜਸ਼ੀਟ ਫਾਈਲ ਕੀਤੀ। ਜੱਜ ਨੇ ਇਸ ਵਿਚ ਸ਼ਾਮਿਲ ਸੱਭ ਨੂੰ 4 ਮਾਰਚ ਲਈ ਸਮਨ ਜਾਰੀ ਕਰ ਦਿਤੇ। ਇਸ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਉਨ੍ਹਾਂ ਦੀ ਰਿਹਾਇਸ਼ ਮੋਤੀ ਬਾਗ ਪੈਲਸ ਵਿਚ ਪੁੱਛਗਿੱਛ ਕੀਤੀ ਸੀ। ਇਹ ਕੇਸ ਵਿਧਾਨ ਸਭਾ ਵਿਚ ਪਾਸ ਕੀਤੇ ਗਏ ਇਕ ਪ੍ਰਸਤਾਵ ਤੋਂ ਬਾਅਦ ਦਰਜ ਕੀਤਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖਮੰਤਰੀ ਕਾਰਜ ਕਾਲ ਦੌਰਾਨ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਨੇ 32;10 ਏਕੜ ਜਮੀਨ ਅਕਵਾਇਰ ਕੀਤੀ ਸੀ ਜਿਸ ਵਿਚ ਧਾਂਦਲੀਆਂ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਇਸ ਦੀ ਜਾਂਚ ਪੜਤਾਲ ਕਰਨ ਲਈ ਉਸ ਸਮੇਂ ਵੀ ਇਕ ਕਮੇਟੀ ਬਣਾਈ ਗਈ ਸੀ ਪਰ ਜਾਂਚ ਸਿਰੇ ਨਹੀ ਸੀ ਚੜ੍ਹ ਸਕੀ। ਬਾਦਲ ਸਰਕਾਰ ਨੇ ਸੰਸਦੀ ਸਕੱਤਰ ਹਰੀਸ਼ ਰਾਏ ਟਾਂਡਾ ਦੀ ਅਗਵਾਈ ਹੇਠ ਇਕ ਕਮੇਟੀ ਬਣਾਈ ਸੀ। ਇਸ ਕਮੇਟੀ ਦੀ ਰਿਪੋਰਟ ਦੇ ਅਧਾਰ ਤੇ ਸਾਬਕਾ ਮੁੱਖਮੰਤਰੀ ਅਮਰਿੰਦਰ ਸਿੰਘ ਅਤੇ 15 ਹੋਰਨਾਂ ਨੂੰ ਦੋਸ਼ੀ ਕਰਾਰ ਦਿਤਾ ਗਿਆ ਸੀ। ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਦਾ ਨਾਂ ਵੀ ਇਸ ਵਿਚ ਸ਼ਾਮਿਲ ਹੈ। ਇਸ ਕੇਸ ਦੇ ਤਹਿਤ ਹੀ ਵਿਧਾਨ ਸਭਾ ਨੇ ਸਾਬਕਾ ਮੁੱਖਮੰਤਰੀ ਦੀ ਵਿਧਾਨ ਸਭਾ ਦੇ ਮੈਂਬਰ ਵਜੋਂ ਮੈਂਬਰੀ ਖਾਰਜ ਕਰ ਦਿਤੀ ਸੀ।
ਪੰਜਾਬ ਵਿਜੀਲੈਂਸ ਨੇ ਏਆਈਟੀ ਘੋਟਾਲੇ ਵਿਚ ਅਮਰਿੰਦਰ ਸਿੰਘ ਦੇ ਖਿਲਾਫ ਚਾਰਜਸ਼ੀਟ ਫਾਈਲ ਕੀਤੀ
This entry was posted in ਪੰਜਾਬ.