ਹੁਣ ਮੈਂ ਛੱਡ ਦਿੱਤਾ ਘੁੰਡ ਪਰਦਾ
ਹੁਣ ਮੈਂ ਖਰਾ ਦਿਲ ਨਾਲ ਬੋਲਦਾ॥
ਤੂੰ ਹੈ ਸੁਨੱਖੀ ਸੁੱਧ ਤਸਵੀਰ
ਮੈਨੂੰ ਲੱਗਦੀ ਰਾਂਝਨ ਦੀ ਹੀਰ॥
ਤੈਤੋਂ ਬਗੈਰ ਨਿਤ ਨਿਤ ਮਰਦਾ
ਤੈਨੂੰ ਵੇਖਕੇ ਰਮਣੀਕ ਤਾਪ ਚੜ੍ਹਦਾ॥
ਇਹ ਅਲਪ ਜਿੰਦ ਤਾਂ ਹੈ ਫ਼ਾਨੀ
ਪਰ ਇਸ ਗੱਲ ਤੋਂ ਨਹੀਂ ਘਬਰਾਣਾ॥
ਇਸ਼ਕ ਕਰਨ’ਚ ਨਹੀਂ ਬਦਨਾਮੀ
ਤੇਰੇ ਲਈ ਮੈ ਤਾਂ ਮਰਜਾਣਾਂ॥
ਤੈਤੋਂ ਬਗੈਰ ਅੱਗੇ ਨਹੀਂ ਜਾਣਾ
ਕਪਟੀ ਜੱਗ ਦਾ ਘੁੰਡ ਲਾਹੁਣਾ॥
ਪਿਆਰ ਲਈ ਨਹੀਂ ਸੌਖੇ ਰਾਹ
ਬੇਇਸ਼ਕ ਜਗਤ ਸਿਰਫ਼ ਗਾਹ॥
ਸੁੰਦਰੀ ਮੇਰੇ ਨਾਲ ਆਉਣਾ
ਕਪਟੀ ਜੱਗ ਦਾ ਘੁੰਡ ਲਾਹੁਣਾ॥
ਰੂਪ ਨੇ ਛੱਡ ਦਿੱਤਾ ਘੁੰਡ ਪਰਦਾ
ਰੂਪ ਖਰਾ ਦਿਲ ਨਾਲ ਬੋਲਦਾ॥