ਇਸਲਾਮਾਬਾਦ- ਓਸਾਮਾ ਬਿਨ ਲਾਦੇਨ ਦੇ ਪਾਕਿਸਤਾਨ ਦੇ ਖੁਰਮ ਏਜੰਸੀ ਖੇਤਰ ਵਿਚ ਲੁਕੇ ਹੋਣ ਦੀ ਸੂਚਨਾ ਮਿਲਣ ਤੇ ਮਾਨਵਰਹਿਤ ਅਮਰੀਕੀ ਲੜਾਕੇ ਜਹਾਜ਼ਾਂ ਨੇ ਹਮਲੇ ਕੀਤੇ। ਅਮਰੀਕਾ ਇਸ ਅਸ਼ਾਂਤ ਕਬਾਇਲੀ ਇਲਾਕੇ ਵਿਚ ਹਮਲੇ ਕਰਨ ਲਈ ਪਾਕਿਸਤਾਨੀ ਏਅਰਬੇਸ ਦਾ ਇਸਤੇਮਾਲ ਕਰ ਰਿਹਾ ਹੈ।
ਅਫਗਾਨਿਸਤਾਨ ਅਤੇ ਪਾਕਿਸਤਾਨ ਦੀ ਸੀਮਾ ਤੇ ਸਥਿਤ ਖੁਰਮ ਏਜੰਸੀ ਇਕ ਛੋਟਾ ਜਿਹਾ ਕਬਾਇਲੀ ਇਲਾਕਾ ਹੈ। ਅਮਰੀਕਾ ਦੀ ਖੁਫੀਆ ਏਜੰਸੀ ਨੇ ਦਸਿਆ ਸੀ ਕਿ ਲਾਦੇਨ ਖੁਰਮ ਏਜੰਸੀ ਦੇ ਪਾਰਾਚਿਨਾਰ ਖੇਤਰ ਵਿਚ ਛੁਪਿਆ ਹੋ ਸਕਦਾ ਹੈ। ਅਮਰੀਕਾ ਦੇ ਖੋਜਬੀਨਾਂ ਨੇ ਕਿਹਾ ਸੀ ਕਿ ਅਮਰੀਕਾ ਪਹਿਲਾਂ ਇਸ ਮਾਮਲੇ ਦੀ ਜਾਂਚ ਕਰੇ ਪਰ ਹਮਲੇ ਨਾਂ ਕਰੇ। ਇਸ ਕਬਾਇਲੀ ਇਲਾਕੇ ਤੇ ਇਹ ਪਹਿਲਾ ਹਮਲਾ ਹੈ। ਅਮਰੀਕੀ ਖੁਫੀਆ ਅਧਿਕਾਰੀ ਕਾਫੀ ਲੰਬੇ ਅਰਸੇ ਤੋਂ ਲਾਦੇਨ ਦੀ ਭਾਲ ਕਰ ਰਹੇ ਹਨ ਪਰ ਅਜੇ ਤਕ ਉਨ੍ਹਾਂ ਦੇ ਹੱਥ ਅਸਫਲਤਾ ਹੀ ਲਗੀ ਹੈ। ਭਾਂਵੇ ਖੋਜਬੀਨ ਅਜੇ ਵੀ ਇਹੀ ਕਹਿ ਰਹੇ ਹਨ ਕਿ ਲਾਦੇਨ ਦੇ ਛਿਪੇ ਹੋਣ ਬਾਰੇ ਉਨ੍ਹਾਂ ਦਾ ਅੰਦਾਜਾ ਬਿਲਕੁਲ ਸਹੀ ਹੈ।
ਇਹ ਝੰਡਾ ਅਮਰੀਕੀਆਂ ਦੀ ਜਿੱਤ ਦਾ ਪਰਤੀਕ ਨਾ ਹੋਕੇ ਉਨ੍ਹਾਂ ਦੀ ਨੀਚਤਾ, ਹਊਮੇ ਅਤੇ ਨਿਰਦੈਤਾ ਦਾ ਪਰਤੀਕ ਬਣ ਗਿਆ, ਕੀ ਦੂਜੇ ਮੁਲਕ ਵਿੱਚ ਆਪਣੀ ਜਿੱਤ ਨੂੰ ਮਨਾਉਣਾ, ਦਰਸਾਉਣ ਠੀਕ ਹੈ? ਅਫਗਾਨੀਆਂ, ਕਬਾਇਲੀਆਂ ਬਾਰੇ ਜਿੰਨਾਂ ਕੁ ਮੈਂ ਜਾਣ ਸਕਿਆ, ਉਹ ਇਹ ਕਿ ਇਹ ਕਦੇ ਹਾਰ ਨਹੀਂ ਮੰਨਦੇ ਅਤੇ ਇਤਿਹਾਸ ਵੀ ਗਵਾਹ ਹੈ, ਸਿੱਖ ਮੁੜ ਗਏ, ਰੂਸੀ ਮੁੜ ਗਏ, ਅਤੇ ਜਿੱਤ
ਤੁਸੀਂ ਵੀ ਨਹੀਂ ਸਕੋਗੇ, ਬੱਸ ਬੇਕਦਰੀ ਜਿਹੜੀ ਕਿਸੇ ਨੇ ਨਹੀਂ ਕਰਵਾਈ, ਅਮਰੀਕੀਆਂ ਦੇ ਪ੍ਰਤੀ ਨਫ਼ਰਤ ਲੋਕਾਂ ਦੇ ਦਿਲਾਂ ਵਿੱਚ ਪੈਦਾ ਕਰਨਾ ਦੀ ਕੀ ਫਾਇਦਾ!