ਨਾਂਦੇੜ- ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਦੀ ਸੋਚ ਵੱਖਰੀ ਹੈ। ਗਰੀਬਾਂ ਦੇ ਘਰ ਜਾਣ ਤੇ ਵਿਰੋਧੀ ਪਾਰਟੀ ਵਲੋਂ ਮਜ਼ਾਕ ਉਡਾਏ ਜਾਣ ਦੀ ਰਾਹੁਲ ਨੇ ਸਖਤ ਅਲੋਚਨਾ ਕੀਤੀ। ਇਸ ਸੀਟ ਤੇ ਮਹਾਂਰਾਸ਼ਟਰ ਦੇ ਮੁੱਖਮੰਤਰੀ ਅਸ਼ੋਕ ਚਵਾਨ ਦੇ ਸਾਲੇ ਭਾਸਕਰਰਾਵ ਖਟਗਾਂਵਕਰ ਕਾਂਗਰਸ ਦੇ ਉਮੀਦਵਾਰ ਹਨ।
ਰਾਹੁਲ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਉਹ ਗਰੀਬਾਂ ਦੀ ਗੱਲ ਨਹੀਂ ਕਰਦੇ। ਦੁਨੀਆਂ ਨੂੰ ਗਰੀਬਾਂ ਦੀ ਨਜ਼ਰ ਨਾਲ ਨਹੀਂ ਵੇਖਦੇ। ਉਹ ਸਿਰਫ ਨਿਜੀਕਰਣ ਅਤੇ ਸ਼ੇਅਰ ਬਜ਼ਾਰ ਨੂੰ ਹੀ ਵੇਖਦੇ ਹਨ। ਉਨ੍ਹਾਂ ਨੇ ਅਰੋਪ ਲਗਾਇਆ ਕਿ ਭਾਜਪਾ ਦੀ ਸਰਕਾਰ ਨੇ ਆਪਣੇ ਸ਼ਾਸਨਕਾਲ ਸਮੇਂ ਗਰੀਬਾਂ ਦੀ ਭਲਾਈ ਲਈ ਕੁਝ ਵੀ ਨਹੀਂ ਕੀਤਾ। ਜਦੋਂ ਚੋਣਾਂ ਆਉਂਦੀਆਂ ਹਨ ਤਾਂ ਲੋਕਾਂ ਨੂੰ ਵੰਡਣ ਦੀ ਰਾਜਨੀਤੀ ਕਰਨ ਲਗ ਜਾਂਦੇ ਹਨ। ਰਾਹੁਲ ਨੇ ਇਹ ਵੀ ਕਿਹਾ ਕਿ ਕੁਝ ਵਿਰੋਧੀ ਪਾਰਟੀਆਂ ਇਹ ਮਹਿਸੂਸ ਕਰਦੀਆਂ ਹਨ ਕਿ ਉਤਰਪ੍ਰਦੇਸ ਦੇ ਕਿਸੇ ਵਿਅਕਤੀ ਨੂੰ ਮਹਾਂਰਾਸ਼ਟਰ ਨਹੀਂ ਆਉਣਾ ਚਾਹੀਦਾ। ਜਦੋਂ ਕਿ ਵਿਰੋਧੀ ਧਿਰ ਦਾ ਇਕ ਤਬਕਾ ਇਹ ਵੀ ਮਹਿਸੂਸ ਕਰਦਾ ਹੈ ਕਿ ਇਕ ਵਿਸ਼ੇਸ਼ ਗਰੁਪ ਨੂੰ ਤਰਕੀ ਕਰਨ ਦੀ ਇਜਾਜਤ ਨਹੀਂ ਦਿਤੀ ਜਾਣੀ ਚਾਹੀਦੀ। ਰਾਹੁਲ ਨੇ ਇਹ ਵੀ ਕਿਹਾ ਕਿ ਵਿਕਾਸ ਦੇ ਮੁਦੇ ਤੇ ਇਹ ਲੋਕ ਚੁਪ ਹੋ ਜਾਂਦੇ ਹਨ। ਕਾਂਗਰਸ ਦੀ ਗਠਬੰਧਨ ਸਰਕਾਰ ਨੂੰ ਸਤਾ ਵਿਚ ਲਿਆਉਣ ਲਈ ਲੋਕਾਂ ਕੋਲੋਂ ਵੋਟਾਂ ਦੀ ਮੰਗ ਕੀਤੀ। ਰਾਹਲ ਨੇ ਵਰਧਾ ਵਿਚ ਵੀ ਇਕ ਚੋਣ ਜਲਸੇ ਨੂੰ ਸੰਬੋਧਨ ਕੀਤਾ।