ਮੋਹਾਲੀ- ਪਰਮਜੀਤ ਸਿੰਘ ਮੋਹਾਲੀ ਵਿਚ ਫੇਜ -5 ਦਾ ਨਿਵਾਸੀ ਹੈ। ਉਹ ਬੈਂਕਾਕ ਘੁੰਮਣ ਫਿਰਨ ਲਈ ਗਿਆ ਤਾਂ ਥਾਈਲੈਂਡ ਪੁਲਿਸ ਨੇ ਉਸਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਆਗੂ ਸਮਝ ਕੇ ਉਸ ਉਪਰ ਭਾਰੀ ਤਸ਼ਦਦ ਕੀਤਾ। ਉਸਦਾ ਕਸੂਰ ਸਿਰਫ ਏਨਾ ਸੀ ਕਿ ਉਸਦਾ ਨਾਂ ਪਰਮਜੀਤ ਸਿੰਘ ਸੀ।
ਪਰਮਜੀਤ ਦਾ ਕਹਿਣਾ ਹੈ ਕਿ ਉਹ ਆਪਣੇ ਭਰਾ ਅਮਰਜੀਤ ਅਤੇ ਦੋਸਤ ਜਸਬੀਰ ਸਿੰਘ ਨਾਲ ਇਕ ਫਰਵਰੀ 2009 ਨੂੰ ਸਵੇਰੇ ਛੇ ਵਜੇ ਜੈਟ ਏਅਰਵੇਜ ਦੀ ਫਲਾਈਟ ਤੇ ਬੈਂਕਾਕ ਪਹੁੰਚਿਆ। ਚੈਕਿੰਗ ਸਮੇਂ ਥਾਈਲੈਂਡ ਦੇ ਅਧਿਕਾਰੀਆਂ ਕੋਲ ਗਿਆ ਤਾਂ ਥਾਈਲੈਂਡ ਪੁਲਿਸ ਨੇ ਉਸਨੂੰ ਪਕੜ ਲਿਆ। ਪੁਲਿਸ ਉਸਨੂੰ ਪਰਮਜੀਤ ਸਿੰਘ ਪੰਜਵੜ ਕਹਿ ਰਹੀ ਸੀ। ਪੁਲਿਸ ਨੇ ਅਮਰਜੀਤ ਅਤੇ ਜਸਬੀਰ ਨੂੰ ਉਸ ਤਾਂ ਤੋਂ ਜਾਣ ਲਈ ਕਿਹਾ। ਪਰਮਜੀਤ ਦਾ ਕਹਿਣਾ ਹੈ ਕਿ ਉਸਨੇ ਆਪਣਾ ਪਾਸਪੋਰਟ ਵਿਖਾ ਕੇ ਬਹੁਤ ਕਿਹਾ ਕਿ ਉਸਦਾ ਪੰਜਵੜ ਨਾਲ ਕੋਈ ਲੈਣਾ ਦੇਣਾ ਨਹੀ ਹੈ। ਨਾਂ ਪਰਮਜੀਤ ਉਨ੍ਹਾਂ ਦੀ ਭਾਸ਼ਾਂ ਸਮਝ ਰਿਹਾ ਸੀ ਤੇ ਨਾਂ ਹੀ ਉਹ ਪਰਮਜੀਤ ਦੀ ਭਾਸ਼ਾ ਸਮਝ ਰਹੇ ਸਨ। ਥਾਈਲੈਂਡ ਪੁਲਿਸ ਨੇ ਉਸਨੂੰ ਉਲਟਾ ਲਟਕਾ ਕੇ ਕਾਫੀ ਤਸ਼ਦਦ ਕੀਤਾ। ਜੇ ਉਹ ਆਪਣੇ ਆਪ ਨੂੰ ਬੇਕਸੂਰ ਸਾਬਿਤ ਕਰਨ ਲਈ ਕੁਝ ਵੀ ਕਹਿੰਦਾ ਤਾਂ ਉਸਦੀ ਪਿਟਾਈ ਕੀਤੀ ਜਾਂਦੀ। ਜੇ ਉਹ ਚੁੱਪ ਰਹਿੰਦਾ ਤਾਂ ਉਸ ਉਪਰ ਸ਼ਕ ਹੋਰ ਵੀ ਵੱਧ ਜਾਂਦਾ। ਇਸ ੲਰ੍ਹਾਂ 12 ਘੰਟੇ ਤਕ ਉਸਨੂੰ ਟਾਰਚਰ ਕਰਦੇ ਰਹੇ। ਫਿਰ ਇਕ ਸਰਟੀਫਿਕੇਟ ਦੇ ਕੇ ਛਡਿਆ। ਜਿਸ ਉਪਰ ਲਿਖਿਆ ਸੀ, ਥਾਈਲੈਂਡ ਵਿਚ ਪਰਮਜੀਤ ਸਿੰਘ ਪੰਜਵੜ ਦੀ ਐਂਟਰੀ 6 ਸਿਤੰਬਰ 2095 ਤਕ ਬੈਨ ਹੈ। ਪੁਲਿਸ ਨੇ ਉਸ ਕੋਲੋਂ 1000 ਡਾਲਰ ਵੀ ਖੋਹ ਲਏ। ਫਿਰ ਦਿੱਲੀ ਏਅਰਪੋਰਟ ਤੇ ਉਤਰਦੇ ਹੀ ਉਸਨੂੰ ਇਮੀਗਰੇਸ਼ਨ ਵਾਲਿਆਂ ਨੇ ਘੇਰ ਲਿਆ। ਇਥੇ ਵੀ ਇਮੀਗਰੇਸ਼ਨ ਵਾਲਿਆਂ ਨੇ ਕਿਹਾ , ਪੰਜਵੜ ਸਾਹਿਬ ਪਾਕਿਸਤਾਨ ਛਡ ਕੇ ਥਾਈਲੈਂਡ ਦੇ ਰਸਤੇ ਭਾਰਤ ਕਿਉਂ ਆ ਗਏ? ਦੋ ਫਰਵਰੀ ਨੂੰ ਸਵੇਰੇ ਚਾਰ ਵਜੇ ਤਕ ਇਮੀਗਰੇਸ਼ਨ ਵਾਲੇ ਪੁੱਛਗਿੱਛ ਕਰਦੇ ਰਹੇ। ਜਦੋਂ ਉਨ੍ਹਾਂ ਨੂਂ ਪੂਰੀ ਤਸਲੀ ਹੋ ਗਈ ਕਿ ਉਸਦਾ ਪੰਜਵੜ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤਾਂ ਉਨ੍ਹਾਂ ਨੇ ਉਸਨੂੰ ਛਡਿਆ।
ਥਾਈਲੈਂਡ ਪੁਲਿਸ ਵਲੋਂ ਉਸਨੂੰ ਅਤਵਾਦੀ ਕਰਾਰ ਦਿਤੇ ਜਾਣ ਦੀ ਸ਼ਕਾਇਤ ਗਲੋਬਲ ਹਿਊਮਨ ਰਾਈਟਸ ਕਾਂਊਸਿਲ ਨੇ ਯੂਨਾਈਟਡ ਨੇਸ਼ਨਜ ਦੇ ਜਨਰਲ ਸੈਕਟਰੀ ਨੂੰ ਕੀਤੀ ਹੈ। ਯੂਐਨਓ ਨੂੰ ਦਿਤੀ ਗਈ ਸਿ਼ਕਾਇਤ ਵਿਚ ਥਾਈ ਏਅਰਵੇਜ ਇੰਟਰਨੈਸ਼ਨਲ, ਸੁਪਰੀਟੈਂਡੈਂਟ ਆਫ ਪੁਲਿਸ ਥਾਈ ਇੰਟਰਨੈਸ਼ਨਲ ਏਅਰਪੋਰਟ ਬੈਂਕਾਕ ਅਤੇ ਸੈਕਟਰੀ ਮਨਿਸਟਰੀ ਆਫ ਐਕਸਟਰਨਲਜ ਅਫੇਅਰਜ਼, ਭਾਰਤ ਸਰਕਾਰ ਨੂੰ ਵੀ ਪਾਰਟੀ ਬਣਾਇਆ ਗਿਆ ਹੈ। ਪਰਮਜੀਤ ਦੇ ਲਈ ਇਕ ਮਿਲੀਅਨ ਅਮਰੀਕੀ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਗਈ ਹੈ। ਯੂਐਨ ਨੇ ਦਸਿਆ ਹੈ ਕਿ ਇਸ ਮਾਮਲੇ ਦੀ ਜਾਂਚ ਯੂਐਨ ਦੀ ਵਰਕਿੰਗ ਕਮੇਟੀ ਦੇ ਕੋ-ਆਰਡੀਨੇਟਰ ਬਰੂਸ ਸੈਲਟ ਨੂੰ ਸੌਂਪੀ ਗਈ ਹੈ।
ਅੱਤਵਾਦੀ ਤਾਂ ਸਰਕਾਰਾਂ ਆਪ ਪੈਦਾ ਕਰਦੀਆਂ ਹਨ, ਇਹ ਤਾਜ਼ਾ ਘਟਨਾ ਪਰਤੀਕ ਹੈ ਕਿ ਭਾਰਤ ਸਰਕਾਰ
ਦੇ ਅਜੇ ਵੀ ਰੜਕ ਬਾਕੀ ਅਤੇ ਇਹੀ ਜ਼ਹਿਰ ਬਾਕੀ ਰਿਹਾ ਤਾਂ ਆਪਣੇ ਮੁਲਕ ‘ਚ ਬਗਾਨੇ ਬਣਾਉਣ ਦਾ ਸਿਹਰਾ
ਵੀ ਬਾਕੀ ਰਹੇਗਾ। ਕੀ ਅਜੇ ਸਰਕਾਰ ਤੋਂ ਕੁਝ ਸੁਧਾਰ ਦੀ ਉਮੀਦ ਕਰ ਸਕਦੇ ਹਾਂ?
“ਦੇਸ਼ ਰਿਹਾ ਪਰਦੇਸ਼…”