ਨਵੀਂ ਦਿੱਲੀ-ਭਾਰਤ ਦੇ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਉਸ ਐਲਾਨ ‘ਤੇ ਇਤਰਾਜ਼ ਪ੍ਰਗਟਾਇਆ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਨੌਕਰੀਆਂ “ਆਊਟਸੋਰਸ” ਕਰਨ ਵਾਲੀਆਂ ਕੰਪਨੀਆਂ ਨੂੰ ਟੈਕਸ ਵਿਚ ਛੋਟ ਨਹੀਂ ਦਿੱਤੀ ਜਾਵੇਗੀ। ਪ੍ਰਣਬ ਮੁਖਰਜੀ ਨੇ ਕਿਹਾ ਕਿ ਅਜਿਹੇ ਕਦਮਾਂ ਨਾਲ ਸੂਚਨਾ ਤਕਨੀਕ ਉਦਯੋਗ ‘ਤੇ ਬੁਰਾ ਅਸਰ ਪਵੇਗਾ।
ਭਾਰਤੀ ਟੀਵੀ ਚੈਨਲ ਸੀਐਨਐਨ-ਆਈਬੀਐਨ ‘ਤੇ ਪ੍ਰਸਾਰਤ ਪ੍ਰੋਗਰਾਮ ਇੰਟਰਵਿਊ ਵਿਚ ਪ੍ਰਣਬ ਮੁਖਰਜੀ ਨੇ ਇਹ ਵਿਚਾਰ ਪ੍ਰਗਟਾਏ। ਉਨ੍ਹਾਂ ਨੇ ਕਿਹਾ ਕਿ ਮਾਲੀ ਸੰਕਟ ਕਰਕੇ ਸੂਚਨਾ ਤਕਨੀਕ ਉਦਯੋਗ ਪ੍ਰਭਾਵਿਤ ਹੋਵੇਗਾ, ਉਸ ਵਿਚ ਕਾਫ਼ੀ ਗਿਣਤੀ ਵਿਚ ਭਾਰਤੀ ਮੁਲਾਜ਼ਮ ਹਨ। ਸਾਨੂੰ ਇਸ ਮੁੱਦੇ ਨੂੰ ਸੁਲਝਾਉਣਾ ਹੋਵੇਗਾ।” ਉਨ੍ਹਾਂ ਨੇ ਕਿਹਾ ਕਿ ਮੁੱਦੇ ਦਾ ਹੱਲ ਹਰ ਦੇਸ਼ ਦੇ ਲਈ ਵੱਖ ਵੱਖ ਨਹੀਂ ਹੋ ਸਕਦਾ। ਮੁੱਦਾ ਤਾਂ ਇਹ ਹੈ ਕਿ ਸਾਡਾ ਸੂਚਨਾ ਤਕਨੀਕ ਦਾ ਉਦਯੋਗ ਇਸਤੋਂ ਪ੍ਰਭਾਵਿਤ ਹੋਵੇਗਾ। ਪ੍ਰਣਬ ਮੁਖਰਜੀ ਨੇ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ-20 ਦੇਸ਼ਾਂ ਦੀ ਮੀਟਿੰਗ ਵਿਚ ਪਿਛਲੇ ਸਾਲ ਸਪਸ਼ਟ ਕਰ ਚੁੱਕੇ ਹਨ ਕਿ ਕਿਸੇ ਵੀ ਤਰ੍ਹਾਂ ਦੇ ਸੰਭਾਲਵਾਦ ਤੋਂ ਬਚਣਾ ਚਾਹੀਦਾ ਹੈ। ਨਿਊਜ਼ ਏਜੰਸੀਆਂ ਮੁਤਾਬਕ ਅੰਦਾਜ਼ਨ ਇਕ ਹਜ਼ਾਰ ਅਮਰੀਕੀ ਕੰਪਨੀਆਂ ਜਿਨ੍ਹਾਂ ਨੇ ਨੌਕਰੀਆਂ ਦੀ ਆਊਟਸੋਰਸਿੰਗ ਕੀਤੀ ਹੈ ਭਾਵ ਵਿਦੇਸ਼ਾਂ ਵਿਚ ਮੁਲਾਜ਼ਮਾਂ ਤੋਂ ਕੰਮ ਕਰਾਉਂਦੀਆਂ ਹਨ, ਇਸ ਕਦਮ ਤੋਂ ਪ੍ਰਭਾਵਿਤ ਹੋਣਗੀਆਂ। ਪਰੰਤੂ ਅਮਰੀਕਾ ਨੇ ਫਿਲਹਾਲ ਇਸ ਬਾਰੇ ਕੰਪਨੀਆਂ ਨੂੰ ਮਿਲਣ ਵਾਲੀ ਟੈਕਸ ਛੋਟ ਦੀਆਂ ਰਿਆਇਤਾਂ ਬਾਰੇ ਵਿਸਤਾਰ ਸਹਿਤ ਕਦਮਾਂ ਦਾ ਐਲਾਨ ਅਜੇ ਕਰਨਾ ਹੈ। ਜਿ਼ਕਰਯੋਗ ਹੈ ਕਿ ਡੈਮੋਕ੍ਰੇਟਿਕ ਪਾਰਟੀ ਦੇ ਵਧੇਦੇ ਸਾਂਸਦ ਅਜਿਹਾ ਨਹੀਂ ਚਾਹੁੰਦੇ।
ਓਬਾਮਾ ਦੇ ਐਲਾਨ ਤੋਂ ਪ੍ਰਣਬ ਨੂੰ ਇਤਰਾਜ਼
This entry was posted in ਭਾਰਤ.