ਡੇਹਲੋਂ (ਅੰਮ੍ਰਿਤਪਾਲ ਸਿੰਘ ਕੈਲੇ) – ਲੋਕ ਸਭਾ ਸੀਟ ਲੁਧਿਆਣਾ ਤੋਂ ਕਾਂਗਰਸ ਪਾਰਟੀ ਨੇ ਭਾਵੇਂ ਅਜੇ ਤੱਕ ਆਪਣਾ ਉਮੀਦਵਾਰ ਨਹੀਂ ਐਲਾਨਿਆ ਪਰ ਪਾਰਟੀ ਦੇ ਪੱਕੇ ਮੰਨੇ ਜਾ ਰਹੇ ਉਮੀਦਵਾਰ ਸ਼੍ਰੀ. ਮੁਨੀਸ਼ ਤਿਵਾੜੀ ਵੱਲੋਂ ਚੋਣ ਪ੍ਰਚਾਰ ਸਿਖਰਾਂ ਤੇ ਪੁੱਜ ਗਿਆ ਹੈ, ਹਲਕਾ ਕਿਲ੍ਹਾ ਰਾਏਪੁਰ ਦੇ ਪਿੰਡਾਂ ਅੰਦਰ ਅੱਜ ਸ਼੍ਰੀ ਮੁਨੀਸ਼ ਤਿਵਾੜੀ ਨੇ ਕਾਂਗਰਸੀ ਵਿਧਾਇਕ ਸ. ਜਸਬੀਰ ਸਿੰਘ ਜੱਸੀ ਖੰਗੂੜਾ ਦੀ ਅਗਵਾਈ ‘ਚ ਪ੍ਰਭਾਵੀ ਚੋਣ ਪ੍ਰਚਾਰ ਕੀਤਾ। ਸ਼੍ਰੀ ਤਿਵਾੜੀ ਨੇ ਨਜ਼ਦੀਕੀ ਪਿੰਡ ਮਾਜਰੀ ਵਿਖੇ ਭਰਵੇਂ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੀ ਕੇਂਦਰ ਦੀ ਸਰਕਾਰ ਫਿਰ ਤੋਂ ਕਾਂਗਰਸ ਪਾਰਟੀ ਦੀ ਹੀ ਬਣੇਗੀ। ਸ਼੍ਰੀ ਤਿਵਾੜੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜਿਸ ਤਰਾਂ ਮਹਾਂਰਾਸ਼ਟਰ ਅੰਦਰ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਸ਼੍ਰੀ ਸ਼ਰਦ ਪਵਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਹਮਾਇਤ ਕਰਨ ਦਾ ਐਲਾਨ ਕੀਤਾ ਹੈ ਉਸੇ ਤਰਾਂ ਕਾਂਗਰਸ ਪਾਰਟੀ ਵੱਲੋਂ ਐਲਾਨੇ ਸੂਝਵਾਨ ਵਿਅਕਤੀ ਡਾ. ਮਨਮੋਹਣ ਸਿੰਘ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਬਣਾਉਣ ਲਈ ਪੰਜਾਬ ਅੰਦਰ ਵੀ ਸਾਰੀਆਂ ਪਾਰਟੀਆਂ ਨੂੰ ਇੱਕਜੁੱਟ ਹੋ ਜਾਣਾ ਚਾਹੀਦਾ ਹੈ। ਇਸ ਮੌਕੇ ‘ਤੇ ਹਲਕਾ ਕਾਂਗਰਸੀ ਵਿਧਾਇਕ ਜੱਸੀ ਖੰਗੂੜਾ ਨੇ ਪ੍ਰਭਾਵੀ ਭਾਸ਼ਨ ਦੌਰਾਨ ਕਿਹਾ ਕਿ ਜਿਹੜੇ ਲੋਕ ਪਾਰਟੀ ਨਾਲ ਗਦਾਰੀ ਕਰਦੇ ਹਨ ਉਹਨਾਂ ਨੂੰ ਸੂਝਵਾਨ ਵੋਟਰ ਕਦੀ ਮੂੰਹ ਨਹੀਂ ਲਾਉਣਗੇ ਜਦਕਿ ਕਾਂਗਰਸ ਪਾਰਟੀ ਨੂੰ ਝੱਡਕੇ ਅਕਾਲੀ ਦਲ ‘ਚ ਸ਼ਾਮਿਲ ਹੋਣ ਵਾਲਿਆਂ ਤੋਂ ਕੋਈ ਖਤਰਾ ਨਹੀਂ ਕਿਉਂਕਿ ਉਹਨਾਂ ਲੋਕਾਂ ਨੇ ਪਹਿਲੀਆਂ ਚੋਣਾਂ ‘ਚ ਵੀ ਕਾਂਗਰਸ ਪਾਰਟੀ ‘ਚ ਰਹਿਕੇ ਅਕਾਲੀਆਂ ਦੀ ਹੀ ਮਦਦ ਕੀਤੀ ਸੀ ਜਦਕਿ ਉਹਨਾਂ ਨੇ ਹੁਣ ਅਸਲ ਚਿਹਰਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸ਼੍ਰੀ ਤਿਵਾੜੀ ਨੇ ਅੱਜ ਹਲਕੇ ਦੇ ਪਿੰਡਾਂ ਘੁੰਗਰਾਣਾ, ਛਪਾਰ, ਮਿੰਨੀ ਛਪਾਰ, ਚਮਿੰਡਾ, ਬੱਲੋਵਾਲ, ਰੰਗੂਵਾਲ, ਜੁੜਾਹਾਂ ਆਦਿ ਪਿੰਡਾਂ ‘ਚ ਵੀ ਪ੍ਰਭਾਵੀ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਜਦਕਿ ਇਸ ਮੌਕੇ ਤੇ ਬਲਾਕ ਪ੍ਰਧਾਨ ਪ੍ਰਮਿੰਦਰ ਸਿੰਘ ਲਤਾਲਾ, ਸਾਬਕਾ ਚੇਅਰਮੈਨ ਮਨਮੋਹਣ ਸਿੰਘ ਨਾਰੰਗਵਾਲ, ਸੀਨੀਅਰ ਆਗੂ ਸ. ਰਾਜ ਸਿੰਘ ਜੰਡ, ਐਡਵੋਕੇਟ ਪਰਮਜੀਤ ਸਿੰਘ ਖੇੜਾ, ਸ. ਰਣਜੀਤ ਸਿੰਘ ਮਾਂਗਟ ਪੀ.ਏ. ਜੱਸੀ ਖੰਗੂੜਾ, ਸਾਬਕਾ ਚੇਅਰਮੈਨ ਅਵਤਾਰ ਸਿੰਘ ਲਤਾਲਾ, ਸਤਵਿੰਦਰ ਸਿੰਘ ਜਵੱਦੀ, ਮੇਜਰ ਸਿੰਘ ਘੁੰਗਰਾਣਾ, ਸ. ਮਹਿੰਦਰ ਸਿੰਘ ਰੰਗੂਵਾਲ, ਜੋਗਿੰਦਰ ਸਿੰਘ ਜੁੜਾਹਾਂ, ਸ. ਭਾਗ ਸਿੰਗ ਦਰਦੀ, ਬਲਜੀਤ ਸਿੰਘ ਬੱਲੋਵਾਲ, ਹਰਜੀਤ ਸਿੰਘ ਚਮਿੰਡਾ, ਗੁਰਮੀਤ ਸਿੰਘ ਜਿੱਪੀ ਮਾਜਰੀ, ਚਰਨੀ ਮਿੰਨੀ ਛਪਾਰ, ਸਾਬਕਾ ਸੰਮਤੀ ਮੈਂਬਰ ਰਵਿੰਦਰ ਸਿੰਘ ਰੋਮੀ ਛਪਾਰ, ਸਰਬਜੀਤ ਸਿੰਘ ਛਪਾਰ, ਕਮਲਪ੍ਰੀਤ ਸਿੰਘ ਲਤਾਲਾ, ਰਣਜੀਤ ਸਿੰਘ ਰੂਬੀ ਬਲਾਕ ਪ੍ਰਧਾਨ, ਸ਼੍ਰੀ ਮਨੋਹਰ ਲਾਲ, ਸ਼੍ਰੀ ਰਕੇਸ਼ ਕੁਮਾਰ ਮਿੰਨੀ ਛਪਾਰ, ਸ਼੍ਰੀ ਫਕੀਰ ਚੰਦ, ਜਰਨੈਲ ਸਿੰਘ ਮਾਜਰੀ, ਗਮਦੂਰ ਸਿੰਘ ਫੱਲੇਵਾਲ, ਮੇਹਰ ਸਿੰਘ ਫੱਲੇਵਾਲ, ਗੁਰਮੀਤ ਸਿੰਘ ਸਮੇਤ ਆਗੂ ਵਿਸ਼ੇਸ਼ ਕਰਕੇ ਹਾਜ਼ਰ ਸਨ।
ਤਿਵਾੜੀ ਦੇ ਹੱਕ ‘ਚ ਕਿਲ੍ਹਾ ਰਾਏਪੁਰ ਦੇ ਪਿੰਡਾਂ ‘ਚ ਚੋਣ ਜਲਸੇ ਅਕਾਲੀ ਦਲ ‘ਚ ਸ਼ਾਮਿਲ ਹੋਣ ਵਾਲਿਆਂ ਤੋਂ ਕਾਂਗਰਸ ਨੂੰ ਕੋਈ ਫਰਕ ਨਹੀਂ
This entry was posted in ਪੰਜਾਬ.