ਲੋਹਾਰਾ, ਮੋਗਾ / ਭਵਨਦੀਪ ਸਿੰਘ ਪੁਰਬਾ – ਫੱਕਰ ਬਾਬਾ ਦਾਮੂੰ ਸ਼ਾਹ ਮੇਲਾ ਪ੍ਰਬੰਧਕ ਕਮੇਟੀ ਲੋਹਾਰਾ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੰਜ ਦਿਨਾਂ ਸਲਾਨਾ ਮੇਲਾ ਭਾਰੀ ਸ਼ਰਧਾ ਉਤਸ਼ਾਹ ਨਾਲ ਕਰਵਾਇਆ ਗਿਆ। ਮੇਲੇ ਦੇ ਪਹਿਲੇ ਤਿੰਨ ਦਿਨਾਂ ਦੌਰਾਨ ਫੱਕਰ ਬਾਬਾ ਦਾਮੂੰ ਸ਼ਾਹ ਖੇਡ ਸਟੇਡੀਅਮ ਵਿਖੇ ਖੇਡ ਪ੍ਰੇਮੀਆਂ ਨੂੰ ਕਬੱਡੀ ਟੀਮਾਂ ਦੇ ਦਿਲਚਸਪ ਮੈਚ ਵੇਖਣ ਨੂੰ ਮਿਲੇ।
ਫੱਕਰ ਬਾਬਾ ਦਾਮੂੰ ਸ਼ਾਹ ਜੀ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਫੱਕਰ ਬਾਬਾ ਦਾਮੂੰ ਸ਼ਾਹ ਜੀ ਸਟੇਡੀਅਮ ਵਿਖੇ ਟੂਰਨਾਂਮੈਂਟ ਪੂਰੀ ਸ਼ਾਨੌ ਸੌਕਤ ਨਾਲ ਸਪੰਨ ਹੋਇਆ। ਟੂਰਨਾਮੈਂਟ ਦਾ ਉਦਘਾਟਨ ਅਡੀਸ਼ਨਲ ਡਿਪਟੀ ਕਮਿਸ਼ਨਰ ਮਹਿੰਦਰ ਸਿੰਘ ਕੈਂਥ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਏ. ਡੀ. ਸੀ. ਮਹਿੰਦਰ ਸਿੰਘ ਕੈਂਥ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਦਰਸ਼ਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਖੇਡਾਂ ਸਾਡੀ ਜਿੰਦਗੀ ਦਾ ਅਨਿੱਖੜਵਾਂ ਅੰਗ ਹਨ। ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਅਪੀਲ ਕਰਦਿਆਂ ਬਾਬਾ ਦਾਮੂੰ ਸ਼ਾਹ ਪ੍ਰਬੰਧਕ ਕਮੇਟੀ ਨੂੰ ਟੂਰਨਾਮੈਂਟ ਕਰਵਾਉਣ ਤੇ ਮੁਬਾਰਕਬਾਦ ਦਿੱਤੀ।
ਕਬੱਡੀ ਮੈਚ ਵਿਚ 53 ਕਿਲੋ ਭਾਰ ਵਰਗ ਵਿਚ 52 ਟੀਮਾਂ ਨੇ ਭਾਗ ਲਿਆ, ਜਿੰਨ੍ਹਾਂ ਵਿਚੋਂ ਲੋਹਾਰੇ ਦੀ ਟੀਮ ਨੇ ਪਹਿਲਾ ਅਤੇ ਦਾਤੇ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ । 57 ਕਿਲੋ ਵਰਗ ਭਾਰ ਵਿਚ ਬਿਲਾਸਪੁਰ ਦੀ ਟੀਮ ਨੇ ਪਹਿਲਾ ਅਤੇ ਝੌਰੜਾ ਦੀ ਟਮੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ । 70 ਕਿਲੋ ਵਰਗ ਭਾਰ ਦੀਆਂ ਟੀਮਾਂ ਵਿਚ ਘੱਲਕਲਾਂ ਨੇ ਪਹਿਲਾ ਅਤੇ ਗਿੱਦੜ ਵਿੰਡੀ ਨੇ ਦੂਸਰਾ ਸਥਾਨ ਹਾਸਿਲ ਕੀਤਾ । 40 ਸਾਲਾ ਸ਼ੋਅ ਮੈਚ ਵਿਚ ਫੱਕਰ ਬਾਬਾ ਦਾਮੂੰ ਸ਼ਾਹ ਅਕੈਡਮੀ ਨੇ ਪਹਿਲਾ ਅਤੇ ਬਠਿੰਡਾ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ । ਇਸੇ ਤਰ੍ਹਾਂ ਮਾਲਵਾ ਕਲੱਬ ਮੋਗਾ ਅਤੇ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਦੇ ਸੋਅ ਮੈਚ ਹੋਏ ਜਿਸ ਵਿਚ ਅੰਬੀ ਹਠੂਰ ਦੀ ਟੀਮ ਨੇ ਬਾਜੀ ਮਾਰੀ । ਓਪਨ ਫਾਇਨਲ ਮੈਚ ਵਿਚ ਰਾਣਾ ਕਲੱਬ ਦਾਊਧਰ ਨੇ ਪਹਿਲਾ, ਬਾਬਾ ਹੀਰਾ ਸਿੰਘ ਕਲੱਬ ਨੇ ਦੂਸਰਾ ਅਤੇ ਸਾਫੂ ਵਾਲਾ ਨੇ ਤੀਜਾ ਸਥਾਨ ਹਾਸਲ ਕੀਤਾ । ਬੈਸਟ ਰੇਡਰ ਕਿਧਰ ਬਿਹਾਰੀ ਪੁਰੀਆਂ ਅਤੇ ਬੈਸਟ ਜਾਫ਼ੀ ਮੋਰਨੀ ¦ਢੇਕੇ ਨੂੰ ਚੁਣਿਆ ਗਿਆ । ਬੈਲ ਗੱਡੀਆਂ ਦੀਆਂ ਦੌੜਾਂ ਵਿਚ ਕੇਸਰ ਦੀ ਬੈਲ ਗੱਡੀ ਨੇ ਪਹਿਲਾ, ਕੁਲਵਿੰਦਰ ਸਿੰਘ ਦੌਧਰ ਨੇ ਦੂਸਰਾ ਸਥਾਨ ਅਤੇ ਕਾਲਾ ਸਿਘੰ ਦੀ ਬੈਲ ਗੱਡੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਕਬੱਡੀ ਦਾ ਪਹਿਲਾ ਇਨਾਮ 75,000/- ਸਰਬਜੀਤ ਸਿੰਘ ਮਨੀਲਾ ਸਪੁੱਤਰ ਸ੍ਰ; ਪਰਮਜੀਤ ਸਿੰਘ ਬਿਲੂ ਵੱਲੋਂ ਅਤੇ ਸ਼ੋਅ ਮੈਚ ਕਰਮਪਾਲ ਸਿੰਘ ਅਤੇ ਰਾਜਪਾਲ ਸਿੰਘ ਕੈਲਗਿਰੀ ਵੱਲੋਂ ਕਰਵਾਏ ਗਏ।
ਇਨਾਮ ਵੰਡ ਸਮਾਰੋਹ ਵਿਚ ਮੁੱਖ ਪਾਰਲੀਮਾਨੀ ਸਕੱਤਰ ਸ਼੍ਰ: ਸ਼ੀਤਲ ਸਿੰਘ, ਐਸ.ਜੀ.ਪੀ.ਸੀ. ਮੈਂਬਰ ਸ੍ਰ; ਸੁਖਜੀਤ ਸਿੰਘ ਲੋਹਗੜ੍ਹ, ਉੱਘੇ ਅਕਾਲੀ ਆਗੂ ਕੁਲਦੀਪ ਸਿੰਘ ਢੋਸ ਅਤੇ ਅਕਾਲੀ ਆਗੂ ਬੀਬੀ ਪਰਮਜੀਤ ਕੌਰ ਗੁਲਸ਼ਨ ਮੁੱਖ ਤੌਰ ਤੇ ਹਾਜ਼ਰ ਹੋਏ । ਇਸ ਸਮੇਂ ਉਨ੍ਹਾਂ ਨਾਲ ਫੱਕਰ ਬਾਬਾ ਦਾਮੂੰ ਸ਼ਾਹ ਕਮੇਟੀ ਦੇ ਪ੍ਰਧਾਨ ਸ੍ਰ: ਚਮਕੌਰ ਸਿੰਘ ਸੰਘਾ, ਮੀਤ ਪ੍ਰਧਾਨ ਸ੍ਰ: ਪ੍ਰੀਤਮ ਸਿੰਘ, ਸਕੱਤਰ ਸ੍ਰ: ਮੇਲਾ ਸਿੰਘ, ਕੈਸ਼ੀਅਰ ਸ੍ਰ: ਜਸਪਾਲ ਸਿੰਘ ਅਤੇ ਕਮੇਟੀ ਮੈਂਬਰਾਂ ਚੋਂ ਦੇਵ ਸਿੰਘ ਨੰਬਰਦਾਰ, ਸਰਪੰਚ ਸ੍ਰ: ਕੇਵਲ ਸਿੰਘ, ਸ੍ਰ: ਸੇਵਕ ਸਿੰਘ, ਸ;੍ਰ ਨਛੱਤਰ ਸਿੰਘ, ਸ੍ਰ: ਬਲਦੇਵ ਸਿੰਘ, ਸ੍ਰ: ਜਗਰਾਜ ਸਿੰਘ, ਸ੍ਰ: ਜਗਰਾਜ ਸਿੰਘ, ਸ੍ਰ; ਕਰਨੈਲ ਸਿੰਘ, ਸ੍ਰ: ਮਲਕੀਤ ਸਿੰਘ, ਸ੍ਰ: ਰਾਮ ਸਿੰਘ, ਸ੍ਰ: ਬਲਵੀਰ ਸਿੰਘ, ੍ਰਸ: ਸੁਰਜੀਤ ਸਿੰਘ, ਸ੍ਰ: ਰਾਮ ਸਿੰਘ, ਸ੍ਰ: ਬਲਵੀਰ ਸਿੰਘ, ਸ੍ਰ: ਸੁਰਜੀਤ ਸਿੰਘ ਜੋਹਲ ਤੇ ਸ੍ਰ: ਸਾਧੂ ਸਿੰਘ ਮੁੱਖ ਤੌਰ ਤੇ ਹਾਜ਼ਰ ਸਨ।
19 ਮਾਰਚ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਸੱਭਿਆਚਾਰਕ ਪ੍ਰੋਗਰਾਮ ਦਾ ਅਨੰਦ ਮਾਨਣ ਲਈ ਭਾਰੀ ਗਿਣਤੀ ਵਿਚ ਲੋਕਾਂ ਦਾ ਵਿਸ਼ਾਲ ਇ¤ਕਠ ਸਵੇਰ ਤੋਂ ਹੀ ਸਟੇਡੀਅਮ ਵਿਚ ਹਾਜ਼ਰ ਸਨ। ਇਸ ਸੱਭਿਆਚਾਰਕ ਸਮਾਗਮ ਦਾ ਅਰੰਭ ਪ੍ਰਸਿੱਧ ਲੋਕ ਗਾਇਕ ਬਲਕਾਰ ਅਣਖੀਲਾ, ਬੀਬਾ ਮਨਜਿੰਦਰ ਗੁਲਸ਼ਨ ਨੇ ਧਾਰਮਿਕ ਗੀਤ ਕੰਧੇ ਸਰਹੰਦ ਦੀਏ ਗਾ ਕੇ ਕੀਤਾ ਅਤੇ ਉਸ ਤੋਂ ਬਾਅਦ ਆਪਣੇ ਚਰਚਿਤ ਗੀਤ ਗਾ ਕੇ ਸੰਗਤਾਂ ਦਾ ਭਰਪੂਰ ਮਨੋਰੰਜਨ ਕੀਤਾ। ਜਦੋਂ ਪ੍ਰਸਿੱਧ ਅਦਾਕਾਰ ਅਤੇ ਕਲਾਕਾਰ ਬੱਬੂ ਮਾਨ ਵਿਸ਼ੇਸ਼ ਤੌਰ ’ਤੇ ਆਪਣੇ ਪ੍ਰੋਗਰਾਮ ਲਈ ਤਿਆਰ ਕੀਤੀ ਸਟੇਡੀਅਮ ਦੀ ਦੂਸਰੀ ਸਟੇਜ ਤੇ ਪੁੱਜੇ ਤਾਂ ਜਿਥੇ ਦਰਸ਼ਕਾਂ ਵੱਲੋਂ ਇਕ ਸਟੇਜ ਤੋਂ ਦੂਸਰੀ ਸਟੇਜ ਤੱਕ ਜਾਣ ਦੀ ਚਾਹਤ ਕਾਰਨ ਰੌਲੇ ਰੱਪੇ ਵਾਲਾ ਮਾਹੌਲ ਬਣਿਆ ਪਰ ਉਥੇ ਹੀ ਦਰਸ਼ਕਾਂ ਨੇ ਆਪਣੇ ਚਹੇਤੇ ਕਲਾਕਾਰ ਬੱਬੂ ਮਾਨ ਦਾ ਤਾੜੀਆਂ ਮਾਰ ਕੇ ਭਰਵਾਂ ਸਵਾਗਤ ਕੀਤਾ। ਬੱਬੂ ਮਾਨ ਨੇ ਤਿੰਨ ਵਜੇ ਆਪਣਾ ਪ੍ਰੋਗਰਾਮ ਧਾਰਮਿਕ ਗੀਤ ਗਾ ਕੇ ਸ਼ੁਰੂ ਕੀਤਾ। ਉਪਰੰਤ ਉਸ ਨੇ ਚੰਨ ਚਾਨਣੀ ਰਾਤ ਮਹਿਰਮਾਂ ਟਿਮਟਿਮਾਉਂਦੇ ਤਾਰੇ, ਉਚੀਆਂ ਇਮਾਰਤਾਂ ਦੇ ਸੁਪਨੇ ਦੇਖ…, ਤੇਰੇ ਆਸ਼ਕਾਂ ਦੀ ਲਾਈਨ ਬੜੀ ਲੰਮੀ, ਅਖੀਰ ਵਿਚ ਮੇਰੀ ਵਾਰੀ ਏ, ਮਿੱਤਰਾਂ ਦੀ ਛਤਰੀ ਤੋਂ ਉਡ ਗਈ ਗੀਤ ਆਪਣੇ ਅੰਦਾਜ਼ ਵਿਚ ਗਾ ਕੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਸੱਭਿਆਚਾਰਕ ਪ੍ਰੋਗਰਾਮ ਸਮੇਂ ਉਘੇ ਲੋਕ ਗਾਇਕ ਤੇ ਅਦਾਕਾਰ ਬੱਬੂ ਮਾਨ ਦੇ ਅਖਾੜੇ ਲਈ ਸਟੇਜ ਦੀ ਲੋੜੀਂਦੇ ਉਚਾਈ ਨਾ ਹੋਣ ਕਾਰਨ ਅਤੇ ਦਰਸ਼ਕਾਂ ਵੱਲੋਂ ਬੱਬੂ ਮਾਨ ਦੀ ਨੇੜਿਓਂ ਝਲਕ ਪਾਉਣ ਲਈ ਅੱਗੇ ਦੂਜੇ ਤੋਂ ਅੱਗੇ ਜਾਣ ਕਾਰਨ ਮੱਚੀ ਭਗਦੜ ਦੌਰਾਨ ਪ੍ਰੋਗਰਾਮ ਪੂਰੀ ਤਰ੍ਹਾਂ ਤਾਰਪੀਡੋ ਹੋ ਗਿਆ। ਬੇਸ਼ੱਕ ਬੱਬੂ ਮਾਨ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀਆਂ ਅਪੀਲਾਂ ਕੀਤੀਆਂ ਪਰ ਲੋਕਾਂ ’ਤੇ ਕੋਈ ਅਸਰ ਨਹੀਂ ਹੋਇਆ ਸਗੋਂ ਲੋਕਾਂ ਵੱਲੋਂ ਇੱਟਾਂ ਰੋੜੇ ਅਤੇ ਛਿ¤ਤਰ ਚਲਾਉਣ ਕਾਰਨ ਬੱਬੂ ਮਾਨ ਨੂੰ ਆਪਣਾ ਪ੍ਰੋਗਰਾਮ ਵਿਚੇ ਛੱਡ ਕੇ ਜਾਣਾ ਹੀ ਮੁਨਾਸਿਬ ਸਮਜਿਆ ਤੇ ਪੁਲਿਸ ਨੂੰ ਭੀੜ ਨੂੰ ਕਾਬੂ ਕਰਨ ਲਈ ਡੰਡਾ ਪਰੇਡ ਵੀ ਕਰਨੀ ਪਈ। ਲੋਕਾਂ ਦਾ ਇਹ ਵੀ ਕਹਿਣਾ ਸੀ ਕੇ ਬ¤ਬੂ ਮਾਨ ਨੇ ਆਪਣੇ ਲਈ ਵਖਰੀ ਸਟੇਜ ਬਣਵਾਈ ਸੀ ਜ¤ਦਕੇ ਬਾਕੀ ਸਾਰੇ ਕਲਾਕਾਰ ਪੁਰਾਣੀ ਸਟੇਜ ਤੇ ਹੀ ਗਾ ਕੇ ਗਏ ਸਨ ਸ਼ਾਇਦ ਆਪਣੇ ਆਪ ਨੂੰ ਵਿਲ¤ਖਣ ਦਿਖਾਉਂਣਾ ਬ¤ਬੂ ਮਾਨ ਨੂੰ ਮਹਿੰਗਾ ਪਿਆ।
ਵੀਰਵਾਰ ਰਾਤ ਨੂੰ ਆਤਸ਼ਬਾਜ਼ੀ ਦਾ ਦਿਲ ਖਿੱਚਵਾਂ ਨਜ਼ਾਰਾ ਦੇਖਣਯੋਗ ਸੀ । ਮੇਲੇ ਦੇ ਆਖਰੀ ਦਿਨ ਸੁੱਕਰਵਾਰ ਨੂੰ ਕਰਵਾਏ ਗਏ ਬਾਈ ਅਮਰਜੀਤ ਨੇ ਮਿਸ ਪ੍ਰੀਤੀ ਦੇ ਖੁੱਲੇ ਅਖਾੜੇ ਨੇ ਸਾਰੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ । ਇਸ ਦਿਨ ਅਮਰਜੀਤ ਖੁਖਰਾਣਾ ਅਤੇ ਸੀਬੋ ਭੂਆ ਨੇ ਵੀ ਦਰਸ਼ਕਾਂ ਦਾ ਭਰਭੂਰ ਮੰਨੋਰੰਜਨ ਕੀਤਾ । ਇਸ ਸਾਰੇ ਪ੍ਰੋਗਰਾਮ ਦੌਰਾਨ ਫੱਕਰ ਬਾਬਾ ਦਾਮੂੰ ਸ਼ਾਹ ਕਮੇਟੀ ਦੇ ਪ੍ਰਧਾਨ ਸ੍ਰ: ਚਮਕੌਰ ਸਿੰਘ ਸੰਘਾ, ਮੀਤ ਪ੍ਰਧਾਨ ਸ੍ਰ: ਪ੍ਰੀਤਮ ਸਿੰਘ, ਸਕੱਤਰ ਸ੍ਰ: ਮੇਲਾ ਸਿੰਘ, ਕੈਸ਼ੀਅਰ ਸ੍ਰ: ਜਸਪਾਲ ਸਿੰਘ ਅਤੇ ਕਮੇਟੀ ਮੈਂਬਰਾਂ ਚੋਂ ਦੇਵ ਸਿੰਘ ਨੰਬਰਦਾਰ, ਸਰਪੰਚ ਸ੍ਰ: ਕੇਵਲ ਸਿੰਘ, ਸ੍ਰ: ਸੇਵਕ ਸਿੰਘ, ਸ;੍ਰ ਨਛੱਤਰ ਸਿੰਘ, ਸ੍ਰ: ਬਲਦੇਵ ਸਿੰਘ, ਸ੍ਰ: ਜਗਰਾਜ ਸਿੰਘ, ਸ੍ਰ: ਜਗਰਾਜ ਸਿੰਘ, ਸ੍ਰ; ਕਰਨੈਲ ਸਿੰਘ, ਸ੍ਰ: ਮਲਕੀਤ ਸਿੰਘ, ਸ੍ਰ: ਰਾਮ ਸਿੰਘ, ਸ੍ਰ: ਬਲਵੀਰ ਸਿੰਘ, ੍ਰਸ: ਸੁਰਜੀਤ ਸਿੰਘ, ਸ੍ਰ: ਰਾਮ ਸਿੰਘ, ਸ੍ਰ: ਬਲਵੀਰ ਸਿੰਘ, ਸ੍ਰ: ਸੁਰਜੀਤ ਸਿੰਘ ਜੋਹਲ ਤੇ ਇਨਾ ਤੋ ਇਲਾਵਾ ਬਾਬਾ ਜਸਵੀਰ ਸਿੰਘ ਲੋਹਾਰਾ, ਬਲਸਰਨ ਸਿੰਘ ਮੋਗਾ, ਬਲਜੀਤ ਧੱਲਕੇ, ਹਰਭਜਨ ਧੱਲੇਕੇ, ਬੇਅੰਤ ਸਿੰਘ ਲੋਹਾਰਾ, ਬੰਖਤੌਰ ਡੰਡੇਆਲਾ, ਕਮਲਜੀਤ ਪੁਰਬਾ, ਹਰਨੀਤ ਸਿੰਘ ਬੇਦੀ, ਸਤਪਾਲ ਸਿੰਘ ਤਲਵੰਡੀ, ਹਰਪ੍ਰੀਤ ਸਿੰਘ ਦੁਸਾਂਝ, ਗੁਰਮੀਤ ਸਿੰਘ ਗੱਜਣਵਾਲਾ ਆਦਿ ਮੁੱਖ ਤੌਰ ਤੇ ਹਾਜ਼ਰ ਰਹੇ ।