ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪ੍ਰਸਿੱਧ ਵਿਦਵਾਨ ਡਾ: ਨੋਇਲ ਕਿੰਗ ਦੇ ਦੇਹਾਂਤ ਉਪਰ ਡੁੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸਿੱਖ ਧਰਮ ਦੇ ਵਿਦਵਾਨ ਡਾ: ਨੋਇਲ ਕਿੰਗ ਪਿਛਲੇ ਦਿਨੀਂ ਅਮਰੀਕਾ ਦੀ ਕੈਲੀਫੋਰਨੀਆਂ ਸਟੇਟ ਵਿਚ ਅਕਾਲ ਚਲਾਣਾ ਕਰ ਗਏ ਸਨ। ਸਿੱਖ ਧਰਮ ਦੇ ਇਤਿਹਾਸ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਬੰਧੀ ਗੁਰਮਤਿ ਆਸਥਾ ਨਾਲ ਕੀਤੇ ਗਏ ਵਿਦਿਅਕ ਅਤੇ ਵਿਦਵਤਾ ਭਰਪੂਰ ਕਾਰਜਾਂ ਸਦਕਾ ਉਨ੍ਹਾਂ ਨੂੰ ਸਿੱਖ ਪੰਥ ਵਲੋਂ ਸੰਨ 1995 ਦੇ ਵਿਸ਼ਵ ਸਿੱਖ ਸੰਮੇਲਨ ਦੇ ਮੌਕੇ ਖਾਸ ਤੌਰ ’ਤੇ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਸਿੱਖ ਜਗਤ ਸਿੱਖੀ ਲਈ ਇਕ ਸ਼ਰਧਾਵਾਨ ਵਿਦਵਾਨ ਤੋਂ ਵਾਂਝਾ ਹੋ ਗਿਆ ਹੈ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਉਨ੍ਹਾਂ ਦੀ ਰੂਹ ਨੂੰ ਆਪਣੇਚਰਨਾਂ ਵਿਚ ਨਿਵਾਸ ਬਖਸ਼ੇ।
ਡਾ: ਕਿੰਗ ਦਾ ਜਨਮ 1922 ਵਿਚ ਟੈਕਸਿਲਾ (ਹੁਣ ਪਾਕਿਸਤਾਨ) ਦੇ ਨੇੜੇ ਰਾਵਲਪਿੰਡੀ ਵਿਚ ਹੋਇਆ ਸੀ। ਸਿੱਖਾਂ ਨਾਲ ਉਨ੍ਹਾਂ ਦੇ ਪਰਿਵਾਰ ਦਾ ਸਬੰਧ ਤਕਰੀਬਨ ਦੋ ਸਦੀਆਂ ਪੁਰਾਣਾ ਸੀ।