ਲੰਦਨ-ਮੰਦੀ ਅਤੇ ਵਧਦੀ ਬੇਰੁਜ਼ਗਾਰੀ ਦੇ ਇਸ ਦੌਰ ਵਿਚ ਅਮਰੀਕਾ ਤੋਂ ਬਾਅਦ ਬ੍ਰਿਟੇਨ ਨੇ ਵੀ ਪੇਸ਼ੇਵਰਾਂ ‘ਤੇ ਰੋਕ ਲਾਉਣ ਦੀ ਤਿਆਰੀ ਕਰ ਲਈ ਹੈ। ਇਨ੍ਹਾਂ ਵਿਚ ਭਾਰਤੀ ਪੇਸ਼ੇਵਰਾਂ ਦੀ ਗਿਣਤੀ ਵਧੇਰੇ ਹੁੰਦੀ ਹੈ। ਬ੍ਰਿਟੇਨ ਆਪਣੇ ਦੇਸ਼ ਵਿਚ ਇਥੇ ਆਉਣ ਵਾਲੇ ਭਾਰਤ ਅਤੇ ਹੋਰਨਾਂ ਗੈ਼ਰ ਯੋਰਪੀ ਦੇਸ਼ਾਂ ਦੇ ਪੇਸ਼ੇਵਰਾਂ ‘ਤੇ ਸਖ਼ਤ ਵੀਜ਼ਾ ਪਾਬੰਦੀਆਂ ਲਾਉਣ ਜਾ ਰਿਹਾ ਹੈ। ਉਸਦੀ ਇਸ ਕਾਰਵਾਈ ਕਰਕੇ ਉਨਾਂ ਦੇ ਆਪਣੇ ਦੇਸ਼ ਦੇ ਵਸਨੀਕਾਂ ਲਈ ਨੌਕਰੀਆਂ ਦੇ ਮੌਕੇ ਵੱਧ ਜਾਣਗੇ।
ਬ੍ਰਿਟੇਨ ਵਿਚ ਪੇਸ਼ੇਵਰਾਂ ਦੇ ਲਈ ਟੀਅਰ 1 ਸ਼੍ਰੇਣੀ ਦੀ ਅੰਕ ਅਧਾਰਤ ਵੀਜ਼ਾ ਪ੍ਰਣਾਲੀ ਦੀਆਂ ਮੂਲ ਸ਼ਰਤਾਂ ਅਪ੍ਰੈਲ ਤੋਂ ਹੋਰ ਸਖ਼ਤ ਕਰ ਦਿੱਤੀਆਂ ਜਾਣਗੀਆਂ। ਹਰ ਸਾਲ ਅੰਦਾਜ਼ਨ 25,000 ਲੋਕ ਇਸ ਸ਼੍ਰੇਣੀ ਦੇ ਤਹਿਤ ਵੀਜ਼ਾ ਲੈਕੇ ਬ੍ਰਿਟੇਨ ਪਹੁੰਚਦੇ ਹਨ, ਜਿਨ੍ਹਾਂ ਚੋਂ ਭਾਰਤੀਆਂ ਦੀ ਵੀ ਵੱਡੀ ਗਿਣਤੀ ਹੁੰਦੀ ਹੈ। ਨਵੀਆਂ ਸ਼ਰਤਾਂ ਦੇ ਤਹਿਤ ਗਰੈਜੂਏਟ ਹੋਣ ਅਤੇ ਘੱਟੋ ਘੱਟ 20,000 ਪੌਂਡ ਸਾਲਾਨਾ ਤਨਖਾਹ ਹੋਣ ਦੀ ਪੇਸ਼ ਹੋਣ ‘ਤੇ ਹੀ ਭਾਰਤ ਅਤੇ ਹੋਰਨਾਂ ਗੈ਼ਰ ਯੋਰਪੀ ਦੇਸ਼ਾਂ ਦੇ ਪੇਸ਼ੇਵਰਾਂ ਨੂੰ ਬ੍ਰਿਟੇਨ ਦਾ ਵੀਜ਼ਾ ਮਿਲੇਗਾ। ਫਿਲਹਾਲ ਇਸ ਲਈ ਗਰੈਜੂਏਟ ਹੋਣ ਅਤੇ ਘੱਟੋ ਘੱਟ 17,000 ਪੌਂਡ ਤਨਖਾਹ ਦੀ ਪੇਸ਼ਕੱਸ਼ ਮਿਲਣਾ ਕਾਫ਼ੀ ਹੈ। ਨਵੀਆਂ ਸ਼ਰਤਾਂ ਬਾਰੇ ਗ੍ਰਹਿ ਮੰਤਰੀ ਜੈਕੀ ਸਮਿਥ ਜਲਦੀ ਹੀ ਐਲਾਨ ਕਰ ਸਕਦੀ ਹੈ। ਅਗਲੇ ਸਾਲ ਤੱਕ ਇਮੀਗ੍ਰੇਰਸ਼ਨ ਪੱਧਰ ਵਿਚ ਕਮੀ ਲਿਆਉਣ ਦੀ ਦਸ ਸੂਤਰੀ ਯੋਜਨਾ ਦੇ ਤਹਿਤ ਇਹ ਕੀਤਾ ਜਾ ਰਿਹਾ ਹੈ। ਸੰਡੇ ਟੈਲੀਗਰਾਫ਼ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਯੋਰਪ ਤੋਂ ਬਾਹਰੋਂ ਗ਼ੈਰ ਤਜਰਬੇਕਾਰ ਜਾਂ ਘੱਟ ਤਜਰਬੇਕਾਰ ਪੇਸ਼ੇਵਰਾਂ ਨੂੰ ਬ੍ਰਿਟੇਨ ਵਿਚ ਦਾਖ਼ਲਾ ਦੇਣਾ ਅਸੀਂ ਪਹਿਲਾਂ ਹੀ ਬੰਦ ਕਰ ਚੁੱਕੇ ਹਾਂ। ਇਸ ਮੰਦੀ ਦੇ ਦੌਰ ਵਿਚ ਬ੍ਰਿਟੇਨ ਪੇਸ਼ੇਵਰ ਵੀ ਪ੍ਰਭਾਵਿਤ ਹੋਏ ਹਨ। ਅਜਿਹੇ ਸਮੇਂ ਸਾਨੂੰ ਚੋਣ ਦੇ ਆਧਾਰ ‘ਤੇ ਵਧੇਰੇ ਸੰਜੀਦਾ ਹੋਣਾ ਪਵੇਗਾ। ਜਿਨ੍ਹਾਂ ਕੰਪਨੀਆਂ ਵਿਚ ਅਧਿਕਾਰਿਤ ਤੌਰ ‘ਤੇ ਕੁਸ਼ਲ ਲੋਕਾਂ ਦੀ ਕਮੀ ਹੋਵੇਗੀ, ਸਿਰਫ਼ ਉਹੀ ਕੰਪਨੀਆਂ ਯੋਰਪੀਅਨ ਯੂਨੀਅਨ ਤੋਂ ਬਾਹਰ ਦੇ ਲੋਕਾਂ ਨੂੰ ਆਪਣੀਆਂ ਕੰਪਨੀਆਂ ਵਿਚ ਰੱਖ ਸਕਣਗੀਆਂ। ਇਸਤੋਂ ਇਲਾਵਾ ਹੋਣ ਵਾਲੀਆਂ ਤਬਦੀਲੀਆਂ ਵਿਚ ਪੇਸ਼ੇਵਰਾਂ ਦੇ ਪ੍ਰਵਾਰਾਂ ਨੂੰ ਵੀ ਬ੍ਰਿਟੇਨ ਆਉਣ ਤੋਂ ਰੋਕਿਆ ਜਾ ਸਕਦਾ ਹੈ। ਟੀਅਰ ਟੂ ਸ੍ਰ਼ੇਣੀ ਦੇ ਤਹਿਤ ਬ੍ਰਿਟੇਨ ਆਉਣ ਵਾਲਿਆਂ ਦੇ ਲਈ ਵੀ ਸ਼ਰਤਾਂ ਸਖ਼ਤ ਕੀਤੀਆਂ ਜਾ ਸਕਦੀਆਂ ਹਨ। ਇਮੀਗ੍ਰੇਰਸ਼ਨ ਸਲਾਹਕਾਰ ਕਮੇਟੀ ਇਸ ਬਾਰੇ ਜਲਦੀ ਹੀ ਸਲਾਹ ਦੇਵੇਗੀ ਕਿ ਪੇਸ਼ੇਵਰਾਂ ‘ਤੇ ਡਿਪੈਂਡ ਲੋਕਾਂ ਨੂੰ ਹੀ ਦਾਖਲਲੇ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਨਾਂ। ਫਿਲਹਾਲ ਜੇਕਰ ਕੋਈ ਪੇਸ਼ੇਵਰ ਅੰਕ ਅਧਾਰਤ ਪ੍ਰਣਾਲੀ ਦੇ ਤਹਿਤ ਬ੍ਰਿਟੇਨ ਵਿਚ ਦਾਖ਼ਲਾ ਲੈਂਦਾ ਹੈ ਤਾਂ ਉਸਦੀ ਪਤਨੀ ਅਤੇ ਬੱਚੇ ਵੀ ਉਥੇ ਜਾਕੇ ਰਹਿ ਸਕਦੇ ਹਨ।