ਜਲੰਧਰ- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਵੇਂ ਗੁਰਦਵਾਰੇ ਬਣਾਉਣ ਤੇ ਪਬੰਦੀ ਲਗਾਉਂਦੇ ਹੋਏ ਕਿਹਾ ਕਿ ਕਿਸੇ ਵੀ ਨਵੇਂ ਨਿਰਮਾਣ ਤੋਂ ਪਹਿਲਾਂ ਅਕਾਲ ਤਖਤ ਤੋਂ ਇਜਾਜਤ ਲੈਣੀ ਹੋਵੇਗੀ। ਇਸ ਲਈ ਅਕਾਲ ਤਖਤ, ਐਸਜੀਪੀਸੀ ਅਤੇ ਧਰਮ ਪ੍ਰਚਾਰ ਕਮੇਟੀ ਨਾਲ ਤਾਲਮੇਲ ਕਰਨਾ ਹੋਵੇਗਾ। ਉਸ ਤੋਂ ਬਾਅਦ ਇਨ੍ਹਾਂ ਦੀ ਟੀੰ ਮੌਕੇ ਤੇ ਜਾ ਕੇ ਮੁਆਇਨਾ ਕਰੇਗੀ ਕਿ ਇਥੇ ਨਵੇਂ ਗੁਰਦਵਾਰੇ ਦੀ ਜਰੂਰਤ ਹੈ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਅਜਿਹਾ ਹੁਕਮਨਾਮਾ ਅਕਾਲ ਤਖਤ ਤੌਨ ਜਾਰੀ ਕੀਤਾ ਜਾ ਚੁਕਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਾਤੀਵਾਦ ਅਤੇ ਚੌਧਰ ਨੂੰ ਰੋਕਣ ਲਈ ਇਹ ਸੱਭ ਕੀਤਾ ਜਾ ਰਿਹਾ ਹੈ। ਜਿਸ ਪਿੰਡ ਵਿਚ ਪਹਿਲਾਂ ਹੀ ਗੁਰਦਵਾਰੇ ਹਨ ਉਥੇ ਨਵੇਂ ਗੁਰਦਵਾਰੇ ਦੇ ਨਿਰਮਾਣ ਦਾ ਕੋਈ ਮਤਲਬ ਨਹੀਂ ਹੈ। ਇਹ ਹੁਕਮਨਾਮਾ ਦੇਸ਼ ਵਿਦੇਸ਼ ਵਿਚ ਰਹਿੰਦੇ ਸਾਰੀ ਸਿਖ ਸੰਗਤ ਲਈ ਹੈ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਵਿਆਹ ਸ਼ਾਦੀ ਦੇ ਕਾਰਡਾਂ ਤੇ ਗੁਰੂ ਗਰੰਥ ਸਾਹਿਬ ਦੇ ਸਵਰੂਪ ਦੀਆਂ ਤਸਵੀਰਾਂ ਅਤੇ ਸ਼ਬਦਾਂ ਦੀ ਛਪਾਈ ਦੇ ਸਬੰਧ ਵਿਚ ਪਹਿਲਾਂ ਵੀ ਹੁਕਮਨਾਮਾ ਜਾਰੀ ਕੀਤਾ ਜਾ ਚੁਕਾ ਹੈ। ਇਸਦੇ ਬਾਵਜੂਦ ਵੀ ਇਹ ਸੱਭ ਚਲ ਰਿਹਾ ਹੈ। ਇਸ ਸਬੰਧ ਵਿਚ ਸਿੰਘ ਸਹਿਬਾਨ ਦੀ ਬੈਠਕ ਵਿਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਟਰਾਲੀਆਂ ਵਿਚ ਗੁਰੂ ਗਰੰਥ ਸਾਹਿਬ ਰੱਖ ਕੇ ਸੜਕਾਂ ਤੇ ਪਰਕਾਸ਼ ਨਾਂ ਕੀਤਾ ਜਾਵੇ। ਸ੍ਰੀ ਗੁਰੂ ਗਰੰਥ ਸਾਹਿਬ ਦਾ ਪਰਕਾਸ਼ ਗੁਰਦਵਾਰਿਆਂ ਅਤੇ ਘਰਾਂ ਵਿਚ ਸਨਮਾਨਪੂਰਵਕ ਕੀਤਾ ਜਾਵੇ। ਸ੍ਰੀ ਗੁਰੂ ਗਰੰਥ ਸਾਹਿਬ ਕਮੇਟੀ ਨੇ ਸੁਝਾਅ ਦਿਤਾ ਕਿ ਲੋਕਲ ਗੁਰਦਵਾਰਾ ਕਮੇਟੀਆਂ ਦੇ ਮੈਂਬਰ ਅੰਮ੍ਰਿਤਧਾਰੀ ਹੋਣੇ ਚਾਹੀਦੇ ਹਨ। ਇਸ ਤੇ ਵੀ ਵਿਚਾਰ ਕੀਤਾ ਜਾਵੇਗਾ। ਕਈ ਪੰਥਕ ਮੁਦਿਆਂ ਨੂੰ ਲੈ ਕੇ ਸਤਿਕਾਰ ਕਮੇਟੀ ਹੁਸਿ਼ਆਰਪੁਰ ਅਤੇ ਸਿਖ ਮਿਸ਼ਨਰੀ ਕਾਲਿਜ ਲੁਧਿਆਣਾ ਦੇ ਪ੍ਰਤੀਨਿਧ ਮੰਡਲ ਗਿਆਨੀ ਗੁਰਬਚਨ ਸਿੰਘ ਨੂੰ ਮਿਲੇ।