ਪੈਰਿਸ - ਇਥੇ ਦੀਆਂ ਸੜਕਾਂ ਤੇ ਲੋਕਾਂ ਦੀ ਸਹੂਲਤ ਲਈ ਬਣਾਏ ਹੋਏ ਵੇਲੀਬ ਨਾਂ ਦੇ ਸੈਲਫ ਸਾਈਕਲ ਸਰਵਿਸ ਸਟੈਂਡ ਜੋ ਬਾਖੁਬੀ ਕਾਮਯਾਬੀ ਨਾਲ ਚੱਲ ਰਹੇ ਹਨ। ਪਰ ਉਹਨਾਂ ਨੂੰ ਕੁਝ ਸ਼ਰਾਰਤੀ ਅਨਸਰ ਆਪਣੀ ਆਦਤ ਮੁਤਾਬਕ ਭੰਨ ਤੋੜ ਕਰਨ ਤੋਂ ਨਹੀ ਝਿਜਕਦੇ।ਚੋਰਾਂ ਨੇ ਅਲੱਗ ਆਪਣੇ ਦਾਅ ਲਾ ਲਏ ਹਨ।ਜੁਲਾਈ 2007 ਤੋਂ ਜਦੋਂ ਤੋਂ ਇਹ ਸਰਵਿਸ ਚਾਲੂ ਹੋਈ ਹੈ।ਕੋਈ 7800 ਦੇ ਕਰੀਬ ਸਾਈਕਲ ਚੋਰੀ ਹੋ ਚੁੱਕੇ ਹਨ।ਗਿਆਰਾਂ ਹਜ਼ਾਰ ਛੇ ਸੋ ਦੇ ਕਰੀਬ ਸਾਈਕਲਾਂ ਦੀ ਭੰਨ ਤੋੜ ਹੋਈ ਹੈ।ਜਿਵੇਂ ਕਿ ਕੁਝ ਨਹਿਰਾਂ ਵਿੱਚ ਸੁੱਟੇ ਹੋਏ, ਤੇ ਕਈ ਅੱਗ ਲਾਕੇ ਸਾੜੇ ਹੋਏ ਅਤੇ ਜਿਆਦਾ ਕਰਕੇ ਭੰਨੇ ਤੋੜੇ ਹੋਏ ਆਦਿ ਮਿਲੇ ਹਨ।ਭਾਵੇ ਫਰਾਂਸ ਦੇ ਹੋਰ ਵੀ ਸ਼ਹਿਰਾਂ ਵਿੱਚ ਇਹ ਸਰਵਿਸ ਚਾਲੂ ਹੈ।ਪਰ ਦੂਸਰੇ ਸ਼ਹਿਰਾਂ ਦੇ ਮੁਕਾਬਲੇ ਭੰਨ ਤੋੜ ਤੇ ਚੋਰੀ ਦੀਆਂ ਵਾਰਦਾਤਾਂ ਪੈਰਿਸ ਵਿੱਚ ਦੁਗਣੀਆਂ ਹੋਈਆਂ ਹਨ।ਇਥੇ ਇਹ ਵਰਨਣ ਯੋਗ ਹੈ ਕਿ ਪੈਰਿਸ ਵਿੱਚ ਇਸ ਵਕਤ ਕੋਈ 1250 ਦੇ ਕਰੀਬ ਸਾਈਕਲ ਸਟੇਂਡ ਤੇ 35000 ਦੇ ਕਰੀਬ ਵੇਲੀਬ ਨਾਂ ਦੇ ਸਾਈਕਲ 24 ਘੰਟੇ ਲੋਕਾਂ ਦੀ ਸੇਵਾ ਲਈ ਹਾਜ਼ਰ ਹਨ।ਆਉਣ ਵਾਲੇ ਦਿਨਾਂ ਵਿੱਚ ਸਰਕਾਰ ਨੇ ਪੈਰਿਸ ਦੇ ਬਾਹਰ ਦੇ ਇਲਾਕਿਆ ਵਿੱਚ ਹੋਰ ਸਟੇਂਡ ਬਣਾਉਣ ਦਾ ਨਿਰਣਾ ਵੀ ਕੀਤਾ ਹੈ।