ਜੱਗੀ ਬਾਈ, ਇਹ ਕੀ ਭਾਣਾ ਵਰਤ ਗਿਆ ? ਬੜਾ ਦੁੱਖ ਹੋਇਆ ਬਾਪੂ ਬਾਰੇ ਜਾਣ ਕੇ । ਮਾਪੇ ਤਾਂ ਹਮੇਸ਼ਾ ਹੀ ਠੰਢੀਆਂ ਛਾਵਾਂ ਹੁੰਦੇ ਨੇ । ਮਾਪੇ ਤਾਂ ਵੀਰਾ, ਸਮੁੰਦਰੋਂ ਪਾਰ ਵੀ ਰੱਬ ਜਿੰਨਾਂ ਆਸਰਾ ਦਿੰਦੇ ਨੇ । ਪਹਿਲਾਂ ਬੇਬੇ ਤੇ ਹੁਣ ਬਾਪੂ… । ਐਥੇ ਆ ਕੇ ਹੀ ਤਾਂ ਬੰਦਾ ਹਾਰ ਜਾਂਦੈ ਬਾਈ, ਕੋਈ ਵੱਸ ਨਹੀਂ । ਕੁਝ ਨਹੀਂ ਕਰ ਸਕਦੇ, ਇੱਕ ਅਰਦਾਸ ਤੋਂ ਬਿਨਾਂ । ਹੇ ਅਕਾਲ ਪੁਰਖ, ਸੱਚੇ ਪਾਤਸ਼ਾਹ ! ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਸਥਾਨ ਤੇ ਬਾਈ ਹੋਰਾਂ ਦੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।
ਆਪ ਜੀ ਦੇ ਦੁੱਖ ‘ਚ ਸ਼ਰੀਕ,
ਰਿਸ਼ੀ ਗੁਲਾਟੀ, ਮੈਲਬੌਰਨ (ਆਸਟ੍ਰੇਲੀਆ)