ਲੁਧਿਆਣਾ – ਕ਼ਿਲਾ ਰਾਇਪੁਰ ਦੇ ਕਾਂਗਰਸੀ ਵਿਧਾਇਕ ਜੱਸੀ ਖੰਗੂੜਾ ਨੇ ਅੱਜ ਏਥੇ ਕਿਹਾ ਕਿ ਅਕਾਲੀ ਪਾਰਟੀ ਵਲੋ ਆਪਣੇ ਕਿਸੇ ਪਾਰਟੀ ਲੀਡਰ ਦੇ ਚੋਣਾਂ ਵਿਚ ਉਮੀਦਵਾਰ ਖੜਾ ਕਰਨ ਵਿਚ ਨਾਕਾਮੀ, ਪਾਰਟੀ ਅੰਦਰ ਸੰਸਦੀ ਦਮ ਦੀ ਘਾਟ ਹੋਣਾ ਸਾਬਿਤ ਕਰਦੀ ਹੈ। ਸ੍ਰ: ਪਰਕਾਸ਼ ਸਿੰਘ ਬਾਦਲ ਕਈ ਸਾਲਾਂ ਤੋਂ ਆਪਣੇ ਲੀਡਰਾਂ ਵਿਚ ਸੰਸਦੀ ਕੁਸ਼ਲਤਾ ਵਿਕਸਿਤ ਕਰਨ ਚ ਨਾਕਾਮ ਰਹੇ ਹਨ ਕਿਉਂਕਿ ਉਨ੍ਹਾਂ ਦੀ ਸੋਚ ਹੈ ਕਿ ਜੇਕਰ ਕੇਦਰ ਵਿਚ ਅਜਿਹੇ ਹੋਣਹਾਰ ਪਾਰਟੀ ਲੀਡਰ ਭੇਜੇ ਜਾਣ ਤਾਂ ਕੁਝ ਸਮੇ ਵਿਚ ਹੀ ਉਹ ਆਪਣੀ ਸਾਖ ਵਿਕਸਿਤ ਕਰਕੇ ਢੁਕਵੇ ਸਮੇ ਤੇ ਪਾਰਟੀ ਚ ਬਾਦਲ ਪਰਿਵਾਰ ਦੇ ਦਬਦਬੇ ਲਏ ਚੁਣੋਤੀ ਬਣ ਸਕਦੇ ਹਨ ੍ਵ ਨਤੀਜੇ ਵਜੋ ਅਕਾਲੀ ਸੰਸਦ ਦੋਂਵਾਂ ਸਦਨਾਂ ਵਿਚ ਆਪਣੀ ਚੁਪੀ ਸਾਧ ਕੇ ਬੈਠੇ ਰਹਿੰਦੇ ਹਨ ਅੱਤੇ ਨਾ ਤਾਂ ਓਹ ਕਿਸੇ ਹਾਉਸ ਚ ਆਪਣਾ ਢੁਕਵਾ ਸਵਾਲ ਪੇਸ਼ ਕਰਦੇ ਹਨ ਅੱਤੇ ਨਾ ਹੀ ਪੰਜਾਬ ਦੇ ਲੋਕਾਂ ਦੇ ਹਿਤਾਂ ਲਈ ਕੋਈ ਜਰੂਰੀ ਮੁੱਦਾ ਚੁਕ ਕੇ ਉਸ ਦੀ ਬਹਿਸ ਵਿਚ ਹਿੱਸਾ ਲੈਂਦੇ ਹਨ । ਇਸ ਤਰਾ ਸ਼੍ਰ: ਬਾਦਲ ਨੇ ਆਪਣੇ ਪਰਿਵਾਰ ਦੇ ਹਿੱਤਾ ਦੀ ਰੱਖਿਆ ਕਰਦੇ ਹੋਏ ਸੰਸਦ ਵਿਚ ਪੰਜਾਬ ਦੇ ਹਿੱਤਾ ਦੀ ਰਖਿਆ ਕਰਨ ਵਿਚ ਨਾਕਾਮੀ ਵਿਖਾਈ ਹੈ । ਇਸ ਲਈ ਆੳਣ ਵਾਲੀਆਂ ਲੋਕਸਭਾ ਚੋਣਾਂ ਵਿਚ ਸ਼੍ਰ: ਬਾਦਲ ਦਾ ਸਖਤ ਵਿਰੋਧ ਹੋਣਾ ਚਾਹੀਦਾ ਹੈ।