ਚੰਡੀਗੜ੍ਹ (ਵਿਸ਼ੇਸ਼ ਪਤਰਪ੍ਰੇਰਕ) – ਬੀਤੇ ਦਿਨ ਏਥੇ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਵਿਚ ਸ ਭੂਪਿਂੰਦਰ ਸਿੰਘ ਹਾਲੈਂਡ ਦੀ ਨਵੀਂ ਬੇਸ਼ਕੀਮਤੀ ਕਿਤਾਬ “ਹਾਊ ਯੌਰਪ ਇਜ਼ ਇੰਡੈਟਡ ਟੂ ਦ ਸਿੱਖਜ਼” (ਯੂਰਪ ਸਿੱਖਾਂ ਦਾ ਕਿਵੇ ਕਰਜ਼ਾਈ ਹੈ) ਨੂੰ ਲੋਕ ਅਰਪਣ (ਰਲੀਜ਼) ਕੀਤਾ ਗਿਆ। ਕਿਤਾਬ ਰਲੀਜ਼ ਕਰਨ ਦੀ ਰਸਮ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਜੀ ਨੇ ਕੀਤੀ। ਇਸ ਦੀਆਂ ਪਹਿਲੀਆਂ ਕਾਪੀਆਂ ਪ੍ਰੋ: ਪਰਕਾਸ਼ ਕੌਰ (ਸੁਪਤਨੀ ਡਾ ਦਰਸ਼ਨ ਸਿੰਘ) ਨੇ ਸਾਬਕਾ ਫ਼ੌਜੀਆਂ ਅਤੇ ਹੋਰ ਸ਼ਖ਼ਸੀਅਤਾਂ ਨੂੰ ਭੇਟ ਕੀਤੀਆਂ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ ਗੁਰਵਿੰਦਰ ਸਿੰਘ ਸ਼ਾਮਪੁਰਾ ਮੈਂਬਰ ਸ਼੍ਰੋਮਣੀ ਕਮੇਟੀ, ਸ ਅਮਰ ਸਿੰਘ ਚਾਹਲ ਐਡਵੋਕੇਟ ਪ੍ਰਧਾਨ ਬਾਰ ਐਸੋਸੀਏਸ਼ਨ ਚੰਡੀਗੜ੍ਹ, ਸ ਗੁਰਿੰਦਰਪਾਲ ਸਿੰਘ ਧਨੌਲਾ ਚੇਅਰਮੈਨ ਮੀਰੀ ਪੀਰੀ ਦਲ, ਸ ਹਰਮਿੰਦਰ ਸਿੰਘ ਢਿੱਲੋਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਦਿਲੀ) ਪੰਜਾਬ ਸਰਕਲ, ਸ ਸਤਨਾਮ ਸਿੰਘ ਪਾਊਂਟਾ ਸਾਹਿਬ ਸਾਬਕਾ ਚੇਅਰਮੈਨ ਦਲ ਖਾਲਸਾ, ਸ ਜਸਵਿੰਦਰ ਸਿੰਘ ਚੇਅਰਮੈਨ ਭਾਈ ਲਾਲੋ ਫ਼ਾਊਂਡੇਸ਼ਨ, ਕਰਨਲ ਗੁਰਦੀਪ ਸਿੰਘ ਮੁਖੀ ਸ਼੍ਰੋਮਣੀ ਸਿੱਖ ਸਮਾਜ, ਡਾਕਟਰ ਦਰਸ਼ਨ ਸਿੰਘ ਪੰਜਾਬ ਯੂਨੀਵਰਸਿਟੀ, ਸ ਅਮਰਜੀਤ ਸਿੰਘ ਚੰਦੀ ਕਨਵੀਨਰ ‘ਦ ਖਾਲਸਾ’, ਡਾਕਟਰ ਤਰਲੋਚਨ ਸਿੰਘ, ਸ ਗੁਰਚਰਨ ਸਿੰਘ ਵਣਜਾਰਾ ਫ਼ਾਊਂਡਸ਼ਨ, ਸ ਜਸਵੰਤ ਸਿੰਘ ਮਾਨ ਪ੍ਰਧਾਨ ਆਲ ਇੰਡੀਆ ਸ਼ੌਮਣੀ ਅਕਾਲੀ ਦਲ, ਸ ਸੁਖਦੇਵ ਸਿੰਘ ਗੁਰਮਤਿ ਟਕਸਾਲ, ਸ ਜੋਗਿੰਦਰ ਸਿੰਘ ਦੀਪ ਕਨਵੀਨਰ ਗੁਰੁ ਨਾਨਕ ਇੰਸਟੀਚਿਊਟ, ਮਿਸ਼ਨਰੀ ਬੀਬੀ ਸਰਬਜੀਤ ਕੌਰ ਬੱਸੀ ਪਠਾਣਾਂ, ਬੀਬੀ ਜਗਮੋਹਣ ਕੋਰ ਗੁਰਮਤਿ ਨਾਰੀ ਮੰਚ. ਕਰਨਲ ਉਦੈ ਸਿੰਘ, ਪ੍ਰੋ ਮਨਜੀਤ ਸਿੰਘ, ਬਾਬਾ ਸੁਰਿੰਦਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਛੇ ਫ਼ੇਜ਼ ਮੋਹਾਲੀ ਤੇ ਹੋਰ ਬਹੁਤ ਸਾਰੀਆਂ ਹਸਤੀਆਂ ਹਾਜ਼ਰ ਸਨ।
ਕਿਤਾਬ ਬਾਰੇ ਬੋਲਦਿਆਂ ਨਾਮਵਰ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ, ਜਿਨ੍ਹਾਂ ਨੇ ਇਸ ਕਿਤਾਬ ਦੀ ਭੁਮਿਕਾ ਵੀ ਲਿਖੀ ਹੈ, ਨੇ ਕਿਹਾ ਕਿ ਸ ਭੂਪਿੰਦਰ ਸਿੰਘ ਦੀ ਇਹ ਕਿਤਾਬ ਕਿਸੇ ਵੱਡੇ ਆਰਕਾਈਵਜ਼ ਤੋਂ ਘਟ ਨਹੀਂ। ਇਸ ਵਿਚ ਪਹਿਲੀ ਵੱਡੀ ਜੰਗ ਬਾਰੇ ਸੈਂਕੜੇ ਨਾਯਾਬ ਤਸਵੀਰਾਂ ਹਨ ਕਿਜਨ੍ਹਾਂ ਵਿਚੋਂ ਇਸ ਸੌ ਤੋਂ ਵਧ ਰੰਗੀਨ ਹਨ।