ਦਾਵਣਗੇਰੇ- ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਤੀਸਰੇ ਮੋਰਚੇ ਤੇ ਸਖਤ ਵਾਰ ਕਰਦੇ ਹੋਏ ਕਿਹਾ ਕਿ ਇਸ ਗਠਜੋੜ ਵਿਚ ਪਾਰਟੀਆਂ ਦੀ ਸੰਖਿਆ ਘੱਟ ਹੈ ਅਤੇ ਪ੍ਰਧਾਨਮੰਤਰੀ ਦੇ ਅਹੁਦੇ ਲਈ ਉਮੀਦਵਾਰਾਂ ਦੀ ਸੰਖਿਆ ਜਿਆਦਾ ਹੈ। ਸੋਨੀਆ ਗਾਂਧੀ ਨੇ ਕਰਨਾਟਕ ਵਿਚ ਚੋਣ ਪ੍ਰਚਾਰ ਲਈ ਆਯੋਜਿਤ ਕੀਤੀ ਗਈ, “ ਭਾਰਤ ਨਿਰਮਾਣ ਰੈਲੀ” ਵਿਚ ਤੀਸਰੇ ਮੋਰਚੇ ਤੇ ਤਿਖੀ ਟਿਪਣੀ ਕਰਦੇ ਹੋਏ ਕਿਹਾ ਕਿ ਕੌਣ ਜਾਣਦਾ ਹੈ ਕਿ ਇਹ ਕਦੋਂ, ਕਿਥੇ ਅਤੇ ਕਿਸਦੇ ਨਾਲ ਹੋਣਗੇ।
ਇਸ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੋਨੀਆ ਗਾਂਧੀ ਨੇ ਕਿਹਾ ਕਿ ਅਜਿਹੀ ਸਥਿਤੀ ਵਿਚ ਦੇਸ਼ ਤਰਕੀ ਨਹੀਂ ਕਰ ਸਕਦਾ। ੀੲਸ ਮੋਰਚੇ ਵਿਚ ਪ੍ਰਧਾਨਮੰਤਰੀ ਉਮੀਦਵਾਰ ਜਿਆਦਾ ਅਤੇ ਪਾਰਟੀਆਂ ਦੀ ਗਿਣਤੀ ਘੱਟ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਜਨੀਤਕ ਸਥਿਰਤਾ ਦੇ ਲਈ ਦੇਸ਼ ਨੂੰ ਇਕ ਮਜਬੂਤ, ਦੂਰਦਰਸ਼ੀ ਅਤੇ ਅਨੁਭਵੀ ਸਰਕਾਰ ਦੀ ਜਰੂਰਤ ਹੈ ਜਿਸਦੀ ਅਗਵਾਈ ਇਮਾਨਦਾਰ ਹੱਥਾਂ ਵਿਚ ਹੋਵੇ।