ਪ੍ਰੈਸ ਨੂੰ ਚੌਥੀ ਰਿਆਸਤ ਅਤੇ ਜਮਹੂਰੀਅਤ ਦਾ ਚੌਥਾ ਥੰਮ ਕਿਹਾ ਜਾਂਦਾ ਹੈ।ਵਿਧਾਨਸ਼ਾਲਾ, ਕਾਰਜਸ਼ਾਲਾ, ਨਿਆਏਸ਼ਾਲਾ ਤੋਂ ਬਾਅਦ ਪ੍ਰੈਸ ਹੀ ਮਜ਼ਬੂਤ ਜਮਹੂਰੀਅਤ ਦਾ ਚੌਥਾ ਥੰਮ ਹੈ।ਅਜ ਜਦੋਂ ਭਾਰਤ ਵਿਚ ਸਿਆਸੀ ਪਾਰਟੀਆਂ ,ਜਿਨ੍ਹਾਂ ਨੇ ਕਾਨੂੰਨ ਘੜਣੇ ਹਨ ਅਤੇ ਅਫਸਰਸ਼ਾਹੀ,ਜਿਹਨਾਂ ਨੇ ਕਾਨੂੰਨ ਲਾਗੂ ਕਰਨੇ ਹਨ,ਉਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਣ ਲਗੇ ਹਨ, ਜੁਡੀਸ਼ਰੀ ਤੇ ਪ੍ਰੈਸ ਉਤੇ ਵਧੇਰੇ ਜ਼ਿਮੇਵਾਰੀ ਆ ਪਈ ਹੈ। ਜਤਨਾ ਪ੍ਰੈਸ ਆਜ਼ਾਦ,ਨਿਰਪੱਖ ਤੇ ਨਿਰਭੈ ਹੋਏ ਗਾ,ਉਤਨਾ ਹੀ ਦੇਸ਼, ਲੋਕਾਂ ਤੇ ਜਮਹੂਰੀਅਤ ਲਈ ਚੰਗਾ ਹੈ।
ਪੱਤਰਕਾਰ ਇਕ ਬੜਾ ਹੀ ਪਵਿੱਤਰ ਪੇਸ਼ਾ ਹੈ।ਇਕ ਪੱਤਰਕਾਰ ਨੇ ਆਪਣੇ ਅਖ਼ਬਾਰ ,ਖ਼ਬਰ-ਏਜੰਸੀ,ਰੇਡੀਓ ਜਾਂ ਟੀ.ਵੀ. ਚੈਨਲ ਰਾਹੀਂ ਖ਼ਬਰ ਦੇਣੀ ਹੁੰਦੀ ਹੈ।ਆਮ ਲੋਕਾ ਨੂੰ ਆਪਣੇ ਆਸੇ ਵਾਪਰ ਰਹੀਆਂ ਘਟਨਾਵਾਂ ਬਾਰੇ ਤੱਥਾਂ ਨੂੰ ਤੋੜੇ ਮਰੋੜੇ ਬਿਨਾ ਸਹੀ ਸਹੀ ਜਾਣਕਾਰੀ ਦੇਣੀ ਹੁੰਦੀ ਹੈ।ਸਮਾਜ ਵਿਚ ਕਿਸੇ ਕਮਜ਼ੋਰ , ਗਰੀਬ,ਨਿਤਾਣੇ ਵਰਗ ਨਾਲ ਹੋ ਰਹੇ ਸੋਸਨ, ਜ਼ੁਲਮ ਤਸੱਦਦ, ਅਨਿਆਏ ਅਤੇ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਜਾਂ ਸੰਸਥਾਵਾਂ ਵਿਚ ਹੋ ਰਹੇ ਭਿਸ਼ਟਾਚਾਰ ਦਾ ਪਰਦਾਫਾਸ ਵੀ ਕਰਨਾ ਹੁੰਦਾ ਹੈ।ਆਮ ਲੋਕਾਂ ਦੀ ਆਵਾਜ਼ ਸਰਕਾਰ ਜਾਂ ਸਬੰਧਤ ਅਦਾਰੇ ਜਾਂ ਅਧਿਕਾਰੀਆਂ ਤਕ ਪਹੁੰਚਾਉਣੀ ਹੁੰਦੀ ਹੈ।ਸਰਕਾਰ, ਸਰਕਾਰੀ ਅਦਾਰਿਆ ਜਾ ਗੈਰ ਸਰਕਾਰੀ ਅਦਾਰਿਆ ਸੰਸਥਾਵਾਂ ਆਦਿ ਦੀਆਂ ਪ੍ਰਾਪਤੀਆਂ ਬਾਰੇ ਬੀ ਆਪਣੇ ਪਾਠਕਾਂ ਨੂੰ ਜਾਣਕਾਰੀ ਦੇਣੀ ਹੁੰਦੀ ਹੇ।ਉਹ ਸਰਕਾਰ ਤੇ ਆਮ ਲੋਕਾਂ ਵਿਚਕਾਰ ਇਕ ਪੁਲ੍ਹ ਦਾ ਕੰਮ ਕਰਦਾ ਹੈ।ਕਿਸੇ ਵੀ ਤੱਥ ਨਾਲ ਛੇੜ ਛਾੜ ਨਹੀਂ ਕਰਨੀ ਕਿਉਂ ਜੋ ਪੱਤਰਕਾਰੀ ਅਨੁਸਾਰ “ਤੱਥ ਪਵਿੱਤਰ ਹੁੰਦੇ ਹਨ” (FACTS ARE SACRED) ।ਪਾਠਕਾਂ ਨੂੰ ਕਿਸੇ ਵੀ ਖ਼ਬਰ ਬਾਰੇ ਸਹੀ ਤੇ ਪੂਰੀ ਜਾਣਕਾਰੀ ਮਿਲਣੀ ਚਾਹੀਦਾ ਹੈ।
ਸ਼੍ਰੋਮਣੀ ਅਕਾਲੀ ਦਲ ਪ੍ਰੈਸ ਦੀ ਆਜ਼ਾਦੀ ਦਾ ਮੁਦੱਈ ਰਿਹਾ ਹੈ।ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜੂਨ 1975 ਵਿਚ ਜਦੋਂ ਅਲਾਹਾਬਾਦ ਹਾਈ ਕੋਰਟ ਵਲੋਂ ਉਹਨਾਂ ਦੀ ਚੋਣ ਨੂੰ ਰੱਦ ਕਰ ਦਿਤਾ ਸੀ,ਤਾ ਆਪਣੀ ਕਰਸੀ ਬਚਾਉਣ ਲਈ ਉਹਨਾਂ ਨੇ ਵਿਚ ਐਮਰਜੈਂਸੀ ਲਗਾ ਕੇ ਲੋਕਾ ਦੇ ਬੁਨਿਆਦੀ ਅਧਿਕਾਰ ਖੋਹ ਲਏ ਸਨ, ਪ੍ਰੈਸ ਉਤੇ ਵੀ ਪਾਬੰਦੀਆਂ ਲਗਾ ਦਿਤੀਆਂ ਸਨ, ਤਾਂ ਅਕਾਲੀ ਦਲ ਨੇ ਇਸ ਵਿਰੁਧ ਮੋਰਚਾ ਲਗਾ ਦਿਤਾ ਸੀ ਜੋ ਲਗਾਤਾਰ 19 ਮਹੀਨੇ ਚਲਦਾ ਰਿਹਾ,ਉਸ ਸਮੇਂ ਵਾਪਸ ਲਿਆ ਜਦੋਂ ਲੋਕਾਂ ਦੇ ਬੁਨਿਆਦੀ ਅਧਿਕਾਰ ਬਹਾਲ ਕੀਤੇ ਗਏ ਅਤੇ ਪ੍ਰੈਸ ਤੋਂ ਪਾਬੰਦੀਆਂ ਉਠਾ ਲਈਆਂ।ਅਕਾਲੀ ਦਲ ਦੇ ਇਤਿਹਾਸ ਦਾ ਇਹ ਸ਼ਾਨਾਮਤੀ ਅਧਿਆਏ ਹੈ।ਪਰ ਉਸ ਸਮੇਂ ਅਕਾਲੀ ਪੰਥ ਨੂੰ ਸਮਰਪਿਤ ਹੁੰਦੇ ਸਨ, ਗੁਰੂ ਸਾਹਿਬਾਨ ਦੇੀਆਂ ਸਿਖਿਆਵਾਂ ‘ਤੇ ਚਲਦੇ ਸਨ,ਸਰਬਤ ਦਾ ਭਲਾ ਲੋਚਦੇ ਸਨ,ਪਰ ਅਜ ਦੇ ਵਧੇਰੇ ਅਕਾਲੀ ਲੀਡਰ ਤਾਂ ਕੇਵਲ ਆਪਣਾ ਨਿੱਜੀ ਸੌੜੇ ਸਿਆਸੀ ਮੁਫਾਦ ਸੋਚਦੇ ਹਨ, ਆਪਣੇ ਧੀਆਂ ਪੁਤਰਾਂ ਨੂੰ ਅਗੇ ਲਿਆਉਣ ਦੀ ਹੋੜ ਵਿਚ ਲਗੇ ਹੋਏ ਹਨ।
ਪੰਜਾਬ ਦੇ ਮੌਜੂਦਾ ਹਾਕਮ ਅਕਾਲੀ ਦਲ ਦੇ ਸਰਬ ਸ਼ਕਤੀਮਾਨ ਆਗੂਆਂ ਵਲੋਂ ਸ਼ਾਇਦ ਇਹ ਅਨੁਭਵ ਕੀਤਾ ਜਾਣ ਲਗਾ ਹੈ ਕਿ ਪ੍ਰੈਸ ਨੂੰ ਕਾਬੂ ਕਰ ਕੇ ਰਾਜ ਕੀਤਾ ਜਾ ਸਕਦਾ ਹੈ ਅਤੇ ਸਾਰੀਆਂ ਚੋਣਾਂ ਜਿੱਤੀਆਂ ਜਾ ਸਕਦੀਆਂ ਹਨ, ਇਸ ਲਈ ਉਹਨਾਂ ਆਪ ਜਾਂ ਆਪਣੇ ਵਿਸ਼ਵਾਸ਼ਪਾਤਰ ਧਨਾਢ ਸਮੱਰਥਕਾਂ ਰਾਹੀਂ ਮੀਡੀਆ ਨੂੰ ਆਪਣੀ ਮੁਠੀ ਵਿਚ ਕਰਨ ਦੇ ਯਤਨ ਕੀੇਤੇ, ਜਿਸ ਵਿਚ ਬਹੁਤ ਹੱਦ ਤਕ ਕਾਮਯਾਬ ਵੀ ਹੋਏ ਹਨ।ਇਸ ਸਮੇਂ ਦੂਰਦਰਸ਼ਨ ਤੇ ਜ਼ੀ-ਪੰਜਾਬੀ ਨੂੰ ਛੱਡ ਕੇ ਬਾਕੀ ਲਗਭਗ ਸਾਰੇ ਪੰਜਾਬੀ ਸਮਾਚਾਰ ਚੈਨਲਾਂ ‘ਤੇ ਸੁਖਬੀਰ ਸਿੰਘ ਬਾਦਲ ਦਾ ਸਿੱਧੇ ਜਾਂ ਅਸਿੱਧੇ ਢੰਗ ਨਾਲ ਕਬਜ਼ਾ ਹੈ।ਇਹ ਸਾਰੇ ਪੰਜਾਬੀ ਨਿਊਜ਼ ਚੈਨਲ ਨਾ ਨਿਰਪੱਖ ਹਨ,ਨਾ ਨਿਰਭੈ ਤੇ ਨਾ ਹੀ ਸੁਤੰਤਰ, ਇਹ ਸਾਰੇੁ ਸੀਨੀਅਰ ਤੇ ਜੂਨੀਅਰ ਬਾਦਲ ਦੀਆਂ ਘੋੜੀਆਂ ਗਾਉਣ ਲਗੇ ਹੋਏ ਹਨ,ਜਿਨ੍ਹਾਂ ਦੀਆਂ ਖ਼ਬਰਾਂ ਦੇ ਬਲਿਟਨ ਤੇ ਹੋਰ ਪ੍ਰੋਗਰਾਮ ਦੇਖ ਕੇ ਇੰਝ ਲਗਦਾ ਹੈ ਜਿਵੇਂ ਇਹ ਚੈਨਲ ਬਾਦਲ ਪਰਿਵਾਰ ਦੀਆਂ ਪਬਲਿਕ ਰੀਲੇਸ਼ਨਜ਼ ੲਜੰਸੀਆਂ ਹਨ।ਦੂਜੇ ਅਕਾਲੀ ਧੜਿਆਂ ਤੇ ਵਿਰੋਧੀ ਪਾਰਟੀਆਂ ਦੀਆਂ ਖ਼ਬਰਾਂ ਦਿੰਦੇ ਹੀ ਨਹੀਂ,ਜੇ ਦਿੰਦੇ ਹਨ ਤਾਂ ਨਾਂ-ਮਾਤਰ ਤੇ ਕਈ ਵਾਰੀ ਇਕ-ਪਾਸੜ,ਪੱਖਪਾਤੀ, ਤੱਥਾਂ ਨੂੰ ਤੋੜ ਮਰੋੜ ਕੇ।ਹੇਠਾਂ ਕੁਝ ਉਦਹਾਰਣਾਂ ਦੇ ਰਿਹਾ ਹਾਂ:-
ਕਾਂਗਰਸ ਦੇ ਜਨਰਲ ਸਕੱਤਰ ਤੇ ਮੈਂਬਰ ਪਾਰਲੀਮੈਂਟ ਰਾਹੁਲ ਗਾਂਧੀ,ਜੋ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ ਦਾ ਪੁਤਰ ਹੈ, ਸਤੰਬਰ 2008 ਦੇ ਆਖਰੀ ਹਫਤੇ ਦੋ ਦਿਨ ਲਈ ਪੰਜਾਬ ਆਇਆ।ਆਪਣਾ ਦੌਰਾ ਉਸ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਸ਼ੁਰੂ ਕੀਤਾ।ਪੱਤਰਕਾਰਾਂ ਨਾਲ ਗਲਬਾਤ ਕਰਦਿਆ ਉਸ ਨੇ ਸਾਕਾ ਨੀਲਾ ਤਾਰਾ ਸਮੇਤ 1984 ਦੀਆਂ ਘਟਨਾਵਾਂ ਨੂੰ “ਅਫਸੋਸਨਾਕ” ਕਰਾਰ ਦਿਤਾ।ਹਾਕਮ ਅਕਾਲੀ ਦਲ ਨੇ ਰਾਹੁਲ ਦੇ ਦੋਰੇ ਦੇ ਮੁਕਾਬਲੇ ਸੁਖਬੀਰ ਬਾਦਲ ਵਲੋਂ ਸਥਾਪਤ ਕੀਤੀ ਗਈ ਸੋਈ (ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ) ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੋਂ ਵੱਖ ਵੱਖ ਸ਼ਹਿਰਾਂ ਵਿਚ ਪ੍ਰੈਸ ਕਾਨਫਰੰਸਾਂ ਕਰ ਕੇ ਕਾਂਗਰਸ ਤੇ ਉਸ ਵਿਰੁਧ ਬਿਆਨ ਦਵਾਏ। ਾਦਲਾਂ-ਪੱਖੀ ਉਪਰੋਕਤ ਚੈਨਲਾਂ ਚੋਂ ਇਕ ਚੈਨਲ ਨੇ ਰਾਹੁਲ ਗਾਂਧੀ ਦੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਲੀ ਛੋਟੀ ਜੇਹੀ ਖ਼ਬਰ ਲਗਾ ਕੇ ਨਾਲ ਕਿੰਤੂ ਪ੍ਰੰਤੂ ਕੀਤਾ ਕਿ ਫੋਜੀ ਹਮਲੇ ਬਾਰੇ ਪਹਿਲਾਂ ਮੁਆਫ਼ੀ ਕਿਉਂ ਨਹੀਂ ਮੰਗੀ ? ਰਾਹੁਲ ਦੀ ਜਾਲੰਧਰ ਪ੍ਰੈਸ਼ ਕਾਨਫਰੰਸ ਵਾਲੀ ਖ਼ਬਰ ਲਗਾਈ ਨਹੀਂ, ਜਦੋਂ ਕਿ ੁਲੁਧਿਆਣੇ ਫੇਰੀ ਵਾਲੀ ਖ਼ਬਰ ਤੋੜ ਮਰੋੜ ਕੇ ਲਗਾਈ ਗਈ,ਜਦੋਂ ਕਿ ਗੁਰਪ੍ਰੀਤ ਰਾਜੂ ਦੀਆਂ ਖ਼ਬਰਾਂ ਨੂੰ ਚਮਕਾਇਆ ਗਿਆ।ਉਸੇ ਰਾਤ ਇਕ ਦਰਸ਼ਕ ਦਾ ਇਸ ਚੈਨਲ ਦੇ ਮੁਖ ਦਫਤਰ ਫੋਨ ਆਇਆ,ਨਾਈਟ-ਡਿਊਟੀ ਵਾਲੇ ਪੱਤਰਕਰ ਨੇ ਫੋਨ ਸੁਣਿਆ। ੋਨ ਕਰਨ ਵਾਲੇ ਨੇ ਉਲਾਂਭਾ ਦਿਤਾ ਕਿ ਤੁਸੀਂ ਰਾਹੁਲ ਗਾਂਧੀ ਨਾਲ ਬਹੁਤ ਹੀ ਬੇਇਨਸਾਫੀ ਕੀਤੀ ਹੈ,ਉਸ ਦਾ ਮੁਕਾਬਲਾ ਗੁਰਪ੍ਰੀਤ ਰਾਜੂ ਨਾਲ ਕਰ ਰਹੋ ਹ- ਕਿਥੇ ਰਾਜਾ ਭੋਜ ਤੇ ਕਿਥੇ ਗੰਗੂ ਤੇਲੀ।ਪੱਤਰਕਾਰ ਪਾਸ ਕੋਈ ਜਵਾਬ ਨਹੀਂ ਸੀ।ਫੋਨ ਕਰਨ ਵਾਲਾ ਬਿਲਕੁਲ ਠਕਿ ਸੀ, ਰਾਹੁਲ ਗਾਂਧੀ ਤਾਂ ਕਲ ਨੂੰ ਕਿਸੇ ਵੀ ਸਮੇਂ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ,ਗੁਰਪ੍ਰੀਤ ਰਜੂ ਤਾਂ ਕੀ, ਪਿਓ-ਪੁਤਰ ਬਾਦਲਾਂ ਚੋਂ ਵੀ ਕਿਸੇ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਰਾਜਣ ਦੇ ਆਸਾਰ ਨਹੀਂ।
ਮੁਖ ਮੰਤਰੀ ਬਾਦਲ ਦੇ ਸ਼ੇਰਪੁਰ ਜ਼ਿਲਾ ਸੰਗਰੂਰ ਵਿਖੇ ਹੋਏ “ਸੰਗਤ ਦਰਸ਼ਨ” ਪ੍ਰ੍ਰੋਗਰਾਮ ਦੌਰਾਨ ਨਰਸਿੰਗ ਕੋਰਸ ਦੀਆਂ ਵਿਦਿਆਰਥਨਾਂ ਆਪਣਾ ਭੱਤਾ ਵਧਾਉਣ ਬਾਰੇ ਮਿਲੀਆਂ।ਉਹਨਾਂ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਾ ਮਿਲਿਆ ਤਾਂ ਉਹਨਾਂ ਦੀ ਆਗੂ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਅਸ਼ੀਂ ਪਹਿਲਾਂ ਵੀ ਇਕ ਵਾਰੀ ਬਾਦਲ ਸਾਹਿਬ ਨੂੰ ਮਿਲੀਆਂ ਸਾਂ, ਉਸ ਸਮੇਂ ਵੀ ਲਾਰਾ ਲਾ ਦਿਤਾ,ਹੁਣ ਵੀ ਲਾਰਾ ਲਾ ਦਿਤਾ ਹੈ।ਸਾਨੂੰ ਲਾਰੇ ਨਹੀਂ ਪੱਕਾ ਭਰੋਸਾ ਚਾਹੀਦਾ ਹੈ।ਇਕ ਨਿਊਜ਼ ਚੈਨਲ ਨੇ ਦੁਪਹਿਰ ਦੇ ਬੁਲਿਟਨ ਵਿਚ ਇਹ ਖ਼ਬਰ ਦਿਤੀ,ਅਗਲੇ ਬੁਲਟਿਨ ਵਿਚੋਂ ਇਹ ਕਢਵਾ ਦਿਤੀ ਗਈ।ੁਇਹਨਾਂ ਕੁੜੀਆਂ ਨੇ ਫਿਰ ਰਾਜਪੁਰਾ ਵਿਖੇ ਮੁਖ ਸੜਕ ‘ਤੇ ਅਣਮਿਥੇ ਦਾ ਧਰਨਾ ਦਿਤਾ, ਇਸ ਚੈਨਲ ਵਲੋਂ ਧਰਨੇ ਦੀ ਗੋਲ ਮੋਲ ਜਿਹੀ ਖ਼ਬਰ ਦਿਤੀ ਗਈ,ਉਹਨਾਂ ਦੀ ਕਿਸੇ ਆਗੂ ਦਾ ਬਿਆਨ ਨਹੀਂ ਦਿਤਾ।
ਸੁਖਬੀਰ ਬਾਦਲ ਦੇ ਸਿੱਧੇ ਜਾਂ ਅਸਿੱਧੇ ਕਬਜ਼ੇ ਵਾਲਾ ਇਕ ਚੈਨਲ ਕਾਂਗਰਸੀਆਂ ਦੀ ਕੋਈ ਖ਼ਬਰ ਹੀ ਨਹੀਂ ਦਿੰਦਾ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜਦੋਂ ਇਸ ਬਾਰੇ ਹਾਲ ਦੁਹਾਈ ਪਾਈ ਤੇ ਪ੍ਰਧਾਨ ਮੰਤਰੀ ਅਤੇ ਸੂਚਨਾ ਤੇ ਪ੍ਰਸਾਰਨ ਮੰਤਰੀ ਨੂੰ ਪਤਰ ਲਿਖੇ,ਤਾਂ ਪ੍ਰਬੰਧਕਾਂ ਨੇ ਨਿਉਜ਼ ਡੈਸਕ ਨੂੰ ਕਿਹਾ ਕਿ ਸੀਨੀਅਰ ਕਾਂਗਰਸੀ ਲੀਡਰਾਂ ਦੀ ਛੋਟੀ ਜਿਹੀ ਖ਼ਬਰ ਸਾਨੂੰ ਦਿਖਾ ਕੇ ਲਗਾ ਦਿਆ ਕਰੋ। ਆਲ ਇੰਡੀਆ ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ 24 ਜਨਵਰੀ ਨੂੰ ਜਗਰਾਉਂ ਆਉਣਾ ਸੀ-ਜਗਰਾਉਂ ਸਥਿਤ ਪੱਤਰਕਾਰ ਨੇ 23 ਜਨਵਰੀ ਨੂੰ ਆਪਣੇ ਮੁਖ ਦਫਤਰ ਫੋਨ ਕਰ ਕੇ ਪੁਛਿਆ ਕਿ ਕਲ ਨੂੰ ਮਨੀਸ਼ ਤਿਵਾੜੀ ਨੇ ਇਥੇ ਆਉਣਾ,ਉਸ ਦੇ ਸਮਾਗਮ ਦੀ ਕਵਰੇਜ ਕਰਾਂ ਜਾਂ ਨਾ? ਪ੍ਰਬੰਧਕਾਂ ਨੂੰ ਪੁਛ ਕੇ ਉਸ ਨੂੰ ਹਾਂ ਕਹਿ ਦਿਤੀ ਗਈ। ਕਾਂਗਰਸ ਦਾ ਇਹ ਸਮਾਗਮ ਹਰ ਪਖੋਂ ਭਰਵਾਂ ਤੇ ਕਾਮਯਾਬ ਸੀ,ਜਿਸ ਬਾਰੇ ਪੱਤਰਕਾਰ ਨੇ ਇਸ ਚੈਨਲ ਨੂੰ ਖ਼ਬਰ ਭੇਜ ਦਿਤੀ। “ਕਲੀਅਰੈਂਸ” ਲਈ ਜਦੋਂ ਇਹ ਖ਼ਬਰ ਪ੍ਰਬੰਧਕਾਂ ਨੂੰ ਦਿਖਾਈ ਤਾਂ ਉਹਨਾਂ ਸਕਰਿਪਟ-ਰਾਈਟਰ ਤੋਂ ਤੋੜ ਮਰੋੜ ਕੇ ਇਹ ਖ਼ਬਰ ਇਸ ਤਰ੍ਹਾਂ ਲਿਖਵਾਈ-“ ਲੋਕ ਸਭਾ ਦੀਆਂ ਆਗਾਮੀ ਚੋਣਾਂ ਲਈ ਅਕਾਲੀ ਦਲ ਦੀ ਮੁਹਿੰਮ ਬਹੁਤ ਅਗੇ ਨਿਕਲ ਚੁਕੀ ਹੈ ੍ਹੇ ਅਤੇ ਉਹਨਾਂ ਦੀਆਂ ਰੈਲੀਆਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਹ ਸਭ ਕੁਝ ਦੇਖਦਿਆਂ ਹੁਣ ਕਾਂਗਰਸ ਨੇ ਵੀ ਰੈਲੀਆਂ ਕਰਨੀਆਂ ਸ਼ੁਰੂ ਕੀਤੀਆਂ ਹਨ, ਪਰ ਉਸ ਨੂੰ ਲੋਕਾਂ ਦਾ ਚੰਗਾ ਹੁੰਗਾਰਾ ਨਹੀਂ ਮਿਲ ਰਿਹਾ।ਇਸ ਤਰ੍ਹਾਂ ਦੀ ਰੈਲੀ ਜਗਰਾਉਂ ਵਿਚ ਹੋਈ….।” ਸਿਰ ‘ਤੇ ਬੈਠੇ ਪ੍ਰਬੰਧਕਾਂ ਨੇ ਧੱਕੇ ਨਾਲ ਇਹ ਖ਼ਬਰ ਲਗਵਾ ਦਿਤੀ।ਇਸ ਚੈਨਲ ਦੇ ਅਗਲੇ ਬੁਲਟਨ ਵਿਚ ਜਦੋਂ ਇਹ ਖ਼ਬਰ ਆਈ ਤਾਂ ਜਗਰਾਉਂ ਸਥਿਤ ਪੱਤਰਕਾਰ ਨੇ ਆਪਣੇ ਮੁਖ ਦਫਤਰ ਕੋਲ ਸਖ਼ਤ ਰੋਸ ਪ੍ਰਗਟ ਕਰਦਿਆਂ ਫੋਨ ਕੀਤਾ, “ਤੁਸੀਂ ਮੇਰੀ ਭੇਜੀ ਖ਼ਬਰ ਦਾ ਹੁਲੀਆਂ ਵਿਗਾੜ ਕੇ ਰਖ ਦਿਤਾ ਹੈ।ਇਸ ਤੋਂ ਚੰਗਾ ਸੀ ਕਿ ਖ਼ਬਰ ਨਾ ਹੀ ਲਗਾਉਦੇ ਜਾਂ ਡੈਸਕ ਵਲੋਂ ਬਿਊਰੋ ਰੀਪੋਰਟ ਆਖ ਕੇ ਲਗਾਉਂਦੇ,ਮੇਰੇ ਨਾਂ ਹੇਠ ਖ਼ਬਰ ਕਿਉਂ ਲਗਾਈ? ਮੈਂ ਕਾਂਗਰਸੀਆਂ ਨੂੰ ਕੀ ਮੂੰਹ ਦਿਖਾਊਂ ਗਾ?”
ਕਾਂਗਰਸੀ ਲੀਡਰਾਂ ਵਿਸ਼ੇਸ਼ ਕਰ ਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਜੋ ਹਾਲ ਦੁਹਾਈ ਪਾ ਰਹੇ ਹਨ, ਉਹ 100 ਫੀਸਦੀ ਸਹੀ ਹੈ।ਉਹਨਾਂ ਇਸ ਬਾਰੇ ਚੰਡੀਗੜ੍ਹ ਇਕ ਪ੍ਰੈਸ਼ ਕਾਨਫਰੰਸ ਵੀ ਕੀਤੀ ਸੀ ਤੇ ਪ੍ਰਧਾਨ ਮੰਤਰੀ ਅਤੇ ਸੂਚਨਾ ਤੇ ਪ੍ਰਸਾਰਨ ਮੰਤਰੀ ਨੂੰ ਇਕ ਪੱਤਰ ਵੀ ਲਿਖਿਆਂ ਸੀ,ਹੋ ਸਾਰੇ ਅਖ਼ਬਾਰਾਂ ਵਿਚ ਤਾਂ ਖ਼ਬਰ ਛਪ ਗਈ, ਪਰ ਦੂਰਦਰਸ਼ਨ ਤੇ ਜ਼ੀ-ਪੰਜਾਬੀ ਤੋਂ ਬਿਨਾ ਕਿਸੇ ਪੰਜਾਬੀ ਨਿਊਜ਼ ਚੈਨਲ ‘ਤੇ ਖ਼ਬਰ ਨਹੀਂ ਆਈ।ਜ਼ੀ-ਪੰਜਾਬੀ ਨੇ ਇਕ ਵਾਰੀ ਖਹਿਰਾ ਦੌ ਖ਼ਬਰ ਦਿਤੀ,ਤਾਂ ਇਸ ਚੈਨਲ ਨੂੰ ਕੇਬਲ ‘ਤੇ ਪਹਿਲਾਂ ਖੁਡੇ-ਲਾਈਨੇ_ ਲਗਾ ਦਿਤਾ ਗਿਆ,ਜਦੋਂ ਦੂਜੀ ਵਾਰੀ ਖ਼ਬਰ ਦਿਤੀ,ਤਾਂ ਸਾਰੇ ਪੰਜਾਬ ਵਿਚ ਇਸ ਦਾ ਬਲੈਕ-ਆਊਟ ਹੀ ਕਰ ਦਿਤਾ ਗਿਆ।ਹੁਣ ਤਾਂ ਅਕਾਲੀ ਦਲ ਦੀ ਭਾਈਵਾਲ ਭਾਰਤੀ ਜੰਤਾ ਪਾਰਟੀ ਦੇ ਇਕ ਸੀਨੀਅਰ ਲੀਡਰ ਸੁਖਮਿੰਦਰ ਪਾਲ ਸਿੰਘ ਗਰੇਵਾਲ ਨੇ ਵੀੂ ਉਪ ਮੁਖ ਮੰਤਰੀ ਸੁਖਬੀਰ ਬਾਦਲ ਵਲੋਂ ਕੇਬਲਾਂ ਤੇ ਕਬਜ਼ਾ ਕਰਨ ਵਾਲੇ ਸ੍ਰੀ ਖਹਿਰਾ ਵਰਗੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਪੰਜਾਬ ਵਿਚ ਅਣ-ਐਲਾਨੀ ਐਮਰਜੈਂਸੀ ਲਗਾ ਕੇ ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁਟਿਆ ਜਾ ਰਿਹਾ ਹੈ।ਅਸ਼ਲ਼ੀਅਤ ਵੀ ਇਹੋ ਹੈ ਕਿ ਇੰਦਰਾ ਗਾਂਧੀ ਵਲੋਂ 1975 ਵਿਚ ਲਗਾਈ ਗਈ ਐਮਰਜੈਂਸੀ ਤੋਂ ਬਾਅਦ ਬਾਦਲਾਂ ਵਲੋਂ ਲਗਾਈ ਗਈ ਅਣ-ਐਲਾਨੀ ਐਮਰਜੈਂਸੀ ਕਾਰਨ ਪੰਜਾਬ ਵਿਚ ਪ੍ਰੈਸ ਨੂੰ ਦਬਾਉਣ ਜਾਂ ਭਰਮਾਉਣ ਦੇ ਯਤਨ ਹੋ ਰਹੇ ਹਨ।
ਇਸ ਸਾਰੇ ਵਰਤਾਰੇ ਦਾ ਇਕ ਕਾਰਨ ਇਹ ਵੀ ਹੈ ਕਿ ਕਈ ਪੰਜਾਬੀ ਚੈਨਲਾਂ ਦੇ ਕਰਤਾ ਧਰਤਾ ਉਹ ਲੋਕ ਹਨ,ਜਿਹਨਾਂ ਨੂੰ ਪ੍ਰੈਸ ਜਾਂ ਪੱਤਰਕਾਰੀ ਦੀ ੲ.ਬੀ.ਸੀ. ਦਾ ਵੀ ਪਤਾ ਨਹੀਂ, ਨਾ ਹੀ ਪ੍ਰੈਸ ਦੀਆਂ ਨੈਤਿਕ-ਕੀਮਤਾਂ ਤੇ ਜ਼ਿਮੇਵਾਰੀਆਂ ਬਾਰੇ ਜਾਣਕਾਰੀ ਹੈ ,ਉਹ ਤਾਂ ਮੀਡੀਆ ਦੀ ਤਾਕਤ, ਮੀਡੀਆ ਨਾਲ ਜੁੜੇ ਲੋਕਾਂ ਨੂੰ ਸਰਕਾਰੇ ਦਰਬਾਰੇ ਮਿਲ ਰਹੇ ਮਾਣ ਸਤਿਕਾਰ ਤੇ ਸਹੂਲਤਾਂ ਕਾਰਨ ਇਧਰ ਆਏ ਹਨ।ਉਹ ਤਾਂ ਸਰਕਾਰ ਤੋਂ ਆਪਣੇ ਕੰਮ ਕਰਵਾਉਣ ਜਾਂ ਹੋਰ ਫਾਇਦੇ ਲੈਣ ਲਈ ਤੇ ਸਰਕਾਰ ਦਰਬਾਰੇ ਆਪਣਾ ਰੁਤਬਾ ਬਣਾਉਣ ਦੇ ਚਾਹਵਾਨ ਹਨ।ਦੋ ਚੈਨਲਾਂ ਦੇ ਕਰਤਾ ਧਰਤਾ ਟ੍ਰਾਂਸਪੋਰਟਰ ਹਨ,ਉਹਨਾਂ ਬੱਸਾਂ ਦੇ ਰੂਟ ਤੇ ਹੋਰ ਫਾਇਦੇ ਲੈਣੇ ਹਨ।ਇਸੇ ਕਾਰਨ ਬਾਦਲ ਪਰਿਵਾਰ ਦੀ ਚਾਪਲੂਸੀ ਕਰਨ ਵਿਚ ਲਗੇ ਹੋਏ ਹਨ। ਭਾਵੇਂ ਸਾਰੇ ਇਹਨਾਂ ਚੈਨਲਾਂ ਵਿਚ ਕੰਮ ਕਰਨ ਵਾਲਾ ਸਟਾਫ ਪੂਰੀ ਤਰ੍ਹਾਂ ਯੋਗਤਾ ਪ੍ਰਾਪਤ ਤੇ ਪ੍ਰੋਫੈਸ਼ਨਲ ਹੈ,ਪਰ ਇਹਨਾਂ ਪ੍ਰਬੰਧਕਾਂ ਦੀ ਬੇਲੋੜੀ ਦਖਲ-ਅੰਦਾਜ਼ੀ ਬਹੁਤ ਹੈ, ਹਰ ਖ਼ਬਰ ਪੁਛ ਕੇ ਤੇ ਤੋੜ ਮਰੋੜ ਕੇ ਲਾਉਣ ਤੇ ਮਜਬੂਰ ਕੀਤਾ ਜਾਂਦਾ ਹੈ।
ਸਰਕਾਰ ਵਲੋਂ ਇਹਨਾਂ ਆਪਣੇ ਚਹੇਤੇ ਚੈਨਲਾਂ ਨੂੰ ਹਰ ਮਹੀਨੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਦਿਤੇ ਜਾ ਰਹੇ ਹਨ।ਅਖ਼ਬਾਰ ਕਿਸੇ ਹੱਦ ਤਕ ਨਿਰਪੱਖ ਤੇ ਸੁਤੰਤਰ ਹਨ,ਪਰ ਲੋਕ ਰਾਏ ਬਣਾਉਣ ਵਾਲੇ ਪ੍ਰਮੁਖ ਅਖ਼ਬਾਰਾਂ ਨੂੰ ਵੀ ਹਰੋਜ਼ ਲੱਖਾਂ ਰੁਪਏ ਦੇ ਰੰਗਦਾਰ ਪੂਰੇ ਪੂਰੇ ਸਫੇ ਦੇ ਇਸ਼ਤਿਹਾਰ ਦੇ ਕੇ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।(ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦੇ ਐਲਾਨ ਹੋਣ ਨਾਲ ਕੋਡ ਆਫ ਕੰਡਕਟ ਲਾਗੂ ਹੋਣ ਪਿਛੋਂ ਹੀ ਇਹ ਇਸ਼ਤਿਹਾਰਬਾਜ਼ੀ ਬੰਦ ਹੋਈ ਹੈ)।ਜੇਕਰ ਸਮਾਚਾਰ ਚੈਨਲ ਤੇ ਅਖ਼ਬਾਰ ਲੋਕ ਸਭਾ ਚੋਣਾਂ ਬਾਰੇ ਨਿਰਪੱਖ,ਨਿਰਭੈ ਤੇ ਆਜ਼ਾਦਾਨਾ ਤੌਰ ‘ਤੇ ਰੀਪੋਰਟਾਂ ਨਹੀਂ ਦੇਣ ਗੇ, ਤਾਂ ਇਹ ਚੋਣਾ ਨਿਰਪੱਖ ਤੇ ਸੁਤੰਤਰ ਢੰਗ ਨਾਲ ਕਿਵੇਂ ਹੋ ਸਕਣ ਗੀਆਂ, ਬਾਰੇ ਕੁਝ ਵੀ ਕਹਿਣਾ ਬਹੁਤ ਔਖਾ ਹੈ।
My three cheers for S harbir Singh bhanwar for writing such a bold article. ZINDABAD.
I salute your courage.
May Waheguru bless you to write such truthful articles.
Harjinder Singh Dilgeer