ਲੀਅਰ (ਨਾਰਵੇ) -ਦੁਨੀਆ ਭਰ ਚ ਖਾਲਸੇ ਦਾ ਪ੍ਰਗਟ ਦਿਵਸ ਵਿਸਾਖੀ ਦੇ ਸੰਬਧ ਵਿੱਚ ਦੁਨੀਆ ਦੇ ਹਰ ਕੋਨੇ ਕੋਨੇ ਤੋ ਗੁਰੂ ਦੀ ਸਾਧ ਸੰਗਤ ਵੱਲੋ ਨਗਰ ਕੀਰਤਨ, ਗੁਰੂ ਘਰਾ ਵਿੱਚ ਆਖੰਡ ਪਾਠ ਸਾਹਿਬ ਦੇ ਭੋਗ, ਕੀਰਤਨ ਦਰਬਾਰ ਆਦਿ ਦੀਆ ਖਬਰਾ ਅੱਗੜ ਪਿੱਛੜ ਕੇ ਕੁੱਲ ਸਿੱਖ ਭਾਈਚਾਰੇ ਨੂੰ ਮੀਡੀਆ ਜਰੀਏ ਪੜਨ ਨੂੰ ਮਿਲ ਰਹੀਆ ਹਨ। ਖਾਲਸੇ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਗੁਰੂ ਘਰ ਗੁਰੂ ਨਾਨਕ ਨਿਵਾਸ(ਲੀਅਰ) ਨਜਦੀਕ ਦਰਾਮਨ ਵਿਖੇ ਵੀ ਇਹ ਸੁਭ ਦਿਹਾੜਾ ਵੀ ਬੜੀਆ ਖੁਸੀਆ ਨਾਲ ਮਨਾਇਆ ਗਿਆ ਅਤੇ ਗੁਰੂ ਦੀ ਸਾਧ ਸੰਗਤ ਨੇ ਗੁਰੂ ਘਰ ਆਪਣੀਆ ਹਾਜ਼ਰੀਆ ਲਵਾਈਆ।ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਸ੍ਰ ਬਲਬੀਰ ਸਿੰਘ ਪਰਿਵਾਰ ਵੱਲੋ ਨਿਭਾਈ ਗਈ। ਆਖੰਡ ਪਾਠ ਸਾਹਿਬ ਦੇ ਭੋਗ ਉਪਰੱਤ ਪੰਜਾਬੋ ਆਏ ਕੀਰਤਨੀ ਜੱਥੇ ਦੇ ਭਾਈ ਸੁਖਵਿੰਦਰ ਸਿੰਘ ਮੋਗੇ ਵਾਲੇ, ਭਾਈ ਮਨਪ੍ਰੀਤ ਸਿੰਘ ਜ਼ੀਰੇਵਾਲੇ,ਭਾਈ ਅਜਮੇਰ ਸਿੰਘ ਲੁਧਿਆਣੇ ਵਾਲਿਆ ਨੇ ਰੱਬੀ ਬਾਣੀ ਦਾ ਗੁਣਗਾਨ ਕਰ ਸੰਗਤਾਂ ਨੂੰ ਨਿਹਾਲ ਕੀਤਾ।
ਯੂ ਕੇ ਤੋ ਆਏ ਨਿਸ਼ਕਾਮ ਸੇਵਕ ਭਾਈ ਦਵਿੰਦਰ ਸਿੰਘ ਹੋਣਾ ਨੇ ਵੀ ਸੰਗਤਾ ਦਰਮਿਆਨ ਆਪਣੀ ਹਾਜ਼ਰੀ ਲਵਾਈ ਅਤੇ ਗੁਰੂਦੁਆਰਾ ਸਾਹਿਬ ਦੀ ਨਵੀ ਬਣ ਰਹੀ ਬਿਲਡਿੰਗ ਲਈ ਮਾਇਆ ਦਾਨ ਕੀਤੀ।ਵਿਸਾਖੀ ਦੇ ਇਸ ਪਾਵਨ ਮੋਕੇ ਗੁਰੂ ਘਰ ਜੁੜੀ ਸੰਗਤ ਵੱਲੋ ਗੁਰੂਦੁਆਰਾ ਸਾਹਿਬ ਦੀ ਬਣ ਰਹੀ ਬਿਲਡਿੰਗ ਲਈ ਬੰਐਤ ਮਾਇਆ ਵੀ ਦਿੱਤੀ ਗਈ ।ਇਸ ਮੋਕੇ ਲੰਗਰ ਦੀ ਸੇਵਾ ਦਰਾਮਨ ਟੈਕਸੀ ਦੇ ਪੰਜਾਬੀ ਵੀਰਾਂ ਵੱਲੋ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ। ਗੁਰੂਦੁਆਰਾ ਪ੍ਰੰਬੱਧਕ ਕਮੇਟੀ ਲੀਅਰ ਦੇ ਪ੍ਰਧਾਨ ਭਾਈ ਇੰਦਰਜੀਤ ਸਿੰਘ,ਮੀਤ ਪ੍ਰਧਾਨ ਭਾਈ ਅਜਮੇਰ ਸਿੰਘ,ਖਜ਼ਾਨੱਚੀ ਭਾਈ ਭੁਪਿੰਦਰ ਪਾਲ ਸਿੰਘ,ਸੱਕਤਰ ਹਰਿੰਦਰਪਾਲ ਸਿੰਘ(ਬੀੜ ਚੱੜਿਕ),ਮਨਜ਼ੋਰ ਸਿੰਘ ਅਤ ੇਹੋਰ ਗੁਰੂ ਗਰ ਪ੍ਰੇਮੀ ਜਥੇਦਾਰ ਅਜੈਬ ਸਿੰਘ,ਪਰਮਜੀਤ ਸਿੰਘ, ਬਲਦੇਵ ਸਿੰਘ , ਹਰਪਾਲ ਸਿੰਘ ਖੱਟੜਾ, ਜਗਜੀਵਨ ਸਿੰਘ ਗਰੇਵਾਲ , ਜੱਥੇਦਾਰ ਅਵਤਾਰ ਸਿੰਘ,ਤਜਿੰਦਰ ਸਿੰਘ,ਕੰਨਵਲਦੀਪ ਸਿੰਘ ਆਦਿ ਵੱਲੋ ਗੁਰੂ ਘਰ ਜੁੜੀ ਸੰਗਤ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।