ਪੈਰਿਸ - ਸੋਮਵਾਰ ਤੇ ਮੰਗਲਵਾਰ ਦੀ ਰਾਤ ਨੂੰ ਪੈਰਿਸ ਵਿੱਚ ਚੱਲੀਆਂ ਤੇਜ਼ ਹਵਾਵਾਂ ਨਾਲ ਫਰਾਂਸ ਦੀ ਸਭ ਤੋਂ ਵੱਡੀ ਚਾਰਲਸ ਦਾ ਗੌਲ ਨਾਂ ਦੀ ਅੰਤਰਾਸ਼ਟਰੀ ਏਅਰਪੋਰਟ ਨੂੰ ਰਾਤ ਦੇ ਅੱਠ ਵਜੇ ਤੋਂ ਸਵੇਰ ਦੇ ਅੱਠ ਵਜੇ ਤੱਕ ਬੰਦ ਕਰਨਾ ਪਿਆ।ਦੋ ਸੌ ਦੇ ਕਰੀਬ ੳੇੁਡਾਣਾਂ ਮੁਲਤਵੀ ਕੀਤੀਆਂ ਗਈਆਂ ਸਨ।ਫਰਾਂਸ਼ ਦੇ ਕਈ ਇਲਾਕਿਆਂ ਵਿੱਚ ਹਵਾ ਦਾ ਵਹਾਓ 141 ਕਿ.ਮਿ. ਤੇ ਪੈਰਿਸ ਵਿੱਚ 131 ਕਿ.ਮਿ. ਰਫਤਾਰ ਨਾਲ ਨਾਪਿਆ ਗਿਆ ਸੀ।ਇਥੇ ਇਹ ਵੀ ਦੱਸਣ ਯੋਗ ਹੈ ਕਿ ਫਰਾਂਸ ਵਿੱਚ ਪਹਿਲੀ ਵਾਰ ਹੋਇਆ ਕਿ ਸਾਰੀਆਂ ਉਡਾਣਾਂ ਰੱਦ ਕੀਤੀਆਂ ਗਈਆਂ ਹਨ।ਕਿਉ ਕਿ ਪਿਛਲੇ ਦਿਨੀ ਫਰਾਂਸ ਦੇ ਕਈ ਇਲਾਕਿਆਂ ਵਿੱਚ ਆਈਆਂ ਤੁਫਾਨੀ ਹਵਾਵਾਂ ਕਾਰਨ ਜਾਨੀ ਤੇ ਕਾਫੀ ਮਾਲੀ ਨੁਕਸਾਨ ਵੀ ਹੋਇਆ ਸੀ।ਬਿਜਲੀ ਦੀਆਂ ਮੇਨ ਲਾਈਨਾਂ ਨੂੰ ਭਾਰੀ ਨੁਕਸਾਨ ਪੁਜਿਆ ਸੀ ਤੇ ਕਈ ਪਿੰਡਾਂ ਤੇ ਕਸਬਿਆ ਦੀ ਬਿਜਲੀ ਗੁੱਲ ਹੋ ਗਈ ਸੀ।