ਲਹੌਰ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੁਸਫ ਰਜ਼ਾ ਗਿਲਾਨੀ ਨੇ ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਨੇਤਾ ਨਵਾਜ਼ ਸ਼ਰੀਫ ਨਾਲ ਪੰਜਾਬ ਵਿਚ ਰਾਜਨੀਤਕ ਸਥਿਰਤਾ ਦੀ ਬਹਾਲੀ ਅਤੇ ਸਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਪੀਐਮਐਲ-ਐਨ ਵਿਚਕਾਰ ਪੈਦਾ ਹੋਈ ਕੁੜਤਨ ਨੂੰ ਦੂਰ ਕਰਨ ਅਤੇ ਦੋਵਾਂ ਪਾਰਟੀਆਂ ਨੂੰ ਨਜ਼ਦੀਕ ਲਿਆਉਣ ਦੇ ਸਬੰਧ ਵਿਚ ਗੱਲਬਾਤ ਕੀਤੀ।
ਪੀਐਮਐਲ-ਐਨ ਅਤੇ ਪੀਪੀਪੀ ਦੇ ਸੂਤਰਾਂ ਅਨੁਸਾਰ ਲਹੌਰ ਵਿਚ ਨਵਾਜ਼ ਸ਼ਰੀਫ ਦੀ ਰਿਹਾਇਸ਼ ਤੇ ਦੋਵਾਂ ਨੇਤਾਵਾਂ ਵਿਚ ਹੋਈ ਗੱਲਬਾਤ ਦੌਰਾਨ ਪੰਜਾਬ ਵਿਚ ਗਵਰਨਰੀ ਰਾਜ ਖਤਮ ਕਰਕੇ ਪੀਐਮਐਲ-ਐਨ ਦੀ ਸਰਕਾਰ ਦੀ ਬਹਾਲੀ ਦੇ ਸਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ। ਫਐਿਮਐਲ-ਐਨ ਦੀ ਮੁੱਖ ਜੱਜ ਇਫਤਖਾਰ ਚੌਧਰੀ ਸਮੇਤ ਬਰਖਾਸਤ ਕੀਤੇ ਜੱਜਾਂ ਦੀ ਬਹਾਲੀ ਦੀ ਮੰਗ ਨੂੰ ਮੰਨਣ ਤੇ ਦੇਸ਼ ਵਿਚ ਰਾਜਨੀਤਕ ਸੰਕਟ ਖਤਮ ਹੋਣ ਤੋਂ ਬਾਅਦ ਗਿਲਾਨੀ ਅਤੇ ਸ਼ਰੀਫ ਵਿਚਕਾਰ ਇਹ ਪਹਿਲੀ ਬੈਠਕ ਹੋਈ ਸੀ। ਸਰਕਾਰ ਦੇ ਝੁਕਣ ਤੋਂ ਬਾਅਦ ਨਵਾ਼ ਸ਼ਰੀਫ ਨੇ ਰੋਸ ਮੁਜਾਹਿਰੇ ਬੰਦ ਕਰ ਦਿਤੇ ਸਨ।