ਜਿਓ ਜਿਓ ਚੋਣਾਂ ਆ ਰਹੀਆਂ ਹਨ, ਰਾਜਨੀਤਿਕ ਪਾਰਟੀਆਂ ਲੋਕਾਂ ਨਾਲ ਝੂਠੇ ਵਾਅਦੇ ਕਰਨ ਲੱਗ ਪਈਆਂ ਹਨ। ਸ਼੍ਰੀ ਐਲ ਕੇ ਅਡਵਾਨੀ ਜੋ ਕਿ ਬੀ ਜੇ ਪੀ ਵੱਲੋਂ ਪ੍ਰਾਈਮ ਮਨਿਸਟਰ ਵਾਸਤੇ ਦਾਅਵੇਦਾਰ ਹਨ। ਕੱਲ੍ਹ ਦਿੱਲੀ ਵਿੱਚ ਸਾਬਕਾ ਸੈਨਿਕਾਂ ਦੇ ਮੁਜ਼ਾਹਰੇ ਵਿੱਚ ਜਾ ਕੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਕਿ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਸਾਬਕਾ ਫੌਜੀਆਂ ਦੀ ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਉੱਤੇ ਵਿਚਾਰ ਕੀਤੀ ਜਾਵੇਗੀ। ਪ੍ਰੰਤੂ ਇਹੋ ਸ਼੍ਰੀ ਅਡਵਾਨੀ ਸੰਨ 2002 ਵਿੱਚ ਜਦੋਂ ਡਿਪਟੀ ਪ੍ਰਾਈਮ ਮਨਿਸਟਰ ਸਨ ਤਾਂ ਸ: ਸਿਮਰਨਜੀਤ ਸਿੰਘ ਮਾਨ ਨੇ ਦੋ ਵਾਰ ਸਾਬਕਾ ਫੌਜੀਆਂ ਵਾਸਤੇ ਇੱਕ ਰੈਂਕ ਇੱਕ ਪੈਨਸ਼ਨ ਬਾਰੇ ਪਾਰਲੀਮੈਂਟ ਵਿੱਚ ਮੰਗ ਰੱਖੀ ਸੀ, ਪਰ ਇਹਨਾਂ ਨੇ ਇਸ ਬਾਰੇ ਪਾਰਲੀਮੈਂਟ ਵਿੱਚ ਅੱਗੇ ਕੋਈ ਵਿਚਾਰ ਨਹੀਂ ਸੀ ਹੋਣ ਦਿੱਤਾ। ਹੁਣ 7 ਸਾਲ ਬਾਅਦ ਜਦੋਂ ਸਾਬਕਾ ਫੌਜੀਆਂ ਨੇ ਧਰਨਾ ਲਾਇਆ ਹੈ ਤਾਂ ਉੱਥੇ ਜਾ ਕੇ ਸਿਰਫ ਇਸ ਬਾਰੇ ਵਿਚਾਰ ਕਰਨ ਲਈ ਕਿਹਾ ਹੈ ਕਿ ਵੋਟਾਂ ਤੋਂ ਬਾਅਦ ਫਿਰ ਇਸ ਬਾਰੇ ਭੁੱਲ ਜਾਣਗੇ। ਇਹਨਾਂ ਤਾਂ ਸਾਬਕਾ ਫੌਜੀਆਂ ਦੀ ਭਲਾਈ ਬਾਰੇ ਕੁਝ ਵੀ ਲੈਣਾ ਦੇਣਾ ਨਹੀਂ। ਇਹ ਤਾਂ ਸਿਰਫ ਰਾਮ ਮੰਦਰ ਵਰਗੇ ਮੁੱਦਿਆਂ ਤੇ ਹੀ ਪਾਰਲੀਮੈਂਟ ਵਿੱਚ ਹੰਗਾਮਾ ਕਰਦੇ ਹਨ। ਪਾਰਟੀ ਦੇ ਹੈਡਕੁਆਰਟਰ ਕਿਲ੍ਹਾ ਸ: ਹਰਨਾਮ ਸਿੰਘ ਤੋਂ ਪ੍ਰੈੇਸ ਨੂੰ ਜਾਰੀ ਉਕਤ ਲਿਖਤੀ ਬਿਆਨ ਵਿੱਚ ਪਾਰਟੀ ਦੇ ਦਫਤਰ ਸਕੱਤਰ ਰਣਜੀਤ ਸਿੰਘ ਚੀਮਾਂ ਨੇ ਕਿਹਾ ਹੈ ਕਿ ਮੈਂ ਵੀਂ ਇੱਕ ਸਾਬਕਾ ਫੌਜੀ ਹਾਂ। ਸਾਨੂੰ ਫੌਜੀਆਂ ਨੂੰ ਇਹਨਾਂ ਲੀਡਰਾਂ ਦੇ ਝੂਠੇ ਲਾਰਿਆਂ ਤੋਂ ਬੱਚਣਾ ਚਾਹੀਦਾ ਹੈ। ਅਜਿਹੇ ਕੰਮ ਤਾਂ ਸਿਰਫ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਰਗਾ ਸੱਚਾ ਇਨਸਾਨ ਹੀ ਕਰ ਸਕਦਾ ਹੈ, ਨਾਂ ਕਿ ਫਰੇਬੀ ਆਦਮੀ।