ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਭਾਰਤ ਦੇ ਨਾਲ ਫਿਰ ਗੱਲਬਾਤ ਸ਼ੁਰੂ ਕਰਨ ਦੀ ਅਪੀ਼ਲ ਕਰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਮੁੰਬਈ ਹਮਲਿਆਂ ਲਈ ਜਿੰਮੇਵਾਰ ਦੋਸ਼ੀਆਂ ਨੂੰ ਇਨਸਾਫ ਦੇ ਕਟਹਿਰੇ ਵਿਚ ਲਿਆਉਣ ਲਈ ਵਚਨ-ਬਧ ਹੈ। ਗਿਲਾਨੀ ਨੇ ਬ੍ਰਿਟੇਨ ਦੇ ਸੁਰੱਖਿਆ ਮੰਤਰੀ ਬਾਰੋਨੈਸ ਪਾਲਿਨ ਨੇਵਿਲ ਜੌਂਸ ਦੇ ਨਾਲ ਮੁਲਾਕਾਤ ਦੌਰਾਨ ਕਿਹਾ ਕਿ ” ਇਹ ਘ੍ਰਿਣਤ ਅਪਰਾਧ ਕਰਨ ਵਾਲਿਆਂ ਨੂੰ ਬਖਸਿ਼ਆ ਨਹੀ ਜਾਵੇਗਾ। ਉਨ੍ਹਾਂ ਨੇ ਇਸ ਗੱਲ ਤੇ ਅਫਸੋਸ ਪ੍ਰਗਟ ਕੀਤਾ ਕਿ ਭਾਰਤ ਨੇ ਪਾਕਿਅਤਾਨ ਦੇ ਸਹਿਯੋਗ ਨੂੰ ਠੁਕਰਾ ਕੇ ਇਸ ਖੇਤਰ ਵਿਚ ਅਤਵਾਦੀਆਂ ਦੇ ਮਕਸਦ ਨੂੰ ਹੀ ਫਾਇਦਾ ਪਹੁੰਚਾਇਆ ਹੈ। ਭੈਠਕ ਤੋਂ ਬਾਅਦ ਜਾਰੀ ਇਕ ਬਿਆਨ ਵਿਚ ਗਿਲਾਨੀ ਨੇ ਇਹ ਉਮੀਦ ਜਤਾਈ ਕਿ ਦੋਵੇਂ ਦੇਸ਼ ਜਲਦੀ ਹੀ ਫਿਰ ਗੱਲਬਾਤ ਸ਼ੁਰੂ ਕਰਨਗੇ ਅਤੇ ਸੌਹਾਦਪੂਰਣ ਢੰਗ ਨਾਲ ਕਸ਼ਮੀਰ ਮੁਦੇ ਸਮੇਤ ਸਾਰੇ ਮੁਦਿਆਂ ਦੇ ਹਲ ਲਈ ਗੰਭੀਰ ਯਤਨ ਕਰਨਗੇ। ਬਾਰੋਨੈਂਸ ਗਿਲਾਨੀ ਨਾਲ ਇਸ ਗੱਲ ਤੇ ਸਹਿਮਤ ਸਨ ਕਿ ਕਸ਼ਮੀਰ ਮੁਦਾ ਇਸ ਖੇਤਰ ਵਿਚ ਸਮਸਿਆ ਦਾ ਹਿਸਾ ਹੈ ਅਤੇ ਇਸਨੂੰ ਦੋਵਾਂ ਦੇਸ਼ਾਂ ਵਿਚ ਆਪਸੀ ਗੱਲਬਾਤ ਰਾਹੀਂ ਹੀ ਹਲ ਕੀਤਾ ਜਾਣਾ ਚਾਹੀਦਾ ਹੈ।
ਗਿਲਾਨੀ ਨੇ ਭਾਰਤ ਅਤੇ ਪਾਕਿਸਤਾਨ ਨੂੰ ਫਿਰ ਗੱਲਬਾਤ ਸ਼ੁਰੂ ਕਰਨ ਲਈ ਅਪੀਲ ਕੀਤੀ
This entry was posted in ਅੰਤਰਰਾਸ਼ਟਰੀ.