ਬਠਿੰਡਾ :- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵਲੋਂ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਤੇ ਪਤਿਤਪੁਣੇ ਨੂੰ ਠੱਲ ਪਾਉਣ ਲਈ ਆਰੰਭ ਕੀਤੀ ਗਈ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਵਲੋਂ ਮਾਲਵੇ ‘ਚ ਹਰ ਪਿੰਡ ਅਤੇ ਹਰ ਘਰ ਪਹੁੰਚ ਕੀਤੀ ਜਾ ਰਹੀ ਹੈ ਅਤੇ ਨੌਜਵਾਨਾਂ ਦੇ ਕੇਸ ਰਖਵਾ ਕੇ ਵਿਰਸੇ ਨਾਲ ਜੋੜਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਅਖੰਡ ਕੀਰਤਨੀ ਜਥਾ ਇੰਟਰਨੈਸਨਲ ਅਤੇ ਧਰਮ ਪ੍ਰਚਾਰ ਦੇ ਮੁਖੀ ਜਥੇਦਾਰ ਬਲਦੇਵ ਸਿੰਘ ਨੇ 28ਵੇਂ ਗੇੜ ਦੀ ਧਰਮ ਪ੍ਰਚਾਰ ਵਹੀਰ ਦੇ ਦਸਾਂ ਪਿੰਡਾਂ ਦੇ ਮੁਖ ਸਮਾਗਮ ਪਿੰਡ ਬੁੱਚੋਂ ਕਲਾਂ (ਬਠਿੰਡਾ) ਵਿਖੇ ਹਾਜ਼ਰ ਸੰਗਤਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾ ਕਿਹਾ ਕਿ ਮਾਲਵੇ ‘ਚ ਧਰਮ ਪ੍ਰਚਾਰ ਲਹਿਰ ਵਲੋਂ ਦੋ ਸਾਲ ਪੁੱਰੇ ਕਰ ਲਏ ਗਏ ਹਨ ਅਤੇ ਇਨ੍ਹਾਂ ਦੋ ਸਾਲਾਂ ‘ਚ 475 ਪਿੰਡਾਂ ‘ਚ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖੀ ਵਿਰਸੇ ਨੂੰ ਸੰਭਾਲਣ ਦਾ ਪਾਕ ਅਤੇ ਪਵਿੱਤਰ ਸੰਦੇਸ਼ ਹਰ ਘਰ ਦੇ ਬੂਹੇ ਖੜਕਾ ਕੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਲਕਾ ਲੰਬੀ, ਮਲੋਟ, ਗਿਦੜਬਾਹਾ ਅਤੇ ਬਠਿੰਡਾ ਦੇ ਪਿੰਡਾਂ ਵਿਚ ਧਰਮ ਪ੍ਰਚਾਰ ਲਹਿਰ ਦੇ ਸਮਾਗਮ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ 475 ਪਿੰਡਾਂ ਵਿਚੋ ਧਰਮ ਪਚਾਰ ਲਹਿਰ ਦੀ ਪ੍ਰੇਰਨਾ ਸਦਕਾ ਹੁਣ ਤੱਕ 70271 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ ਅਤੇ 68767 ਨੌਜਵਾਨਾਂ ਨੇ ਕੇਸ ਰੱਖਣ ਦਾ ਪ੍ਰਣ ਕਬੂਲਿਆ। ਹੁਣ ਤੱਕ ਮਾਲਵੇ ਵਿਚੋਂ 12990 ਦੇ ਕਰੀਬ ਡੇਰਾ ਪ੍ਰੇਮੀਆਂ ਨੇ ਸਿੱਖ ਪੰਥ ਵਿਚ ਸ਼ਮੂਲੀਅਤ ਕੀਤੀ।
ਸਮਾਗਮ ਦੌਰਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੁੱਜੇ ਹਜ਼ੂਰੀ ਰਾਗੀ ਭਾਈ ਗੁਰਮੀਤ ਸਿੰਘ, ਭਾਈ ਧਰਮ ਸਿੰਘ ਨੇ ਗੁਰਬਾਣੀ ਦਾ ਰੱਸਭਿਨਾਂ ਕੀਰਤਨ ਕੀਤਾ। ਇਸ ਉਪਰੰਤ ਢਾਡੀ ਭਾਈ ਬਲਦੇਵ ਸਿੰਘ ਲੋਂਗੋਵਾਲ ਅਤੇ ਭਾਈ ਗੁਰਮੇਲ ਸਿੰਘ ਨੇ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕੀਤਾ। ਭਾਈ ਨਿਸ਼ਾਨ ਸਿੰਘ ਦੇ ਕਵਿਸ਼ਰੀ ਜਥੇ ਨੇ ਅਤੇ ਪ੍ਰਚਾਰਕ ਭਾਈ ਸਰਬਜੀਤ ਸਿੰਘ, ਕੁਲਰਾਜ ਸਿੰਘ, ਤਜਿੰਦਰ ਸਿੰਘ, ਲਖਮੀਰ ਸਿੰਘ ਕਕਾ ਕੰੜਿਆਲਾ ਅਤੇ ਮਨਜੀਤ ਸਿੰਘ ਕਾਦੀਆਂ ਨੇ ਸਾਧ ਡੰਮ, ਦਹੇਜ ਅਤੇ ਭਰੂਣ ਹੱਤਿਆ ਤੇ ਵਿਅੰਗ ਕੀਤਾ। ਇਸ ਤੋਂ ਪਹਿਲਾ ਸਵੇਰੇਂ ਪਿੰਡ ਵਿਚ ਨਗਰ ਕੀਰਤਨ ਵੀ ਕਢਿਆਂ ਗਿਆ ਅਤੇ ਜਥੇਦਾਰ ਬਲਦੇਵ ਸਿੰਘ ਵਲੋਂ ਕੇਸ ਰਖਣ ਵਾਲੇ ਨੌਜਵਾਨਾਂ ਦੇ ਸਿਰਾਂ ਤੇ ਸਿਰੋਪਾਉ ਬੱਨ੍ਹ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਦੱਸਾਂ ਦਿਨਾਂ ਸਮਾਗਮਾ ਦੌਰਾਨ 1320 ਪ੍ਰਾਣੀਆ ਨੇ ਅੰਮ੍ਰਿਤਪਾਨ ਕੀਤਾ, 2940 ਨੌਜਵਾਨਾਂ ਨੇ ਕੇਸ ਰੱਖਣ ਦਾ ਪ੍ਰਣ ਲਿਆ , 270 ਪ੍ਰਾਣੀਆ ਨੂੰ ਮੁੱਖ ਸੇਵਾਦਾਰ ਦੀ ਸੇਵਾ ਸੋਂਪੀ ਗਈ ਅਤੇ 170 ਨੌਜਵਾਨਾਂ ਨੂੰ ਨਸ਼ਾ ਛਡਨ ਲਈ ਮੁਫਤ ਇਲਾਜ ਕਰਵਾਉਨ ਦੀਆਂ ਚਿੱਠੀਆਂ ਦਿੱਤੀਆਂ ਗਈਆ। ਜਿਨ੍ਹਾਂ ਦਾ ਇਲਾਜ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਨਸ਼ਾ ਛੁਡਾਉ ਕੇਂਦਰ ਵਿਚ ਮੁਫ਼ਤ ਕੀਤਾ ਜਾਵੇਗਾ।
ਇਨ੍ਹਾਂ ਦਸ ਦਿਨਾਂ ਸਮਾਗਮਾਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂੇ ਪੰਜ ਪਿਆਰੇ ਰੋਜਾਨਾ ਪਹੁੰਚਦੇ ਰਹੇ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਪ੍ਰਾਣੀਆ ਨੂੰ ਛਕਾਉਂਦੇ ਰਹੇ। ਸਮਾਗਮ ਦੌਰਾਨ ਅੰਮ੍ਰਿਤਪਾਨ ਕਰਨ ਵਾਲੇ ਪ੍ਰਾਣੀ ਨੂੰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ:ਪ੍ਰ:ਕਮੇਟੀ) ਵੱਲੋਂ ਭੇਟਾ ਰਹਿਤ ਕਕਾਰ ਅਤੇ ਸਿੱਖ ਰਹਿਤ ਮਰਿਯਾਦਾ ਤੇ ਹੋਰ ਧਾਰਮਿਕ ਲਿਟਰੇਚਰ ਮੁਫ਼ਤ ਦਿੱਤਾ ਗਿਆ। ਸਮਾਗਮ ਦੌਰਾਨ ਡਾ. ਬਲਬੀਰ ਸਿੰਘ ਅਤੇ ਬੀਬੀ ਦਵਿੰਦਰ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਤਮਿੰਦਰ ਸਿੰਘ ਮੀਡੀਆਂ ਸਲਾਹਕਾਰ, ਮੈਨੇਜਰ ਮੇਜਰ ਸਿੰਘ, ਪ੍ਰਧਾਨ ਜਗਦੇਵ ਸਿੰਘ, ਮੀਤ ਪ੍ਰਧਾਨ ਗੁਰਚਰਨ ਸਿੰਘ, ਸਰਪੰਚ ਬੀਰਾ ਸਿੰਘ, ਭਾਈ ਕਿਰਪਾਲ ਸਿੰਘ, ਭਾਈ ਬਲਜਿੰਦਰ ਸਿੰਘ ਕਿਲੀ, ਮਾਸਟਰ ਮੱਲ ਸਿੰਘ ਫੁਲੂ ਖੇੜਾ, ਭਾਈ ਨਛੱਤਰ ਸਿੰਘ ਸਲਾਬਤਪੁਰਾ ਭਾਈ ਨਾਜ਼ਰ ਸਿੰਘ, ਭਾਈ ਨਥਾ ਸਿੰਘ ਬੀਬੀ ਚਰਨਜੀਤ ਕੌਰ ਬਾਂਡੀ ਵੀ ਹਾਜਰ ਸਨ।