ਬਨਾਸਕਾਂਠਾ-ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਜੇ ਉਨ੍ਹਾਂ ਦੀ ਪਾਰਟੀ ਸਤਾ ਵਿਚ ਆ ਵੀ ਜਾਂਦੀ ਹੈ ਤਾਂ ਉਸ ਲਈ ਪ੍ਰਧਾਨਮੰਤਰੀ ਬਣਨ ਦਾ ਕੋਈ ਮੌਕਾ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਵਿਕ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ।
ਰਾਹੁਲ ਗਾਂਧੀ ਨੇ ਆਦੀਵਾਸੀਆਂ ਨਾਲ ਗੱਲਬਾਤ ਦੇ ਦੌਰਾਨ ਇਹ ਕਿਹਾ ਕਿ ਉਸ ਲਈ ਅਜੇ ਕੋਈ ਮੌਕਾ ਨਹੀਂ ਹੈਕਿਉਂਕਿ ਕਾਂਗਰਸ ਨੇ ਵਰਤਮਾਨ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਯੂਪੀਏ ਦੇ ਪ੍ਰਧਾਨਮੰਤਰੀ ਪਦ ਦਾ ਉਮੀਦਵਾਰ ਤਹਿ ਕਰ ਦਿਤਾ ਹੈ। ਇਸ ਲਈ ਇਸਦਾ ਸਵਾਲ ਹੀ ਨਹੀਂ ਉਠਦਾ। ਦਾਤਾ ਤਾਲੁਕਾ ਦੇ ਸਨਾਲੀ ਪਿੰਡ ਦੇ ਇਕ ਵਿਅਕਤੀ ਨੇ ਜਦੋਂ ਰਾਹੁਲ ਨੂੰ ਇਹ ਸਵਾਲ ਕੀਤਾ ਕਿ ਉਹ ਪ੍ਰਧਾਨਮੰਤਰੀ ਕਦੋਂ ਬਣਨਗੇ ਤਾਂ ਰਾਹੁਲ ਨੇ ਇਹ ਕਿਹਾ ਕਿ ਮੈਂ 2014 ਵਿਚ ਪ੍ਰਧਾਮੰਤਰੀ ਪਦ ਦਾ ਉਮੀਦਵਾਰ ਰਹਾਂਗਾ ਜਾਂ ਨਹੀਂ, ਇਸ ਬਾਰੇ ਮੈਂ ਹੁਣੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਇਹ ਭਵਿਖ ਦੀ ਗੱਲ ਹੈ। ਰਾਹੁਲ ਗਾਂਧੀ ਨੇ ਸੋਮਵਾਰ ਗੁਜਰਾਤ ਦਾ ਤੂਫਾਨੀ ਦੌਰਾ ਸਮਾਪਤ ਕੀਤਾ।