ਅੰਮ੍ਰਿਤਸਰ :- ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਲਹਿਰ ਦੇ ਮੁੱਖ ਸੇਵਾਦਾਰਾਂ ਅਤੇ ਸਮੂਹ ਮੈਂਬਰਾਂ ਦੀ ਮੀਟਿੰਗ ਅੱਜ ਸਥਾਨਕ ਅਖੰਡ ਕੀਰਤਨੀ ਜਥੇ ਦੇ ਹੈਡ ਕੁਆਟਰ ਸ਼ਹੀਦ ਗੰਜ ਖ਼ਾਲਸਾ ਮੈਮੋਰੀਅਲ ਸਕੂਲ ਬੀ ਬਲਾਕ ਵਿਖੇ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ ਹੋਈ। ਜਿਸ ਵਿਚ ਖਾਲਸੇ ਦੇ ਜਨਮ ਦਿਹਾੜੇ ਮੋਕੇ ਮਨਾਏ ਜਾਨ ਵਾਲੇ ਵਿਸਾਖੀ ਸਮਾਗਮਾਂ ਦੀ ਰੁਪ ਰੇਖਾ ਅਤੇ ਧਰਮ ਪ੍ਰਚਾਰ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਸੰਬੰਧੀ ਕਈ ਮੱਤੇ ਪਾਸ ਕੀਤੇ ਗਏ। ਇਸ ਮੀਟਿੰਗ ਵਿਚ ਬੀਬੀ ਜਸਵਿੰਦਰ ਕੌਰ ਮੁੱਖ ਸੇਵਾਦਾਰ ਦੁਆਬਾ ਜੋਨ, ਬਾਵਾ ਸਿੰਘ ਬਹੋੜੂ, ਮੁੱਖ ਸੇਵਾਦਾਰ ਝਬਾਲ ਸਰਕਲ, ਦਲਬੀਰ ਸਿੰਘ ਬਹੋੜੂ ਮੁੱਖ ਸੇਵਾਦਾਰ ਬਹੋੜੂ ਸਰਕਲ, ਭਾਈ ਗੁਰਿੰਦਰ ਸਿੰਘ ਰਾਜਾ ਪ੍ਰੈਸ ਸਕੱਤਰ ਅਤੇ ਮੁੱਖ ਸੇਵਾਦਾਰ ਵੱਲਾ ਜੋਨ, ਸੁੱਖਰਾਜ ਸਿੰਘ ਵੇਰਕਾ ਜਨਰਲ ਕੌਂਸਲ ਮੈਂਬਰ ਸ਼੍ਰੋਮਣੀ ਅਕਾਲੀ ਦਲ, ਭਾਈ ਮਹਾਂਵੀਰ ਸਿੰਘ ਸੁਲਤਾਨਵਿੰਡ, ਗੁਰਮੀਤ ਸਿੰਘ ਠੇਕੇਦਾਰ ਮੁੱਖ ਪ੍ਰਬੰਧਕ ਵੱਲਾ ਸਰਕਲ, ਗੁਰਿੰਦਰ ਸਿੰਘ ਐਡਵੋਕੇਟ ਮੁੱਖ ਸੇਵਾਦਾਰ ਪਠਾਨਕੋਟ ਜੋਨ, ਭਾਈ ਨਿਰਮਲ ਸਿੰਘ ਮੁੱਖ ਪ੍ਰਬੰਧਕ ਵੱਲਾ ਸਰਕਲ, ਪਰਕਰਮ ਸਿੰਘ ਮੁੱਖ ਇੰਚਰਾਜ ਤੇ ਪ੍ਰਬੰਧਕ ਅੰਮ੍ਰਿਤ ਸੰਚਾਰ, ਡਾ. ਭਲਦੇਵ ਸਿੰਘ ਮੁੱਖ ਸੇਵਾਦਾਰ ਮਾਝਾ ਜੋਨ, ਜੱਥੇਦਾਰ ਅਵਤਾਰ ਸਿੰਘ ਇੰਚਰਾਜ ਧਰਮ ਪ੍ਰਚਾਰ ਮੁਿਹੰਮ ਦੁਆਬਾ ਜੋਨ, ਭਾਈ ਸੁਖਦੇਵ ਸਿੰਘ, ਭਾਈ ਬਖਸ਼ੀਸ਼ ਸਿੰਘ, ਭਾਈ ਗੁਰਬਖਸ਼ੀਸ਼ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਇੰਚਾਰਜ ਅਖੰਡ ਪਾਠ, ਭਾਈ ਸੁਖਚੈਨ ਸਿੰਘ ਮੁੱਖ ਸੇਵਾਦਾਰ ਮਾਝਾ ਜੋਨ, ਮਾਸਟਰ ਬਲਦੇਵ ਸਿੰਘ ਮੁੱਖ ਸੇਵਾਦਾਰ ਤਰਨਤਾਰਨ, ਬਿਕਰਮਜੀਤ ਸਿੰਘ ਮੁਖ ਸੇਵਾਦਾਰ ਬਟਾਲਾ, ਗੁਰਵਰਿਆਮ ਸਿੰਘ ਭਰਾਤਾ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਮੁੱਖ ਸੇਵਾਦਾਰ ਅਗਵਾਣ ਸਰਕਲ ਹਾਜਰ ਸਨ। ਇਸ ਮੌਕੇ ਹਾਜ਼ਰ ਸਮੂਹ ਮੁਖ ਸੇਵਾਦਾਰਾਂ ਅਤੇ ਮੈਂਬਰਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅਤੇ ਧਰਮ ਪ੍ਰਚਾਰ ਦੇ ਮੁਖੀ ਜਥੇਦਾਰ ਬਲਦੇਵ ਸਿੰਘ ਵਲੋਂ ਪ੍ਰਚਾਰ ਦੇ ਖੇਤਰ ਵਿਚ ਕੀਤੇ ਕੰਮਾਂ ਦੀ ਜੋਰਦਾਰ ਸ਼ਬਦਾ ਵਿਚ ਸ਼ਲਾਘਾਂ ਕੀਤੀ। ਉਨ੍ਹਾ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਦੇ ਯਤਨਾ ਸਦਕਾ ਧਰਮ ਪ੍ਰਚਾਰ ਲਹਿਰ ਵਲੋਂ ਪ੍ਰਚਾਰ ਖੇਤਰ ਵਿਚ ਆਈ ਖੜੌਤ ਨੂੰ ਖਤਮ ਕੀਤਾ ਗਿਆ ਹੈ ਅਤੇ ਸ਼੍ਰੋਮਣੀ ਕਮੇਟੀ ਅਤੇ ਅਖੰਡ ਕੀਰਤਨੀ ਜਥੇ ਦਾ ਨਾਂ ਪੰਜਾਬ ਦੇ ਘਰ-ਘਰ ਵਿਚ ਪਹੁੰਚਾਇਆ ਗਿਆ ਹੈ। ਸਮੂਹ ਮੈਂਬਰਾਂ ਨੇ ਸਲਾਬਤਪੁਰੇ ‘ਚ ਕੀਤੇ ਸਮਾਗਮ ਨੂੰ ਇਤਿਹਾਸਕ ਕਦਮ ਐਲਾਨਿਆ।
ਇਸ ਮੌਕੇ ਜਥੇਦਾਰ ਬਲਦੇਵ ਸਿੰਘ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਸਮਾਗਮ ਵਿਸ਼ਵ ਪੱਧਰ ਤੇ ਮਨਾਇਆਂ ਜਾਵੇਗਾ ਜਿਸ ਵਿਚ ਵੱਡੀ ਗਿਣਤੀ ਵਿਚ ਦੇਸ ਵਿਦੇਸ਼ ਤੋਂ ਸੰਗਤਾਂ ਪੁਜੱਣਗੀਆਂ। ਉਨ੍ਹਾਂ ਕਿਹਾ ਕਿ 14 ਅਪ੍ਰੈਲ 2009 ਵਿਸਾਖੀ ਦਾ ਦਿਵਸ ਸੁਹੇਲਾ ਗੁ: ਸੰਤੋਖਸਰ ਵਿਖੇ ਸਵੇਰੇ 8 ਤੋਂ 3 ਵਜੇ ਤੱਕ ਧਾਰਮਿਕ ਦਿਵਾਨ ਲੱਗਣਗੇ ਅਤੇ ਇੱਥੇ ਹੀ ਰਾਤ ਨੂੰ 8 ਵਜੇ ਅੰਮ੍ਰਿਤ ਸੰਚਾਰ ਆਰੰਭ ਹੋਵੇਗਾ । ਰੈਿਣ ਸਬਾਈ ਕੀਰਤਨ ਦਰਬਾਰ 14 ਅਪ੍ਰੈਲ ਰਾਤ ਨੂੰ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹੋਵੇਗਾ ਜਿਸ ਦਾ ਭੋਗ 15 ਅਪ੍ਰੈਲ ਸਵੇਰੇ 4 ਵਜੇ ਪਵੇਗਾ । ਇਸ ਰੈਣਿ ਸਭਾਈ ਕੀਰਤਨ ਵਿਚ ਵਿਸ਼ਵ ਪੱਧਰੀ ਕੀਰਤਨੀ ਜਥੇ ਹਾਜ਼ਰੀ ਭਰਨਗੇ। ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ ਕਿ ਸਮਾਗਮਾਂ ਦੌਰਾਨ ਧਰਮ ਪ੍ਰਚਾਰ ਲਹਿਰ ਵਲੋਂ ਅਲੱਗ-ਅਲੱਗ ਪਿੰਡਾਂ ਵਿਚੋਂ ਬਣਾਏ ਗਏ ਪੰਜ ਹਜ਼ਾਰ ਦੇ ਕਰੀਬ ਮੁਖ ਸੇਵਾਦਾਰਾਂ ਨੂੰ ਇਸ ਮੌਕੇ ਆਪੋ ਆਪਣੇ ਖੇਤਰਾਂ ਵਿਚ ਸਿੱਖੀ ਪ੍ਰਚਾਰਾ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਕੀਤੇ ਕੰਮਾਂ ਲਈ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਦਿੱਲੀ ਤੋਂ ਵਿਸਾਖੀ ਸਮਾਗਮ ਦੇ ਦੌਰਾਨ ਗੁਰੂ ਰਾਮਦਾਸ ਪਾਤਸ਼ਾਹ ਦੀ ਲੰਗਰ ਦੀ ਸੇਵਾ ਵਾਸਤੇ ਸੰਗਤਾਂ ਸਮੇਤ ਪੁੱਜ ਰਹੇ ਸ. ਪਰਮਜੀਤ ਸਿੰਘ ਚੰਡੋਕ, ਇੰਚਾਰਜ ਧਰਮ ਪ੍ਰਚਾਰ ਦਿੱਲੀ, ਰਾਜਸਥਾਨ, ਯੁ.ਪੀ ਅਤੇ ਮਨਜੀਤ ਸਿੰਘ ਜੀ.ਕੇ ਨੂੰ ਪੰਥਕ ਕਾਰਜਾ ਲਈ ਸਨਮਾਨਿਤ ਕੀਤਾ ਜਾਵੇਗਾ।