ਬੀਜਿੰਗ- ਚੀਨ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦੇ ਚੀਨ ਜਾਣ ਤੋਂ ਪਹਿਲਾਂ ਹੀ ਹਰ ਸੰਭਵ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ। ਜਿਕਰਯੋਗ ਹੈ ਕਿ ਜਰਦਾਰੀ ਦਾ ਇਸੇ ਹਫਤੇ ਚੀਨ ਜਾਣ ਦਾ ਪ੍ਰੋਗਰਾਮ ਹੈ। ਰਾਸ਼ਟਰਪਤੀ ਬਣਨ ਤੋਂ ਬਾਅਦ ਜਰਦਾਰੀ ਦੂਸਰੀ ਵਾਰ ਚੀਨ ਦੀ ਯਾਤਰਾ ਕਰ ਰਹੇ ਹਨ। ਪਿਛਲੇ ਸਾਲ ਪਾਕਿਸਤਾਨ ਦੇ ਇਸ ਦੋਸਤ ਨੇ ਆਰਥਿਕ ਸਹਾਇਤਾ ਦੇਣ ਤੋਂ ਮਨ੍ਹਾ ਕਰ ਦਿਤਾ ਸੀ।
ਚੀਨ ਦੇ ਵਿਦੇਸ਼ ਮੰਤਰਾਲੇ ਦੀ ਜਿਆਂਗ ਯੂ ਨੇ ਕਿਹਾ ਕਿ ਪਾਕਿਸਤਾਨ ਦੀ ਜਨਤਾ ਅਤੇ ਅਰਥਵਿਵਸਥਾ ਦੇ ਵਿਕਾਸ ਲਈ ਅਸੀਂ ਆਪਣੀ ਸਮਰਥਾ ਅਨੁਸਾਰ ਹਰ ਸੰਭਵ ਮਦਦ ਦੇਵਾਂਗੇ। ਸਾਨੂੰ ਭਰੋਸਾ ਹੈ ਕਿ ਪਾਕਿਸਤਾਨ ਆਪਣੇ ਦੇਸ਼ ਦਾ ਆਰਥਿਕ ਵਿਕਾਸ ਅਤੇ ਸਮਾਜਿਕ ਖੁਸ਼ਹਾਲੀ ਪ੍ਰਾਪਤ ਕਰਨ ਵਿਚ ਸਫਲ ਰਹੇਗਾ। ਜਿਆਂਗ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਦੀ ਇਸ ਹਫਤੇ ਹੋਣ ਵਾਲੀ ਯਾਤਰਾ ਨਾਲ ਦੋਂਵਾਂ ਦੇਸ਼ਾਂ ਵਿਚ ਖੇਤੀਬਾੜੀ, ਜਲ ਅਤੇ ਆਰਥਿਕ ਖੇਤਰ ਵਿਚ ਸਹਿਯੋਗ ਦੇ ਨਵੇਂ ਰਸਤੇ ਖੁਲ੍ਹਣਗੇ। ਵਰਨਣਯੋਗ ਹੈ ਕਿ ਅਕਤੂਬਰ ਵਿਚ ਪਾਕਿਸਤਾਨ ਵਲੋਂ ਰਿਆਇਤੀ ਦਰਾਂ ਤੇ ਕਰਜ਼ਾ ਦੇਣ ਦੀ ਪੇਸ਼ਕਸ਼ ਚੀਨ ਨੈ ਠੁਕਰਾ ਦਿਤੀ ਸੀ। ਜਿਸ ਕਰਕੇ ਪਾਕਿਸਤਾਨ ਨੇ ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਦਦ ਮੰਗੀ ਸੀ।
ਚੀਨ ਨੇ ਪਾਕਿਸਤਾਨ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ
This entry was posted in ਅੰਤਰਰਾਸ਼ਟਰੀ.