ਕੋਈ ਗਿਲਾ ਨਹੀਂ
ਜੋ ਮੈਂ ਤੇਰੇ ਦਿਲ ਵਿੱਚ
ਨਹੀਂ ਬਣਾ ਪਾਇਆ
ਆਪਣੀ ਕੋਈ ਥਾਂ
ਪਰ ਮੇਰੇ ਜਤਨ
ਨਹੀਂ ਮੰਨਦੇ ਹਾਰ
ਅਜੇ ਵੀ ਇਕ ਆਸ
ਜਿੰਦਾ ਹੈ ਮੇਰੇ ਦਿਲ ਵਿੱਚ
ਨਹੀਂ ਹੈ ਤੇਰੇ ਪ੍ਰਤੀ ਕੋਈ ਮਲਾਲ
ਸ਼ਾਇਦ ਨਹੀਂ ਹੈ
ਮੇਰੇ ਕੌਲ ਸ਼ਬਦਾਂ ਦਾ
ਅਜਿਹਾ ਕੋਈ ਜਾਲ
ਜੋ ਨਹੀਂ ਲੁਭਾ ਸਕਿਆ
ਤੇਰੇ ਕੋਮਲ ਮਨ ਨੂੰ
ਪਰ ਮੈਨੂੰ ਹੈ ਇਤਬਾਰ
ਇਕ ਦਿਨ ਜਰੂਰ
ਕਰੂੰਗਾ ਹਾਸਿਲ ਉਹ ਮੁਕਾਮ
ਇਸ ਲਈ ਜਾਰੀ ਹੈ
ਸਫ਼ਰ ਮੇਰੀਆਂ ਕੋਸ਼ਿਸ਼ਾਂ ਦਾ
ਪਤਾ ਨਹੀਂ ਕਿਉਂ
ਮਿੱਠੇ ਜਾਪਦੇ ਹਨ
ਪੜਚੋਲ ਕਰਦੇ ਤੇਰੇ ਬੋਲ
ਪਤਾ ਨਹੀਂ ਕਿਉਂ
ਮੈਂ ਮੁੜ-ਮੁੜ ਲੋਚਦਾ ਹਾਂ
ਤੇਰੀ ਸ਼ਖਸ਼ੀਅਤ ਦੀ ਖਿੱਚ
ਮਜ਼ਬੂਰ ਕਰ ਦਿੰਦੀ ਹੈ
ਬਹਾਨੇ ਘੜ੍ਹਣ ਲਈ ਮੈਨੂੰ
ਸ਼ਾਇਦ ਕਿਤੇ ਤਾਂਘ ਇਕ
ਸਮਾਈ ਮੇਰੇ ਦਿਲ
ਤੈਨੂੰ ਪਾਉਣ ਦੀ
ਕਿਉਂ ਨਹੀਂ ਹੋ ਰਿਹਾ
ਮੇਰੀ ਮ੍ਰਿਗ-ਤ੍ਰਿਸ਼ਨਾ ਦਾ ਅੰਤ
ਦਿਨ ਬ ਦਿਨ ਵੱਧ ਰਹੀ ਹੈ
ਮੇਰੀ ਇਹ ਆਸ ਕਿ
ਉਹ ਦਿਨ ਦੂਰ ਨਹੀਂ
ਜੱਦ ਮੈਂ ਬਣ ਜਾਊਂਗਾ
ਤੇਰੀਆਂ ਅੱਖਿਆਂ ਦਾ ਤਾਰਾ
ਅੱਜ ਭਾਵੇਂ ਤੈਨੂੰ ਚਾਹ ਨਹੀਂ
ਮੇਰੀ ਲੈਣ ਦੀ ਸਾਰ
ਪਰ ਮੈਨੂੰ ਸਦਾ ਰਹੇਗਾ
ਮੇਰੀ ਸੱਧਰ ਪੂਰੀ ਹੋਣ
ਦਾ ਇੰਤਜ਼ਾਰ
ਖ਼ਤਮ ਹੋ ਜਾਊਗੀ
ਮੇਰੀ ਥਾਂ ਦੀ ਭਾਲ
ਹੋ ਜਾਊਗਾ ਮੇਰਾ
ਸੁਫਨਾ ਸਾਕਾਰ
ਚਲੋ ਇੱਕ ਤਾਂ ਸਾਂਝ
ਹੈ ਆਪਣੇ ਦੋਹਾਂ ਵਿੱਚ
ਜਿੰਨੀ ਤੁਹਾਨੂੰ ਨਫਰਤ ਹੈ ਮੇਰੇ ਤੋਂ
ਔਦੂੰ ਵੱਧ ਮੈਂ ਕਰਦਾ ਹਾਂ
ਤੁਹਾਡਾ ਸਤਿਕਾਰ
ਇੱਕ ਦਿਨ ਤਾਂ ਅਜਿਹਾ
ਆਵੇਗਾ
ਹਾਂ ਵਿੱਚ ਬਦਲ ਜਾਵੇਗੀ
ਤੁਹਾਡੀ ਇਨਕਾਰ
ਟੁੱਟ ਜਾਵੇਗੀ ਭਾਵੇਂ
ਮੇਰੇ ਸਾਹਾਂ ਦੀ ਡੋਰ
ਦੋ ਫੁੱਲ ਜੋ ਲੈ ਕੇ ਆਵੇਂ ਤੂੰ
ਮੇਰੀ ਕਬਰ ਨੂੰ ਰਹੇਗਾ
ਤੇਰਾ ਇੰਤਜ਼ਾਰ।
ਆਸ
This entry was posted in ਕਵਿਤਾਵਾਂ.