ਅੰਮ੍ਰਿਤਸਰ – (ਗੁਮਟਾਲਾ) ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ (ਪਰਕਸ) ਨੇ ਅੰਮ੍ਰਿਤਸਰ ਜ਼ਿਲ੍ਹਾ ਲਾਇਬ੍ਰੇਰੀ ਨੂੰ ਪੰਜਾਬ ਦੀ ਨਮੂਨੇ ਦੀ ਲਾਇਬ੍ਰੇਰੀ ਬਨਾਉਣ ਦੀ ਮੰਗ ਕਰਦੇ ਹੋਏ ਇਸ ਲਈ ਖੁੱਲੀ ਜਗ੍ਹਾ ਖ੍ਰੀਦ ਕੇ ਆਧੁਨਿਕ ਇਮਾਰਤ ਉਸਾਰਨ, ਇਸ ਦਾ ਕੰਪਿਊਟਰੀਕਰਨ, ਪ੍ਰਚਾਰ ਕਰਨ ਅਤੇ ਲੋੜੀਂਦੇ ਸਟਾਫ਼ ਮੁਹੱਈਆ ਕਰਵਾਉਣ ਤੇ ਜ਼ੋਰ ਦਿੱਤਾ ਹੈ ਤਾਂ ਜੋ ਸਥਾਨਕ ਵਾਸੀਆਂ ਤੋਂ ਇਲਾਵਾ ਦੇਸ਼ ਵਿਦੇਸ਼ਾਂ ਤੋਂ ਆਉਂਦੇ ਯਾਤਰੂ ਇਸ ਦਾ ਲਾਭ ਉਠਾ ਸਕਣ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਡਾ. ਉਪਿੰਦਰਜੀਤ ਕੌਰ ਨੂੰ ਲਿਖੇ ਪੱਤਰ ਦੀ ਕਾਪੀ ਪ੍ਰੈ¤ਸ ਨੂੰ ਜਾਰੀ ਕਰਦਿਆ ਸੋਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ ਅਤੇ ਮੈਨੇਜ਼ਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਸਥਾਨਕ ਰਾਣੀ ਦਾ ਬਾਗ਼ ਵਿਖੇ ਜ਼ਿਲ੍ਹਾ ਲਾਇਬ੍ਰੇਰੀ 1982 ਤੋਂ ਕਿਰਾਏ ‘ਤੇ ਲਈ ਇੱਕ ਛੋਟੀ ਜਿਹੀ ਬਿਲਡਿੰਗ ਵਿੱਚ ਚਲ ਰਹੀ ਹੈ। ਲਾਇਬ੍ਰੇਰੀ ਵਿੱਚ 10,175 ਵੱਖ-ਵੱਖ ਵਿਸ਼ਿਆਂ ਸੰਬੰਧੀ ਕਿਤਾਬਾਂ ਹਨ। ਇਸ ਤਰ੍ਹਾਂ ਇਹ ਲਾਇਬ੍ਰੇਰੀ ਗਿਆਨ ਦਾ ਵਡਮੁੱਲਾ ਕੇਂਦਰ ਹੈ। ਪਰ ਇਸ ਦੀ ਜਗ੍ਹਾ ਬਹੁਤ ਥੋੜ੍ਹੀ ਹੋਣ ਕਰਕੇ ਸ਼ਹਿਰੀ ਇਸ ਦਾ ਪੂਰਾ ਲਾਭ ਨਹੀਂ ਉਠਾ ਰਹੇ। ਸਟਾਫ਼ ਦੀ ਵੀ ਘਾਟ ਹੈ। ਇਸ ਲਈ ਉਚਿੱਤ ਸਹੂਲਤਾਂ ਦੀ ਘਾਟ ਹੋਣ ਕਾਰਨ ਇੱਥੇ ਬੱਚੇ ਵੀ ਨਹੀਂ ਆਉਂਦੇ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀ ਲਾਇਬ੍ਰੇਰੀ ਜੋ ਕਿ ਸਾਰੇ ਜ਼ਿਲ੍ਹੇ ਲਈ ਗਿਆਨ ਦਾ ਸੋਮਾ ਹੈ, ਵਾਸਤੇ ਖੁੱਲ੍ਹੀ ਜਗ੍ਹਾ ਦਾ ਪ੍ਰਬੰਧ ਕਰਕੇ ਵੱਡੀ ਕੰਪਿਊਟਰਾਈਜ਼ਡ ਲਾਇਬ੍ਰੇਰੀ ਦਾ ਨਿਰਮਾਣ ਕਰਵਾਏ ਜਿਸ ਨਾਲ ਆਮ ਲੋਕ ਆਪਣੇ ਗਿਆਨ ਦੇ ਭੰਡਾਰ ਨੂੰ ਵਧਾਉਣ। ਇਹ ਲਾਇਬ੍ਰੇਰੀ ਸਾਰੇ ਜ਼ਿਲ੍ਹੇ ਲਈ ਹੈ ਇਸ ਲਈ ਅੰਮ੍ਰਿਤਸਰ ਸ਼ਹਿਰ ਤੋਂ ਇਲਾਵਾ ਪਿੰਡਾਂ ਅਤੇ ਕਸਬਿਆਂ ਵਿੱਚ ਇਸ ਦੇ ਪ੍ਰਚਾਰ ਦੀ ਲੋੜ ਹੈ। ਕਿਉਂਕਿ ਇਸ ਲਾਇਬ੍ਰੇਰੀ ਦਾ ਆਮ ਜਨਤਾ ਨੂੰ ਪਤਾ ਹੀ ਨਹੀਂ ਹੈ। ਇਸ ਸੰਬੰਧੀ ਸ਼ਹਿਰ ਅਤੇ ਕਸਬਿਆਂ ਵਿੱਚ ਸੂਚਨਾ ਬੋਰਡ ਲਗਾਏ ਜਾਣ