ਫਰਾਂਸ(ਸੁਖਵੀਰ ਸਿੰਘ ਸੰਧੂ)- ਮੰਦਵਾੜੇ ਨੇ ਹੌਲੀ ਹੌਲੀ ਆਪਣਾ ਅਸਰ ਹੁਣ ਫਰਾਂਸ ਵਿੱਚ ਵੀ ਵਿਖਾਉਣਾ ਸ਼੍ਰੁਰੂ ਕਰ ਦਿੱਤਾ ਹੈ।ਜਿਸ ਦੀ ਮਿਸਾਲ ਸਿਰਫ ਜਨਵਰੀ 2009 ਦੇ ਮਹੀਨੇ ਵਿੱਚ ਹੀ 90000 ਹਜ਼ਾਰ ਲੋਕੀ ਕੰਮ ਤੋਂ ਵਹਿਲੇ ਹੋ ਗਏ ਹਨ।ਇਹਨਾਂ ਨੇ ਰੁਜ਼ਗਾਰ ਦਫਤਰ ਵਿੱਚ ਕੰਮ ਲਈ ਆਪਣੇ ਨਾਂ ਦਰਜ਼ ਕਰਵਾਏ ਹਨ।ਇਸ ਵਕਤ ਫਰਾਂਸ ਵਿੱਚ 2.204.000 ਲੋਕੀ ਸਰਕਾਰੀ ਭੱਤੇ ਤੇ ਗੁਜ਼ਾਰਾ ਕਰ ਰਹੇ ਹਨ।ਇਸ ਮੰਦੇ ਦੇ ਇਸ ਸਾਲ ਹੋਰ ਵੀ ਵਧਣ ਦੇ ਅਸਾਰ ਹਨ।ਕਿਉ ਕਿ ਫਰਾਂਸ ਦੇ ਇਕਨੋਮਿਕ ਮਨਿਸਟਰ ਕਸਿਟੀਨ ਲੇਗਰਾਂਦ ਨੇ ਟੀਵੀ ਚੈਨਲ 2 ਤੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ । ਕਿ 2009 ਵਿੱਚ ਵੀ ਆਰਥਿਕ ਤੰਗੀ ਨਾਲ ਹੋਰ ਵੀ ਜੂਝਣਾ ਪਵੇਗਾ।