ਭਗਤਾ ਭਾਈ ,ਬਠਿੰਡਾ :- ਮਾਲਵੇ ‘ਚ ਪਤਿਤ ਪੁਣੇ ਅਤੇ ਨਸ਼ਿਆ ਨੂੰ ਠੱਲ ਪਾਉਣ ਲਈ ਆਰੰਭੀ ਗਈ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਦਾ ਮੁਖ ਨਿਸ਼ਾਨਾ ਸਿੱਖ ਪੰਥ ਦੀ ਹਰ ਮੈਦਾਨੇ ਫਤਿਹ ਅਤੇ ਪੰਥ ਵਿਰੋਧੀਆਂ ਨੂੰ ਭਾਂਜ ਦੇਣਾ ਹੈ। ਇਹ ਪ੍ਰਗਟਾਵਾ ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ (ਸ਼ੋਮਣੀ ਗੁ:ਪ੍ਰ: ਕਮੇਟੀ) ਦੇ ਮੁਖੀ ਜਥੇਦਾਰ ਬਲਦੇਵ ਸਿੰਘ ਨੇ ਪਿੰਡ ਆਕਲੀਆਂ ਵਿਖੇ ਹੋਏ ਧਰਮ ਪ੍ਰਚਾਰ ਲਹਿਰ ਵਲੋਂ ਕਰਵਾਏ ਗਏ ਦਸਾਂ ਦਿਨਾ ਦੇ ਮੁੱਖ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਨਾਲ ਗੁਰਮਤਿ ਵਿਚਾਰ ਸਾਂਝੇ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੈਂ ਬੜਾ ਬੇਬਾਕ ਹੋ ਕੇ ਇਹ ਗੱਲ ਕਹਿੰਦਾ ਹਾਂ ਕਿ ਡੇਰਾਵਾਦ ਪ੍ਰਫੁਲਤ ਹੋਣ ਦਾ ਮੁਖ ਕਾਰਨ ਸਿੱਖੀ ਦੇ ਪ੍ਰਚਾਰ ‘ਚ ਆਈ ਖੜੋਤ ਹੀ ਸੀ। ਉਨ੍ਹਾਂ ਕਿਹਾ ਕਿ ਅਸੀ ਧਰਮ ਦੇ ਮੁਖੀ ਤਾ ਅਖਵਾਇਆ ਪਰ ਪ੍ਰਚਾਰ ਲਈ ਅਵੇਸਲੇ ਹੋ ਗਏ। ਉਨ੍ਹਾਂ ਅੱਗੇ ਕਿਹਾ ਕਿ ਮੋਜੂਦਾ ਸਮੇਂ ਵਿਚ ਡੇਰਾਵਾਦ ਨਾਲ ਨਜਿਠਣ ਅਤੇ ਇਸ ਨੂੰ ਜੜ੍ਹ ਤੋਂ ਖਤਮ ਕਰਨ ਦਾ ਇਕੋ ਇਕ ਤਰਿਕਾ ਸਿੱਖੀ ਦਾ ਅਤੇ ਗੁਰਮਤਿ ਦਾ ਪ੍ਰਚਾਰ ਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਧਰਮ ਪ੍ਰਚਾਰ ਲਹਿਰ ਵਲੋਂ ਪ੍ਰਚਾਰ ਨਾਲ ਹੀ ਡੇਰਾਵਾਦ ਨਾਲ ਨਜਿਠਿਆਂ ਗਿਆ ਹੈ ਜਿਸ ਨਾਲ ਪਿਛਲੇ 460 ਪਿੰਡਾਂ ਵਿਚੋਂ 12900 ਦੇ ਕਰੀਬ ਡੇਰਾ ਪ੍ਰੇਮੀ ਪਰਿਵਾਰਾ ਨੇ ਸਿੱਖ ਪੰਥ ‘ਚ ਸ਼ਮੂਲਿਅਤ ਕੀਤੀ ਹੈ। ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵੀ ਪੁੱਜੇ ਅਤੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆ ਨੌਜਵਾਨਾਂ ਨੂੰ ਬਾਣੀ, ਬਾਣੇ ਦੇ ਧਾਰਨੀ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਣ ਲਈ ਕਿਹਾ। ਇਸ ਮੌਕੇ ਡਾ. ਬਲਬੀਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਵੀ ਪੁਜੇ ਅਤੇ ਕਿਹਾ ਕਿ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਲਹਿਰ ਵਲੋਂ ਸਿੱਖੀ ਦਾ ਪ੍ਰਚਾਰ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਕਿਸੇ ਕਿਸਮ ਦੀ ਖੜੌਤ ਨਹੀ ਆਉਣ ਦਿੱਤੀ ਜਾਵੇਗੀ।
ਸਮਾਗਮ ਦੌਰਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੁੱਜੇ ਹਜ਼ੂਰੀ ਰਾਗੀ ਭਾਈ ਗੁਰਮੀਤ ਸਿੰਘ, ਭਾਈ ਜਗਦੇਵ ਸਿੰਘ ਨੇ ਗੁਰਬਾਣੀ ਦਾ ਰੱਸਭਿਨਾਂ ਕੀਰਤਨ ਕੀਤਾ। ਇਸ ਉਪਰੰਤ ਢਾਢੀ ਭਾਈ ਸ਼ਿੰਗਾਰਾ ਸਿੰਘ ਸਾਜਣ ਅਤੇ ਭਾਈ ਬਲਦੇਵ ਸਿੰਘ ਲੋਂਗੋਵਾਲ ਨੇ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕੀਤਾ। ਇਹਨਾਂ ਦੱਸਾਂ ਦਿਨਾਂ ਸਮਾਗਮਾ ਦੌਰਾਨ 1338 ਪ੍ਰਾਣੀਆ ਨੇ ਅੰਮ੍ਰਿਤਪਾਨ ਕੀਤਾ, 3030 ਨੌਜਵਾਨਾਂ ਨੇ ਕੇਸ ਰੱਖਣ ਦਾ ਪ੍ਰਣ ਲਿਆ , 310 ਪ੍ਰਾਣੀਆ ਨੂੰ ਮੁੱਖ ਸੇਵਾਦਾਰ ਦੀ ਸੇਵਾ ਸੋਂਪੀ ਗਈ ਅਤੇ 160 ਨੌਜਵਾਨਾਂ ਨੂੰ ਨਸ਼ਾ ਛਡਨ ਲਈ ਮੁਫਤ ਇਲਾਜ ਕਰਵਾਉਨ ਦੀਆਂ ਚਿੱਠੀਆਂ ਦਿੱਤੀਆਂ ਗਈਆ।ਜਿਨ੍ਹਾਂ ਦਾ ਇਲਾਜ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਚਲਦੇ ਨਸ਼ਾ ਛੁਡਾਉ ਕੇਂਦਰ ਵਿਚ ਮੁਫ਼ਤ ਕੀਤਾ ਜਾਵੇਗਾ। ਸਮਾਗਮ ਤੋਂ ਪਹਿਲਾ ਨਗਰ ਕੀਰਤਨ ਵੀ ਕਢਿਆ ਗਿਆ ਜਿਸ ਵਿਚ ਜਥੇਦਾਰ ਬਲਦੇਵ ਸਿੰਘ ਵਲੋਂ ਬਰੂਹਾ ਤੇ ਖੜ੍ਹੇ ਨੌਜਵਾਨਾਂ ਦੇ ਸਿਰਾਂ ਤੇ ਸਿਰੋਪਾਉ ਬਣੇ ਅਤੇ ਉਨ੍ਹਾਂ ਕੇਸ ਰਖਣ ਦਾ ਪ੍ਰਣ ਲਿਆ।
ਸਮਾਗਮਾਂ ਦੌਰਾਣ ਸ੍ਰੀ ਅਕਾਲ ਤਖ਼ਤ ਸਾਹਿਬ ਤੋਂੇ ਪੰਜ ਪਿਆਰੇ ਸਾਹਿਬਾਨ ਪਹੁੰਚਦੇ ਰਹੇ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਪ੍ਰਾਣੀਆ ਨੂੰ ਛਕਾਉਂਦੇ ਰਹੇ। ਸਮਾਗਮ ਦੌਰਾਨ ਅੰਮ੍ਰਿਤਪਾਨ ਕਰਨ ਵਾਲੇ ਪ੍ਰਾਣੀ ਨੂੰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ:ਪ੍ਰ:ਕਮੇਟੀ) ਵੱਲੋਂ ਭੇਟਾ ਰਹਿਤ ਕਕਾਰ ਦਿੱਤੇ ਗਏ। ਇਸ ਦੌਰਾਨ ਗੁਰਦੁਆਰੇ ਦੇ ਪ੍ਰਧਾਨ ਸੁਖਦੇਵ ਸਿੰਘ, ਭੁਪਿੰਦਰ ਸਿੰਘ ਆਕਲੀਆ, ਏਕ ਨੂਰ ਖਾਲਸਾ ਦੇ ਸੁਖਮੰਦਰ ਸਿੰਘ, ਸਲਾਬਤਪੁਰੇ ਦੇ ਪ੍ਰਧਾਨ ਨਛਤਰ ਸਿੰਘ, ਬੇਅੰਤ ਸਿੰਘ ਕੁੱਟੀ, ਬੀਬੀ ਚਰਨਜਤਿ ਕੌਰ, ਭਾਈ ਤਮਿੰਦਰ ਸਿੰਘ ਮੀਡੀਆਂ ਸਹਾਇਕ, ਭਾਈ ਕਿਰਪਾਲ ਸਿੰਘ ਬਾਦੀਆ, ਧਰਮੀ ਫੋਜੀ ਭਾਈ ਮੇਹਰ ਸਿੰਘ, ਭਾਈ ਮੇਜਰ ਸਿੰਘ ਡੇਮਰੂ, ਭਾਈ ਕਾਬਲ ਸਿੰਘ, ਭਾਈ ਕਾਲਾ ਸਿੰਘ, ਬਲਜਿੰਦਰ ਸਿੰਘ ਕਿਲੀ ਤੋਂ ਇਲਾਵਾ ਪਿੰਡ ਸਲਾਬਤਪੁਰਾ, ਅਦਮਪੁਰਾ, ਬਾਂਡੀ, ਬਾਜਕ, ਕੁਟੀ ਕਿਸ਼ਨਪੁਰਾ, ਨਾਥਪੁਰਾ, ਬੁਰਜਰਾਜਗੜ੍ਹ, ਕਾਂਗੜ, ਗੁਰੂਸਰ, ਜਲਾਲ, ਹਾਕਮ ਸਿੰਘ ਵਾਲਾ, ਭੋਡੀਪੁਰਾ, ਭਗਤਾ ਭਾਈਕਾ, ਗੋਨਿਆਣਾ ਕਲਾਂ, ਨਿਓਰ, ਗੰਗਾਂ ਅਤੇ ਹੋਰ ਨਗਰਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਪੁਜੀਆ। ਇਸ ਮੌਕੇ ਇਸ ਪਿੰਡ ਦੀ ਜਮਪੱਲ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਜਥੇਦਾਰ ਬਲਦੇਵ ਸਿੰਘ ਮੁੱਖੀ ਧਰਮ ਪ੍ਰਚਾਰ ਲਹਿਰ ਅਤੇ ਪੁਜੀਆ ਸੰਗਤਾਂ ਨੂੰ ਜੀ ਆਇਆ ਕਿਹਾ ਅਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।