ਸਤਿਕਾਰਯੋਗ ਸ਼ਿਵਚਰਨ ਜੱਗੀ ਕੁੱਸਾ ਜੀ
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਕੀ ਕੀ ਫਤਹਿ
ਵੀਰ ਜੀ ਪਰਮ ਸਤਿਕਾਰਯੋਗ ਪਿਤਾ ਜੀ ਅਚਾਨਕ ਅਕਾਲ ਚਲਾਣਾ ਕਰ ਗਏ ਦੀ ਖਬਰ ਪੜਕੇ ਬਹੁਤ ਦੁਖ ਹੋਇਆ
ਵੀਰ ਜੀ ਮਾਤਾ ਪਿਤਾ ਹੀ ਸੰਸਾਰ ਵਿਚ ਨਿਘ ਵਾਲੀ ਗੋਦ ਹੁੰਦੀ ਹੈ ਅਤੇ ਘਰ ਵੀ ਉਦੋਂ ਤਕ ਇਕਮੁਠ ਹੁੰਦੇ ਹਨ ਜਦ ਤਕ ਮਾਪੇ ਜਿਉਂਦੇ ਹਨ ਫਿਰ ਬਾਦ ਵਿਚ ਸਾਰੇ ਅਪਣੇ ਅਪਣੇ ਰਿਸਤਿਆਂ ਵਿਚ ਗੁੰਮ ਹੋ ਜਾਂਦੇ ਹਨ ਮੈਨੂੰ ਜਦੋਂ ਖਬਰ ਮਿਲੀ ਤਾ ਆਪ ਨੇ ਜਰਮਨੀ ਘਰ ਬੈਠੇ ਇਕ ਗਲ ਮੇਰੇ ਨਾਲ ਸਾਂਝੀ ਕੀਤੀ ਸੀ ਯਾਦ ਆਈ ਵੀਰ ਜੀ ਪਿਤਾ ਜੀ ਦੀ ਯਾਦ ਤਾਜਾ ਕਰਦਿਆਂ ਸਭ ਨੂੰ ਦਸਣ ਦੀ ਕੋਸ਼ਿਸ਼ ਕਰਦਾ ਹਾਂ ਕਿ ਪਿਤਾ ਜੀ ਨੇ ਆਪ ਨੂੰ ਸਾਹਿਤਕਾਰ ਬਨਣ ਵਿਚ ਬਹੁਤ ਮਹਾਨ ਸਹਿਯੋਗ ਅਤੇ ਅਸ਼ੀਰਵਾਦ ਦਿਤਾ ਅਜ ਜਿਸ ਉਚਾਈ ਤੇ ਆਪ ਦਾ ਨਾਮ ਹੈ ਅਤੇ ਪੰਜਾਬੀ ਦੁਨੀਆਂ ਵਿਚ ਸਭ ਤੋਂ ਛੋਟੀ ਉਮਰ ਦਾ ਪ੍ਰਸ਼ਿਧ ਸਾਹਿਤਕਾਰ ਬੰਨਣ ਦਾ ਮਾਣ ਪ੍ਰਾਪਤ ਹੋਇਆ ਹੈ ਉਹ ਪਿਤਾ ਜੀ ਦੀ ਅਸ਼ੀਰਵਾਦ ਸਦਕਾ ਹੀ ਹੈ ਜਿਹਨਾਂ ਦੇ ਦਿਤੇ ਮਹਾਨ ਸਹਿਯੋਗ ਨਾਲ ਅਜ ਸਾਰੀ ਦੁਨੀਆਂ ਵਿਚ ਪ੍ਰਸ਼ਿਧ ਸਾਹਿਤਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਨਾਮ ਹੈ ਅਤੇ ਦੁਨੀਆਂ ਸ਼ਿਵਚਰਨ ਜੱਗੀ ਕੁੱਸਾ ਨੂੰ ਜਾਣਦੀ ਹੈ, ਪਿਤਾ ਜੀ ਨੇ ਪੰਜਾਬੀ ਸਾਹਿਤਕਾਰੀ ਦੀ ਝੋਲੀ ਵਿਚ ਅਪਣੇ ਸਪੁਤਰ ਨੂੰ ਪਾਕੇ ਜਿਥੇ ਪੰਜਾਬੀਅਤ ਦੀ ਸੇਵਾ ਕੀਤੀ ਹੈ ਉਥੇ ਸਿਖ ਧਰਮ ਵਿਚ ਸਮੇਂ ਸਮੇਂ ਦੀ ਸੋਚ ਅਤੇ ਦੁਖ ਸੁਖ ਨੂੰ ਦੁਨੀਆਂ ਦੇ ਸਨਮੁਖ ਕੀਤਾ ਇਸ ਲਈ ਪਿਤਾ ਜੀ ਨੂੰ ਸਾਡੇ ਵਲੋਂ ਮਹਾਨ ਪ੍ਰਣਾਮ ਹੈ ਅਤੇ ਸਚੀ ਸੁਚੀ ਸਰਧਾਂਜਲੀ ਹੈ,ਪੰਜਾਬੀਆਂ ਨੂੰ ਇਸ ਗਲ ਦਾ ਮਾਣ ਵੀ ਹੈ ਕਿ ਸ਼ਿਵਚਰਨ ਜੱਗੀ ਕੁੱਸਾ ਦੇ ਮਾਤਾ ਪਿਤਾ ਜੀ ਦਾ ਇਸ ਸੰਸਾਰ ਤੇ ਆਇਆ ਸਫਲ ਹੈ ਜਿੰਨਾਂ ਦੇ ਸਪੁਤਰ ਨੇ ਜਿਥੇ ਅਪਣੇ ਮਾਤਾ ਪਿਤਾ ਦਾ ਨਾਮ ਸਾਰੇ ਸੰਸਾਰ ਵਿਚ ਰੋਸ਼ਨ ਕੀਤਾ ਉਥੇ ਅਪਣੇ ਪਿੰਡ ਇਲਾਕੇ ਅਤੇ ਪੰਜਾਬ ਦੇਸ਼ ਦੀ ਸਾਰੀ ਦੁਨੀਆਂ ਵਿਚ ਪਹਿਚਾਣ ਦਿਤੀ ਇਸ ਲਈ ਪਿਤਾ ਜੀ ਨੂੰ ਸ੍ਰੋਮਣੀ ਅਕਾਲੀ ਦਲ ਐਨ ਆਰ ਆਈ ਵਿੰਗ ਜਰਮਨੀ ਦੀਆਂ ਸਾਰੀਆਂ ਯੂਨਿਟਾਂ ਅਤੇ ਸਾਰੇ ਮੈਂਬਰਾਂ ਵਲੋ ਸਚੀ ਸੁਚੀ ਸਰਧਾਂਜਲੀ ਭੇਟ ਕਰਦੇ ਹੋਏ ਇਸ ਦੁਖ ਭਰੇ ਦਿਲ ਨਾਲ ਅਪਣੇ ਵੀਰ ਸ਼ਿਵਚਰਨ ਜੱਗੀ ਕੁੱਸਾ ਅਤੇ ਸਾਰੇ ਪਰਿਵਾਰ ਨਾਲ ਗਹਿਰੇ ਦੁਖ ਵਿਚ ਸ਼ਰੀਕ ਹੁੰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾਂ ਵਾਹਿਗੁਰੂ ਪਿਤਾ ਜੀ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਅਤੇ ਸਾਰੇ ਪਰਿਵਾਰ ਨੂੰ ਭਾਣਾਂ ਮੰਨਣ ਦਾ ਬਲ ਬਖਸ਼ਿਸ਼
ਵੀਰ ਸ਼ਿਵਚਰਨ ਜੱਗੀ ਕੁੱਸਾ ਅਤੇ ਸਾਰੇ ਪਰਿਵਾਰ ਨਾਲ ਗਹਿਰੇ ਦੁਖ ਵਿਚ ਸ਼ਰੀਕ
ਮਨਮੋਹਣ ਸਿੰਘ ਜਰਮਨੀ ਅਤੇ
ਸ੍ਰੋਮਣੀ ਅਕਾਲੀ ਦਲ ਐਨ ਆਰ ਆਈ ਵਿੰਗ ਜਰਮਨੀ ਦੀਆਂ ਸਾਰੀਆਂ ਯੂਨਿਟਾਂ