ਨਿਊਯਾਰਕ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਜਰਦਾਰੀ ਨੇ ਮੰਨਿਆ ਹੈ ਕਿ ਤਾਲਿਬਾਨ ਨੇ ਉਨ੍ਹਾਂ ਦੇ ਦੇਸ਼ ਦੇ ਇਕ ਵੱਡੇ ਹਿਸੇ ਤੇ ਆਪਣਾ ਪ੍ਰਭਾਵ ਕਾਇਮ ਕਰ ਲਿਆ ਹੈ। ਇਸ ਲਈ ਆਪਣਾ ਵਜੂਦ ਬਚਾਉਣ ਲਈ ਦੇਸ਼ ਨੂੰ ਇਸ ਕਟੜਪੰਥੀ ਇਸਲਾਮੀ ਸੰਗਠਂਨ ਦੇ ਖਿਲਾਫ ਲੜਾਈ ਲੜਨੀ ਪੈ ਰਹੀ ਹੈ।
ਜਰਦਾਰੀ ਨੇ ਸੀਬੀਐਸ ਨਿਊਜ ਦੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਤਾਲਿਬਾਨ ਪਾਕਿਸਤਾਨ ਦੇ ਇਕ ਵੱਡੇ ਹਿੱਸੇ ਤੇ ਆਪਣਾ ਕਬਜਾ ਜਮਾ ਚੁਕਾ ਹੈ। ਰਾਸ਼ਟਰਪਤੀ ਨੇ ਇਹ ਮੰਨਿਆ ਕਿ ਉਹ ਪਹਿਲਾਂ ਦੇਸ਼ ਵਿਚ ਤਾਲਿਬਾਨ ਦੀ ਮੌਜੂਦਗੀ ਬਾਰੇ ਇਨਕਾਰ ਕਰਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਸੈਂਾ ਦੀ ਸੰਖਿਆ ਘੱਟ ਹੈ। ਸਾਡੀਆਂ ਕੁਝ ਕਮਜੋਰੀਆਂ ਹਨ ਜਿਨ੍ਹਾਂ ਦਾ ਉਹ ਫਾਇਦਾ ਉਠਾ ਰਹੇ ਹਨ। ਪਾਕਿਸਤਾਨ ਦੇ ਇਕ ਲੱਖ ਵੀਹ ਹਜ਼ਾਰ ਸੈਨਿਕ ਤਾਲਿਬਾਨ ਦੇ ਖਿਲਾਫ ਮੋਰਚੇ ਤੇ ਲਗੇ ਹੋਏ ਹਨ। ਪਾਕਿਸਤਾਨ ਦੇ ਜਿਆਦਾਤਰ ਲੋਕ ਇਹ ਸੋਚਦੇ ਹਨ ਕਿ ਪਾਕਿਸਤਾਨ ਅਮਰੀਕਾ ਵਲੋਂ ਲੜ ਰਿਹਾ ਹੈ। ਰਾਸ਼ਟਰਪਤੀ ਜਰਦਾਰੀ ਨੇ ਇਹ ਸਪਸ਼ਟ ਕੀਤਾ ਕਿ ਅਸੀਂ ਕਿਸੇ ਤੇ ਕਿਰਪਾ ਨਹੀਂ ਕਰ ਰਹੇ। ਅਸੀਂ ਸਾਰੇ ਇਸ ਸਚਾਈ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਤਾਲਿਬਾਨ ਪਾਕਿਸਤਾਨ ਨੂੰ ਆਪਣੀ ਗਿਰਫਤ ਵਿਚ ਲੈਣ ਦੀ ਕੋਸਿ਼ਸ਼ ਕਰ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਖੁਫੀਆ ਏਜੰਸੀ ਅਤੇ ਸੈਨਾ ਦਾ ਸਮਰਥਨ ਉਨ੍ਹਾਂ ਨੂੰ ਨਹੀਂ ਹੈ। ਉਨ੍ਹਾਂ ਕਿਹਾ, ਜੇ ਅਜਿਹਾ ਹੁੰਦਾ ਤਾਂ ਇਸਲਾਮਾਬਾਦ ਹੁਣ ਤਕ ਤਾਲਿਬਾਨ ਦੇ ਕਬਜੇ ਵਿਚ ਆ ਚੁਕਾ ਹੁੰਦਾ। ਜੇ ਸੈਨਾ ਆਪਣਾ ਕੰਮ ਨਾਂ ਕਰਦੀ ਹੁੰਦੀ ਤਾਂ ਉਨ੍ਹਾਂ ਨੇ ਦੇਸ਼ ਦੇ ਹੋਰ ਵੀ ਕਈ ਹਿਸਿਆਂ ਤੇ ਆਪਣਾ ਕਬਜ਼ਾ ਜਮਾ ਲੈਣਾ ਸੀ।