ਨਵੀਂ ਦਿੱਲੀ- ਲੋਕ ਸਭਾ ਦੀਆਂ ਚੋਣਾਂ ਲਈ ਚੋਣ ਕਮਿਸ਼ਨ ਨੇ ਤਾਰੀਖਾਂ ਦਾ ਐਲਾਨ ਕਰ ਦਿਤਾ ਹੈ। ਚੋਣਾਂ ਪੰਜ ਪੜ੍ਹਾਆਂ ਵਿਚ ਹੋਣਗੀਆਂ। ਪਹਿਲੇ ਪੜ੍ਹਾਅ ਦੀ ਚੋਣ 16 ਅਪ੍ਰੈਲ ਅਤੇ ਆਖਰੀ ਪੜ੍ਹਾਅ ਦੀ ਚੋਣ 13 ਮਈ ਨੂੰ ਹੋਵੇਗੀ। ਵੋਟਾਂ ਦੀ ਗਿਣਤੀ 16 ਮਈ ਨੂੰ ਹੋਵੇਗੀ। ਉਤਰਪ੍ਰਦੇਸ, ਜਮੂੰ ਕਸ਼ਮੀਰ, ਮਹਾਂਰਾਸ਼ਟਰ ਅਤੇ ਬੰਗਾਲ ਵਿਚ 3 ਪੜ੍ਹਾਅ ਵਿਚ ਅਤੇ ਬਿਹਾਰ ਵਿਚ 4 ਪੜ੍ਹਾਅ ਵਿਚ ਵੋਟਾਂ ਪੈਣਗੀਆਂ। ਅਸਾਮ, ਪੰਜਾਬ, ਆਂਧਰਾਪ੍ਰਦੇਸ਼, ਮੱਧਪ੍ਰਦੇਸ਼, ਝਾਰਖੰਡ, ਮਣੀਪੁਰ ਅਤੇ ਉੜੀਸਾ ਵਿਚ ਦੋ ਪੜ੍ਹਾਅ ਵਿਚ ਵੋਟ ਪਾਏ ਜਾਣਗੇ। ਕੇਂਦਰਪ੍ਰਸ਼ਾਸਿਤ ਪ੍ਰਦੇਸ਼ਾਂ ਵਿਚ ਚੋਣਾਂ ਇਕ ਦਿਨ ਵਿਚ ਹੋਣਗੀਆਂ। ਦਿੱਲੀ ਵਿਚ 7 ਮਈ ਨੂੰ ਚੋਣ ਹੋਵੇਗੀ।
ਮੁੱਖ ਚੋਣ ਕਮਿਸ਼ਨਰ ਐਨਗੋਪਾਲ ਸਵਾਮੀ ਦੀ ਅਗਵਾਈ ਵਿਚ ਹੋਮ ਸੈਕਟਰੀ, ਕਮਿਸ਼ਨ ਦੇ ਮੈਂਬਰਾਂ ਅਤੇ ਮੁੱਖ ਮੰਤਰਾਲਿਆਂ ਦੇ ਸਕੱਤਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਆਮ ਚੋਣਾਂ ਦੀਆਂ ਤਰੀਖਾਂ ਦਾ ਐਲਾਨ ਕੀਤਾ ਗਿਆ। 16 ਅਪ੍ਰੈਲ ਨੂੰ 124, 23 ਅਪ੍ਰੈਲ ਨੂੰ 141, 30 ਅਪ੍ਰੈਲ ਨੂੰ 107 ਸੀਟਾਂ, 7 ਮਈ ਨੂੰ 85 ਅਤੇ 13 ਮਈ ਨੂੰ 86 ਸੀਟਾਂ ਤੇ ਵੋਟਾਂ ਪਾਈਆਂ ਜਾਣਗੀਆਂ। ਪੰਜਾਬ ਵਿਚ 13 ਸੀਟਾਂ ਤੇ 7ਅਤੇ 13 ਮਈ ਨੂੰ ਚੋਣ ਹੋਵੇਗੀ। ਚੰਡੀਗੜ੍ਹ ਦੀ ਇਕ ਸੀਟ ਤੇ 13 ਮਈ ਨੂੰ ਹੀ ਚੋਣ ਹੋਵੇਗੀ। ਦਿੱਲੀ ਦੀਆਂ 7 ਸੀਟਾਂ ਤੇ 7 ਮਈ ਨੂੰ ਵੋਟਾਂ ਪੈਣਗੀਆਂ। ਹਰਿਆਣਾ ਵਿਚ 10 ਸੀਟਾਂ ਤੇ 7 ਮਈ ਨੂੰ ਚੋਣ ਹੋਵੇਗੀ। ਹਿਮਾਚਲ ਪ੍ਰਦੇਸ਼ ਵਿਚ 4 ਸੀਟਾਂ ਤੇ 13 ਮਈ ਨੂੰ ਚੋਣ ਹੋਵੇਗੀ। ਉਤਰਪ੍ਰਦੇਸ਼ ਵਿਚ 80 ਸੀਟਾਂ ਤੇ 16,23,30 ਅਪ੍ਰੈਲ ਅਤੇ 7 ਅਤੇ 13 ਮਈ ਨੂੰ ਵੋਟਾਂ ਪੈਣਗੀਆਂ। ਇਸ ਸਾਲ 2 ਜੂਨ ਤਕ 15ਵੀਂ ਲੋਕ ਸਭਾ ਦਾ ਗਠਨ ਜਰੂਰੀ ਸੀ। ਚੋਣਾ ਦੌਰਾਨ 40 ਲਖ ਸਿਵਿਲ ਕਰਮਚਾਰੀ ਅਤੇ 21 ਲਖ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨ ਤੈਨਾਤ ਕੀਤੇ ਜਾਣਗੇ। ਇਸ ਵਾਰ 71:4 ਕਰੋੜ ਦੇ ਕਰੀਬ ਲੋਕ ਆਪਣੀ ਵੋਟ ਦੀ ਵਰਤੋਂ ਕਰ ਸਕਣਗੇ। ਸਾਰੀਆਂ ਰਾਜਨੀਤਕ ਪਾਰਟੀਆਂ ਨੇ ਚੋਣ ਕਮਿਸ਼ਨ ਦੇ ਇਸ ਚੋਣ ਪ੍ਰੋਗਰਾਮ ਤੇ ਖੁਸ਼ੀ ਜਾਹਿਰ ਕੀਤੀ ਹੈ।
ਲੋਕ ਸਭਾ ਚੋਣਾਂ ਦਾ ਐਲਾਨ, 16 ਮਈ ਨੂੰ ਗਿਣਤੀ
This entry was posted in ਭਾਰਤ.