ਲੁਧਿਆਣਾ :- ਅਕਾਲੀ ਭਾਜਪਾ ਦੇ ਉਮੀਦਵਾਰ ਗੁਰਚਰਨ ਸਿੰਘ ਗਾਲਿਬ ਦੀ ਹਮਾਇਤ ਵਿੱਚ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਜੱਥੇਬੰਦਕ ਸਕੱਤਰ ਗੁਰਜੀਤ ਸਿੰਘ ਛਾਬੜਾ ਵੱਲੋਂ ਵਾਰਡ ਨੰ. 45 ਵਿਖ ਰੱਖੀ ਗਈ ਨੁੱਕੜ ਮੀਟਿੰਗ ਹਜਾਰਾਂ ਨੋਜਵਾਨਾਂ ਦੀ ਸ਼ਮੂਲੀਅਤ ਨਾਲ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ। ਗਾਲਿਬ ਨੇ ਨੌਜਵਾਨਾਂ ਦੇ ਠਾਠਾਂ ਮਾਰਦੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਹੱਥਾਂ ਵਿੱਚ ਹੈ ਅਤੇ ਲੌਜਵਾਨ ਹੀ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਵਿਰੋਧੀ ਸ਼ਕਤੀਆਂ ਤੋਂ ਖ਼ਤਰਾ ਹੈ। ਇਸ ਲਈ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਚੋਂ ਉ¤ਭਰ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਅੱਗੇ ਆਉਣਾ ਹੋਵੇਗਾ ਕਿਉਂਕਿ ਜਿਸ ਦੇਸ਼ ਦੀ ਨੌਜਵਾਨ ਸ਼ਕਤੀ ਹਰ ਪੱਖੋਂ ਮਜ਼ਬੂਤ ਹੁੰਦੀ ਹੈ, ਉਸ ਦੇਸ਼ ਵੱਲ ਕੋਈ ਵੀ ਬੁਰੀ ਅੱਖ ਚੁੱਕ ਕੇ ਨਹੀਂ ਦੇਖ ਸਕਦਾ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਨੇ ਹਮੇਸ਼ਾਂ ਹੀ ਨੌਜਵਾਨ ਨੂੰ ਉਤਸ਼ਾਹਿਤ ਕਰਦਿਆਂ ਰੋਜ਼ਗਾਰ ਅਤੇ ਸਵੈ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਹਨ। ਅੱਜ ਪੰਜਾਬ ਅੰਦਰ ਨੌਜਵਾਨਾਂ ਨੂੰ ਉ¤ਚ ਸਿੱਖਿਆ ਪ੍ਰਦਾਨ ਕਰਵਾਉਣ ਦੇ ਉਦੇਸ਼ ਤਹਿਤ ਅੰਤਰ ਰਾਸ਼ਟਰੀ ਪੱਧਰ ਦੇ ਸਕੂਲ, ਕਾਲਜ ਅਤੇ ਯਨੀਵਰਸਿਟੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ ਹਰ ਸ਼੍ਰੇਣੀ ਨਾਲ ਸਬੰਧਤ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਵੀ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਿਸ ਗੰਭੀਰਤਾ ਨਾਲ ਬਾਦਲ ਪੰਜਾਬ ਨੂੰ ਦੇਸ਼ ਦਾ ਇਕ ਮਾਡਲ ਸੂਬਾ ਬਣਾਉਣ ਲਈ ਯਤਨਸ਼ੀਲ ਹਨ, ਉਸ ਵਿੱਚ ਯਕੀਨਨ ਤੌਰ ਤੇ ਸਫ਼ਲ ਹੋਣਗੇ ਅਤੇ ਪੰਜਾਬ ਅੰਦਰ ਆਉਂਦੇ 25 ਵਰ੍ਹਿਆਂ ਤੱਕ ਰਾਜਭਾਗ ਕਰਨਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਐਨ.ਡੀ.ਏ. ਦੀ ਝੌਲੀ ਵਿੱਚ ਪਾਉਣ ਲਈ ਜੋ²ਰਦਾਰ ਹੰਭਲਾ ਮਾਰਨ। ਸੈਰ ਸਪਾਟਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਲੁਧਿਆਣਾ ਅੰਦਰ ਇਸ ਸਮੇਂ ਆਪਣੇ ਅਤੇ ਬੇਗਾਨੇ ਉਮੀਦਵਾਰ ਵਿਚਾਲੇ ਹੋਣ ਜਾ ਰਿਹਾ ਹੈ। ਇਸ ਲਈ ਉਦਯੋਗਿਕ ਨਗਰੀ ਦੇ ਇਕ ਇਕ ਵੋਟਰ ਨੇ ਸੂਝ ਬੂਝ ਨਾਲ ਆਪਣੇ ਵੋਟ ਦਾ ਇਸਤੇਮਾਲ ਕਰਨਾ ਹੈ, ਤਾਂ ਜੋ ਭਵਿੱਖ ਵਿੱਚ ਸਾਨੂੰ ਪਛਤਾਣਾ ਨਾ ਪਵੇ। ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਤਿਵਾੜੀ ਦੀ ਕਾਰਗੁਜ਼ਾਰੀ ਤੇ ਟਿੱਪਣੀ ਕਰਦਿਆਂ ਕਿਹਾ ਕਿ ਲੋਕ ਅਜੇ ਇਸ ਗੱਲ ਨੂੰ ਨਹੀਂ ਭੁੱਲੇ ਕਿ ਪਿਛਲੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਤਿਵਾੜੀ ਕਿੰਨੀ ਵਾਰ ਹਲਕੇ ਵਿੱਚ ਆਇਆ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਦਾ ਕਲਚਰ ਹੀ ਫਾਇਵ ਸਟਾਰ ਵਾਲਾ ਹੋਵੇ, ਉਹ ਆਮ ਵਿਅਕਤੀ ਦੀ ਕਿਸੇ ਵੀ ਸਮੱਸਿਆ ਨੂੰ ਕਿਵੇਂ ਸਮਝ ਸਕਦਾ ਹੈ। ਜਦਕਿ ਦੂਜੇ ਪਾਸੇ ਅਕਾਲੀ ਭਾਜਪਾ ਦੇ ਉਮੀਦਵਾਰ ਗੁਰਚਰਨ ਸਿੰਘ ਗਾਲਿਬ ਆਪਣੀ ਹੀ ਨਗਰੀ ਦੇ ਸੂਝਵਾਨ ਰਾਜਸੀ ਆਗੂ ਹਨ, ਜਿਨ੍ਹਾ ਦੇ ਦਾਮਨ ੳੁੱਪਰ ਅੱਜ ਤੱਕ ਕੋਈ ਵੀ ਦਾਗ਼ ਨਹੀਂ ਲੱਗਾ। ਲੋਡ ਹੈ ਅਜਿਹੇ ਉ¤ਚ ਚਰਿੱਤਰ ਵਾਲੇ ਉਮੀਦਵਾਰ ਨੂੰ ਸ਼ਾਨ ਨਾਲ ਜਿਤਾਉਣ ਦੀ ਤਾਂ ਜੋ ਉਹ ਸੰਸਦ ਵਿੱਚ ਪੁੱਜ ਕੇ ਪੰਜਾਬ ਅਤੇ ਵਿਸ਼ੇਸ਼ ਕਰਕੇ ਲੁਧਿਆਣਾ ਨਾਲ ਸਬੰਧਤ ਮੁਸ਼ਕਲਾਂ ਬਾਬਤ ਆਵਾਜ਼ ਬੁ¦ਦ ਕਰੇ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਸੀਨੀਅਰ ਅਕਾਲੀ ਅਮਰਜੀਤ ਸਿੰਘ ਚਾਵਲਾ ਅਤੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਗੁਰਚਰਨ ਸਿੰਘ ਗਾਲਿਬ ਦੀ ਜਿੱਤ ਤਾਂ ਦੀਵਾਰ ਤੇ ਲਿਖੀ ਹੋਈ ਹੈ, ਬਸ ਹੁਣ ਤਾਂ ਥੋੜਾ ਜੋਰ ਲਗਾਉਣ ਦੀ ਹੀ ਲੋੜ ਹੈ। ਉਨ੍ਹਾ ਕਿਹਾ ਕਿ ਅੱਜ ਦਾ ਇਹ ਨੌਜਵਾਨਾਂ ਦਾ ਇੱਕਠ ਇਹ ਸਾਬਿਤ ਕਰਦਾ ਹੈ ਕਿ ਅਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਲੋਕ ਪੱਖੀ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਭਾਟੀਆ ਨੇ ਕਿਹਾ ਕਿ ਗੁਰਚਰਨ ਸਿੰਘ ਗਾਲਿਬ ਨੂੰ ਜਿਤਾਉਣ ਵਿੱਚ ਨੌਜਵਾਨ ਅਹਿਮ ਭੂਮਿਕਾ ਨਿਭਾਉਣਗੇ। ਲੋੜ ਹੈ ਨੌਜਵਾਨਾਂ ਨੂੰ ਥਾਪੜਾ ਦੇਣ ਦੀ ਯੂਥ ਅਕਾਲੀ ਦਲ ਦੇ ਮੌਕੇ ਜੱਥੇਬੰਦਕ ਸਕੱਤਰ ਗੁਰਜੀਤ ਸਿੰਘ ਛਾਬੜਾ ਨੇ ਆਪਣੇ ਸਾਥੀਆਂ ਸਮੇਤ ਗੁਰਚਰਨ ਸਿੰਘ ਗਾਲਿਬ ਦਾ ਨਿੱਘਾ ਸਵਾਗਤ ਕਰਦਿਆਂ ਜਿੱਥੇ ਉਨ੍ਹਾਂ ਨੂੰ ਸਲਮਾਨਿਤ ਕੀਤਾ, ਉ¤ਥੇ ਚੋਣ ਫੰਡ ਲਈ ਥੈਲੀ ਵੀ ਭੇਂਟ ਕੀਤੀ। ਛਾਬੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਦੇ ਸਮੂਹ ਨੌਜਵਾਨਾਂ ਗਾਲਿਬ ਨੂੰ ਇਤਿਹਾਸਿਕ ਜਿੱਤ ਦਿਵਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਨੌਜਵਾਨ ਆਗੂ ਕੰਵਲਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਦਿਲਪ੍ਰੀਤ ਸਿੰਘ ਟਿੱਕਾ, ਪਰਪੂਰ ਸਿੰਘ, ਕਰਮਜੀਤ ਸਿੰਘ, ਜੋਸ਼ੀ ਕਾਲੀਆ, ਮਨਪ੍ਰੀਤ ਸਿੰਘ ਭੱਠਲ, ਇੰਦਰਪ੍ਰੀਤ ਸਿੰਘ ਭੱਠਲ ਆਦਿ ਮੌਜ਼ੂਦ ਸਨ।
ਵਾਰਡ 45 ਦੇ ਨੌਜਵਾਨਾਂ ਨੇ ਗਾਲਿਬ ਨੂੰ ਜਿਤਾਉਣ ਦਾ ਲਿਆ ਸੰਕਲਪ ਛਾਬੜਾ ਵੱਲੋਂ ਚੋਣ ਫੰਡ ਲਈ ਥੈਲੀ ਭੇਂਟ
This entry was posted in ਪੰਜਾਬ.