ਬਠਿੰਡਾ :- ਮਾਲਵੇ ‘ਚ ਸਿੱਖੀ ਦੇ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਵੱਲੋਂ ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਦੇ ਮੁਖੀ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਵਿਚ ਚੱਲ ਰਹੀ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਦੌਰਾਨ ਅੱਜ ਪਿੰਡ ਢੇਲਵਾ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਅਤੇ ਅੰਮ੍ਰਿਤ ਸੰਚਾਰ ਸਮਾਗਮ ਦੌਰਾਨ 15 ਡੇਰਾ ਪ੍ਰੇਮਨਾ ਜਿਨ੍ਹਾਂ ਵਿਚ ਗੁਰਮੀਤ ਕੌਰ, ਬਿੰਦਰ ਕੌਰ, ਭੰਤੋ ਕੌਰ, ਅਮਰਜੀਤ ਕੌਰ, ਪਰਮ ਕੌਰ, ਮਨਜੀਤ ਕੌਰ, ਸਪਨ ਕੌਰ, ਰੇਸ਼ਮ ਕੌਰ ਨੇ ਪਰਿਵਾਰਾ ਸਮੇਤ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਾਜ਼ਰੀ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੁਜੇ ਪੰਜ ਪਿਆਰੇ ਭਾਈ ਸਤਨਾਮ ਸਿੰਘ ਕੋਲੋ ਸਿਰੋਪਾਉ ਲੈ ਕਿ ਸਿੱਖ ਪੰਥ ‘ਚ ਸ਼ਮੂਲਿਅਤ ਕੀਤੀ।
ਇਸ ਮੌਕੇ ਬੋਲਦਿਆਂ ਜਥੇਦਾਰ ਬਲਦੇਵ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਰਾਹੇ ਕੁਰਾਹੇ ਡਰਿਆਂ ਵੱਲ ਨੂੰ ਚੱਲੇ ਗਏ ਹਨ ਉਨ੍ਹਾਂ ਦਾ ਸਿੱਖ ਪੰਥ ‘ਚ ਵਾਪਸੀ ਕਰਨਾ ਕੋਈ ਮੇਹਨਾ ਨਹੀ ਇਹ ਗੁਮਰਾਹ ਹੋਏ ਲੋਕਾ ਦੀ ਘਰ ਵਾਪਸੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਡੇਰਾ ਪ੍ਰੇਮੀਆਂ ਦਾ ਕਸੂਰ ਕੋਈ ਨਹੀ ਅਸੀ ਅਖਾੜਾ ਖਾਲੀ ਛੱਡ ਦਿੱਤਾ ਅਤੇ ਇਹ ਬਾਬੇ ਇਥੇ ਡੇਰੇ ਬਣਾ ਕਿ ਬੈਠ ਗਏ। ਉਨ੍ਹਾਂ ਕਿਹਾ ਕਿ ਮੈਂ ਡੇਰਾ ਪ੍ਰੇਮੀਆਂ ਨੂੰ ਪੰਥ ‘ਚ ਸ਼ਾਮਲ ਹੋਨ ਦਾ ਖੁਲ੍ਹਾਂ ਸਧਾ ਦਿੰਦਾ ਹਾਂ ਅਤੇ ਜਿਹੜੇ ਡੇਰਾ ਪ੍ਰੇਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ‘ਚ ਸਿਰੋਪਾਉ ਲੈ ਕਿ ਪੰਥ ‘ਚ ਸ਼ਾਮਲ ਹੋਣਗੇ ਉਨ੍ਹਾਂ ਨਾਲ ਸਿੱਖ ਸੰਗਤਾਂ ਵਲੋਂ ਅਭੇਦ ਮਿਲ-ਵਰਤਿਆਂ ਜਾਵੇਗਾ ਅਤੇ ਉਨ੍ਹਾਂ ਦੀ ਜਾਨ-ਮਾਲ ਦੀ ਰਾਖ਼ੀ ਪੰਥ ਦੇ ਜਿੰਮੇ ਹੋਵੇਗੀ।
ਇਸ ਮੌਕੇ ਪੰਥ ‘ਚ ਸ਼ਾਮਲ ਹੋਏ ਡੇਰਾ ਪ੍ਰੇਮੀਆਂ ਨੇ ਕਿਹਾ ਕਿ ਸਾਡਾ ਕਸੂਰ ਕੋਈ ਨਹੀ ਇਲਾਕੇ ਦਾ ਭੰਗੀ ਦਾਸ ਫ੍ਰੀ ਗੱਡੀ ਲੈ ਕਿ ਆਉਂਦਾ ਸੀ ਅਸੀ ਗਰੀਬ ਲੋਕ ਮੁਫ਼ਤ ਗੱਡੀਆਂ ਦੇ ਲਾਲਚ ਕਰਕੇ ਇਨ੍ਹਾਂ ‘ਚ ਬੈਠ ਕਿ ਡੇਰੇ ਵੱਲ ਨੂੰ ਚੱਲੇ ਗਏ ਅਤੇ ਸਾਡੇ ਤੇ ਡੇਰਾ ਪ੍ਰੇਮੀਆਂ ਦੀ ਮੋਹਰ ਲੱਗ ਗਈ। ਮਗਰ ਹੁਨ ਅਸੀ ਆਪਣੀ ਮਰਜ਼ੀ ਨਾਲ ਡੇਰੇ ਸਿਰਸੇ ਨੂੰ ਛੱਡ ਕਿ ਸਿੱਖ ਧਰਮ ‘ਚ ਵਾਪਸ ਆ ਕਿ ਅੰਮ੍ਰਿਤ ਛੱਕਣਾ ਚਾਹੁੰਦੇ ਹਾਂ।
ਸਮਾਗਮ ਦੌਰਾਨ ਅੰਮ੍ਰਿਤ ਸੰਚਾਰ ਵੀ ਹੋਇਆ ਜਿਸ ਵਿਚ 115 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ ਜਿਨ੍ਹਾਂ ਨੂੰ ਕਕਾਰ ਸ਼੍ਰੋਮਣੀ ਕਮੇਟੀ ਵਲੋਨ ਮੁਫ਼ਤ ਦਿਤੇ ਗਏ। ਸਮਾਗਮ ਦੌਰਾਣ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੁੱਜੇ ਪੰਜ ਪਿਆਰੇ ਸਾਹਿਬਾਨ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਅਤੇ ਪ੍ਰਾਣੀਆ ਨੂੰ ਅੰਮ੍ਰਿਤ ਛਕਾਇਆਂ। ਇਸ ਦੌਰਾਨ ਭਾਈ ਸਰਬਜੀਤ ਸਿੰਘ, ਕਿਰਪਲ ਸਿੰਘ, ਤਮਿੰਦਰ ਸਿੰਘ, ਕੁਲਰਾਜ ਸਿੰਘ, ਤਜਿੰਦਰ ਸਿੰਘ, ਮਨਜੀਤ ਸਿੰਘ, ਭਾਈ ਸੇਵਕ ਸਿੰਘ ਚੰਗਿਆੜਾ, ਭਾਈ ਕਾਲਾ ਸਿੰਘ, ਭਾਈ ਮੇਹਰ ਸਿੰਘ, ਭਾਈ ਮੇਜਰ ਸਿੰਘ ਡੇਮਰੂ, ਭਾਈ ਕਾਬਲ ਸਿੰਘ ਵੀ ਹਾਜਰ ਸਨ।