ਫਰੀਮੌਂਟ (ਕੈਲੇਫੋਰਨੀਆ):- ਸਿਖਾਂ ਦੇ ਪਵਿਤਰ ਤਿਉਹਾਰ ਵਿਸਾਖੀ ਨੂੰ ਸਮ੍ਰਪਿਤ “ਸਿੱਖ ਦਸਤਾਰ ਦਿਵਸ” ਦੁਨੀਆਂ ਭਰ ਵਿਚ ਧੂਮਧਾਮ ਨਾਲ ਮਨਾਇਆ ਗਿਆ ।ਵੱਖ ਵੱਖ ਜਥੇਬੰਦੀਆਂ ਵਲਂੋ ਆਪਣੇ ਆਪਣੇ ਤਰੀਕਿਆਂ ਨਾਲ ਦਸਤਾਰ ਦੀ ਜਾਣਕਾਰੀ ਨਾਲ ਸਬੰਧਤ ਪ੍ਰੋਗਰਾਮ ਕੀਤੇ ਗਏ।ਇਹਨਾਂ ਵਿਚ ਮੁੱਖ ਤੌਰ ਤੇ ਦਸਤਾਰ ਸਿਖਲਾਈ ਕੈਂਪ, ਦਸਤਾਰ ਮੁਕਾਬਲੇ, ਸਿਖੀ ਅਤੇ ਦਸਤਾਰ ਦੀ ਜਾਣਕਾਰੀ ਲਈ ਕੈਂਪ ਲਗਾੳੇੁਣੇ ਸ਼ਾਮਲ ਹਨ।ਅਮਰੀਕਾ ਦੇ ਵੱਖ ਵੱਖ ਗੁਰਦੁਵਾਰਿਆਂ ਵਿਚ ਦਸਤਾਰ ਸਿਖਲਾਈ ਕੈਂਪ ਲਗਾਏ ਗਏ ਅਤੇ ਮੁਫਤ ਦਸਤਾਰਾਂ ਵੰਡੀਆਂ ਗਈਆ।ਅਮਰੀਕਾ ਦੇ ਵਿਦਿਅਕ ਆਦਾਰਿਆਂ ਜਿਹਨਾਂ ਵਿਚ ਪ੍ਰਮੁਖ ਯੁਨੀਵਰਸਟੀਆਂ ਵੀ ਸਾਮਲ ਹਨ, ਵਿਚ ਦਸਤਾਰ ਨਾਲ ਸਬੰਧਤ ਪ੍ਰੋਗਰਾਮ ਚਲ ਰਹੇ ਹਨ। ਇਹ ਪ੍ਰੋਗਰਾਮ ਯੁਨੀਵਰਸਟੀਆਂ ਦੇ ਸਿਖ ਵਿਦਿਆਰਥੀ ਕਰ ਰਹੇ ਹਨ।ਇਸੇਤਰਾਂ ਪੇਪਰ ਮੀਡੀਆ ਨਾਲ ਸਬੌਧਤ ਆਦਾਰਿਆਂ ਨੇ ਦਸਤਾਰ ਨਾਲ ਸਬੰਧਤ ਜਾਣਕਰੀ ਭਰੇ ਲੇਖ ਲਿਖੇ ਹਨ ਅਤੇ ਵਖ ਵਖ ਰੇਡੀਉ ਸਟੇਸ਼ਨਾਂ ਨੇ ਇਸ ਦਿਨ ਦਸਤਾਰ ਨਾਲ ਸਬੰਧਤ ਪ੍ਰੋਗਰਾਮ ਪ੍ਰਸਾਰਤ ਕੀਤੇ।
“ਸਿਖ ਦਸਤਾਰ ਦਿਵਸ” ਸਿਖਾਂ ਦੇ ਪਵਿਤਰ ਤਿਉਹਾਰ ਵਿਸਾਖੀ ਨੂੰ ਦਸਤਾਰ ਦੀ ਪਹਿਚਾਣ ਅਤੇ ਜਾਣਕਾਰੀ ਵਜਂੋ ਸਮ੍ਰਪਤ ਹਰ ਸਾਲ 13 ਅਪ੍ਰੈਲ (ਵਿਸਾਖੀ ਤੋ ਇਕ ਦਿਨ ਪਹਿਲਾਂ ) ਮਨਾਇਆ ਜਾਂਦਾ ਹੈ।ਇਸ ਦਾ ਮੁੱਖ ਉਦੇਸ਼ ਸਿੱਖਾਂ ਨੂੰ ਦਸਤਾਰ ਸਜਾਉਣ ਲਈ ਪ੍ਰੇਰਿਤ ਕਰਨਾ ਅਤੇ ਦੂਸਰੇ ਵਰਗ ਦੇ ਲੋਕਾਂ ਨੂੰ ਦਸਤਾਰ ਬਾਰੇ ਜਾਣਕਾਰੀ ਦੇਣਾ ਹੈ।
ਇਹ ਦਿਵਸ ਸਿੱਖ ਚਿਲਡਰਨ ਫੋਰਮ ਵਲੋ 2003 ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਸਭ ਤੋਂ ਪਹਿਲਾ “ਸਿੱਖ ਦਸਤਾਰ ਦਿਵਸ” ਇੰਡੀਆ ਤੋਂ ਬਾਹਰ 2004 ਨੂੰ ਕੈਲੇਫੋਰਨੀਆਂ ਵਿਖੇ ਮਨਾਇਆ ਸੀ। ਏਸੇ ਹੀ ਸਾਲ ਇਸ ਦਿਨ ਨੂੰ ਕੌਮੀ ਕਾਰਜ ਸਮਝਦੇ ਹੋਏ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਵਿਚ ਮਨਾਇਆ ਸੀ।ਇਸ ਤੋਂ ਅਗਲੇ ਸਾਲ ਹੋਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਇਸ ਨੂੰ ਆਪਣੇ ਤਰੀਕੇ ਨਾਲ ਮਨਾਉਣਾ ਸ਼ੁਰੂ ਕਰ ਦਿੱਤਾ।ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਸ ਕਾਰਜ ਤੋਂ ਪੈਦਾ ਹੋਏ ਚੰਗੇ ਪ੍ਰਭਾਵ ਨੂੰ ਦੇਖਦੇ ਹੋਏ ਇਸ ਲਹਿਰ ਨੂੰ ਪੂਰਨ ਮਾਨਤਾ ਦੇ ਦਿਤੀ ਹੈ।