ਲੁਧਿਆਣਾ – ਵਿਰਾਸਤ ਇਕ ਸਮਾਜਿਕ ਜਥੇਬੰਦੀ ਵੱਲੋਂ ਬੇ-ਰੋਜ਼ਗਾਰ ਯੁਵਕਾਂ ਨੂੰ “ ਰੋਜ਼ਗਾਰ ਮੁਹੱਈਆ ਕਰਵਾਉਣ ਤੇ ਸਿਖਲਾਈ ਦੇਣ ਸਬੰਧੀ ” ਸੈਮੀਨਾਰ ਤੇ ਕੈਂਪ ਦਾ ਉਦਘਾਟਨ ਸਵੇਰੇ ਠੀਕ 10 ਵਜੇ ਕਰਨਗੇ ਸ਼੍ਰੀ ਵਿਕਾਸ ਗਰਗ ਆਈ.ਏ.ਐਸ. ਡਿਪਟੀ ਕਮਿਸ਼ਨਰ, ਲੁਧਿਆਣਾ ਕਰਨਗੇ। ਵਿਰਾਸਤ ਵੱਲੋਂ ਇਹ ਸੈਮੀਂਨਾਰ 19 ਫਰਵਰੀ ਨੂੰ ਪਿੰਡ ਸਸਰਾਲੀ ਕਲੋਨੀਂ, ਨਜ਼ਦੀਕ ਗੌਂਸਗੜ੍ਹ, ਰਾਹੋਂ ਲੁਧਿਆਣਾ ਵਿਖੇ ਸਵੇਰੇ 9 ਵਜੇ ਤੋਂ 2 ਵਜੇ ਦੁਪੈਹਰ ਤੱਕ ਚਲੇਗਾ। ਇਹ ਪ੍ਰੋਗਰਾਮ ਵਿਰਾਸਤ ਅਤੇ ਐਮ.ਐਸ.ਐਮ.ਈ. ਭਾਰਤ ਸਰਕਾਰ ਦੇ ਅਦਾਰੇ ਵਲੋਂ ਆਪਸੀ ਲਿਖਤੀ ਇਕਰਾਰਨਾਮੇਂ ਤਹਿੱਤ ਕਰਵਾਇਆ ਜਾ ਰਿਹਾ ਹੈ, ਇਸ ਸਬੰਧੀ ਤਿਆਰੀਆਂ ਮੁਕੱਮਲ ਹੋ ਚੁਕੀਆਂ ਹਨ। ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਰਾਸਤ ਦੇ ਚੇਅਰਮੈਂਨ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਦਸਿਆ ਕਿ ਸੈਮੀਨਾਰ ਤੋਂ ਬਾਅਦ ਇਨ੍ਹਾਂ ਯੁਵਕਾਂ ਨੂੰ 45 ਦਿਨਾਂ ਦੀ ਟਰੇਨਿੰਗ ਤੇ ਕੰਮ ਚਲਾਉਣ ਲਈ ਬੈਂਕਾਂ ਤੋਂ ਕਰਜ਼ਾ ਦਿਵਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਟਰੇਨਿੰਗ ਜਾਂ ਬੈਂਕ ਤੋਂ ਕਰਜੇ ਸਮੇਂ ਕਿਸੇ ਵੀ ਯੁਵਕ ਦੀ ਜੇਬ ਵਿਚੋਂ ਇਕ ਵੀ ਰੁਪੈ ਦਾ ਖਰਚਾ ਨਹੀਂ ਲੱਗਣ ਦਿੱਤਾ ਜਾਵੇਗਾ। ਵਿਰਾਸਤ ਵੱਲੋਂ ਇਹ ਸਾਰੀ ਬੇ-ਰੁਜ਼ਗਾਰ ਯੁਵਕਾਂ ਲਈ ਜੁਮੇਂਵਾਰੀ ਫ੍ਰੀ ਸੇਵਾ ਕਰਕੇ ਨਿਭਾਈ ਜਾਵੇਗੀ।
BJYM, Bharatiya Janata Party Yuva Morcha,National Executine Member Sukhminderpal Singh Grewal