ਨਵੀਂ ਦਿੱਲੀ- ਭਾਜਪਾ ਦੇ ਉਤਰਪ੍ਰਦੇਸ ਵਿਚ ਪੀਲੀਭੀਤ ਤੋਂ ਉਮੀਦਵਾਰ ਵਰੁਣ ਗਾਂਧੀ ਨੂੰ ਸੰਪਰਦਾਇਕ ਲਹਿਜ਼ੇ ਵਿਚ ਭਾਸ਼ਣ ਦੇਣ ਕਰਕੇ ਚੋਣ ਕਮਿਸ਼ਨ ਨੇ ਚੋਣ ਨਿਯਮਾਂ ਦੇ ਉਲੰਘਣ ਦਾ ਦੋਸ਼ੀ ਠਹਿਰਾਇਆ ਹੈ। ਚੋਣ ਕਮਿਸ਼ਨ ਨੇ ਭਾਜਪਾ ਨੂੰ ਕਿਹਾ ਹੈ ਕਿ ਵਰੁਣ ਗਾਂਧੀ ਨੂੰ ਪੀਲੀਭੀਤ ਤੋਂ ਉਮੀਦਵਾਰ ਨਾਂ ਬਣਾਇਆ ਜਾਵੇ।
ਇਸ ਮਾਮਲੇ ਵਿਚ ਪ੍ਰਸਿੱਧ ਸੰਵਿਧਾਨ ਸਪੈਸ਼ਲ ਸ਼ਾਂਤੀ ਭੁਸ਼ਣ ਅਤੇ ਪੀਲੀਭੀਤ ਤੋਂ ਕਾਂਗਰਸ ਦੇ ਉਮੀਦਵਾਰ ਵੀ ਐਮ ਸਿੰਘ ਨੇ ਭਾਜਪਾ ਨੇਤਾ ਵਰੁਣ ਗਾਂਧੀ ਦੇ ਮੁਸਲਿਮ ਵਿਰੋਧੀ ਭੜਕਾਊ ਭਾਸ਼ਣ ਦੇਣ ਕਰਕੇ ਭਾਜਪਾ ਨੂੰ ਉਸ ਨੂੰ ਉਮੀਦਵਾਰ ਨਾਂ ਬਣਾਏ ਜਾਣ ਲਈ ਚੋਣ ਕਮਿਸ਼ਨ ਵਲੋਂ ਦਿਤੀ ਗਈ ਸਲਾਹ ਦਾ ਸਵਾਗਤ ਕੀਤਾ ਹੈ। ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਵਰੁਣ ਗਾਂਧੀ ਦੇ ਭਾਸ਼ਣ ਦੀ ਸੀਡੀ ਨਾਲ ਕੋਈ ਛੇੜਛਾੜ ਨਹੀਂ ਹੋਈ। ਵਰੁਣ ਦੇ ਖਿਲਾਫ ਅਪਰਾਧਿਕ ਕੇਸ ਵੀ ਚਲਾਇਆ ਜਾਵੇਗਾ। ਉਸਦੇ ਜਵਾਬ ਨੂੰ ਕਮਿਸ਼ਨ ਨੇ ਸੰਤੋਸ਼ਜਨਕ ਨਹੀਂ ਮੰਨਿਆ। ਵ।ਰੁਣ ਕਨੂੰਨ ਨੂੰ ਬਾਈਪਾਸ ਨਹੀਂ ਕਰ ਸਕਦੇ। ਚੋਣ ਕਮਿਸ਼ਨ ਦੀ ਇਹ ਸਲਾਹ ਮੰਨਣੀ ਭਾਜਪਾ ਲਈ ਜਰੂਰੀ ਨਹੀਂ ਹੈ।