ਕਿਲਾ ਰਾਏਪੁਰ – ਪਿੱਛਲੇ 5 ਸਾਲਾਂ ਦੇ ਦੌਰਾਨ ਮੈਂ ਮਨੀਸ਼ ਤਿਵਾਰੀ ਨਾਲ ਬਹੁਤ ਕਰੀਬੀ ਤੌਰ ਤੇ ਕੰਮ ਕੀਤਾ ਹੈ ਅਤੇ ਆਉਣ ਵਾਲੇ ਚੋਣਾਂ ਵਿਚ ਲੁਧਿਆਣੇ ਦੀ ਸੀਟ ਲਈ ਇਨ੍ਹਾਂ ਨੂੰ ਸਮਰਥਨ ਦੇਣ ਦੀ ਅਪੀਲ ਕਰਨ ਲਈ ਲਿੱਖ ਰਿਹਾ ਹਾਂ। ਮਨੀਸ਼ ਲੋਕ ਸਭਾ ਦੇ ਕੇਂਦਰ ਵਿਚ ਚੋਣ ਹਲਕੇ (ਸ਼ਹਿਰੀ, ਅਰਧ-ਸ਼ਹਿਰੀ ਅਤੇ ਪੇੰਡੂ) ਦੀਆਂ ਲੋੜਾਂ ਅਤੇ ਇੱਛਾਵਾਂ ਨੂੰ ਪ੍ਰਗਟ ਕਰਨ ਲਈ ਇਕ ਮਜਬੂਤ ਨੈਤਕਤਾ, ਸਪਸ਼ਟ ਨਿਰਦੇਸ਼ਨ, ਅਤੇ ਮਹਾਨ ਯੋਗਤਾ ਵਾਲਾ ਵਿਅਕਤੀ ਹੈ। ਮੈਂ ਸਿਰਫ ਇਸਲਈ ਮਨੀਸ਼ ਨੂੰ ਸਮਰਥਨ ਨਹੀਂ ਦੇ ਰਿਹਾ ਕਿਉਂਕਿ ਉਹ ਕਾਂਗਰਸ ਪਿਛੋਕੜ ਤੋਂ ਹਨ, ਸਗੋਂ ਇਸਲਈ ਵੀ ਕਿ ਮੇਰੇ ਮੁਤਾਬਕ ਉਹ ਇਸ ਕੰਮ ਲਈ ਸਰਵਸਰੇਸ਼ਠ ਵਿਅਕਤੀ ਹਨ।
ਮਨੀਸ਼ ਦੇ ਬਾਰੇ
ਮਨੀਸ਼ ਤਿਵਾਰੀ, ਅਖਿਲ ਭਾਰਤੀ ਕਾਂਗਰਸ ਦਾ ਸਕੱਤਰੀ ਅਤੇ ਪ੍ਰਵਕਤਾ, 2009 ਦੇ ਸੰਸਦੀ ਚੋਣਾਂ ਵਿਚ ਲੁਧਿਆਣੇ ਦੇ ਲੋਕਾਂ ਦਾ ਪ੍ਰਤੀਨਿਧੀਤਵ ਕਰਨਾ ਚਾਹੁੰਦਾ ਹੈ। 2004 ਦੇ ਕਰੜੇ ਨੁਕਸਾਨ ਦੇ ਬਾਵਜੂਦ, ਮਨੀਸ਼ ਨੇ ਲਗਾਤਾਰ ਸਾਡੇ ਖੇਤਰ ਦੇ ਸੁਧਾਰ ਲਈ ਕੰਮ ਕੀਤਾ ਹੈ। ਕੇਂਦਰ ਵਿਚ ਉਨ੍ਹਾਂ ਦਾ ਰੁਤਬਾ ਉਨ੍ਹਾਂ ਦੇ ਵਿਸ਼ਵਾਸ ਅਤੇ ਵਧੀਆ ਸੋਚਨੀ ਅਤੇ ਇਹ ਸੁਨਿਸ਼ਚਤ ਕਰਨ ਦੀ ਉਨ੍ਹਾਂ ਦੀ ਯੋਗਤਾ ਦਾ ਪਰਮਾਣ ਹੈ ਕਿ ਲੁਧਿਆਣੇ ਦੇ ਲੋਕਾਂ ਦੀ ਅਵਾਜ਼ ਸੁਣੀ ਜਾਂਦੀ ਹੈ: ਜੋ ਕਿ ਕਿਸੇ ਵੀ ਉਮੀਦਵਾਰ ਲਈ ਇਕ ਮਹਾਨ ਸੰਪਤੀ ਹੈ।
ਕਾਰਵਾਈਆਂ ਦਾ ਇਤਿਹਾਸ
ਮਨੀਸ਼ ਤਿਵਾਰੀ ਪੰਜਾਬ ਦੇ ਅਜਿਹੇ ਕਿਰਿਆਸ਼ੀਲ ਅਤੇ ਪਿਆਰੇ ਲੋਕਾਂ ਦੀ ਲੰਮੀ ਕਤਾਰ ‘ਚੋਂ ਆਏ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਅਜਿਹਾ ਆਦਮੀ ਬਣਨ ਵਿਚ ਸਮਰਥਨ ਦਿੱਤਾ ਜੋ ਉਹ ਅੱਜ ਹਨ।
4 ਸਾਲ ਦੀ ਉਮਰ ਤੋਂ ਮਨੀਸ਼ ਤਿਵਾਰੀ ਆਪਣੇ ਦਾਦਾ ਜੀ ਸਰਦਾਰ ਤੀਰਥ ਸਿੰਘ ਗੁਰਮ ਜੀ ਦੇ ਚਰਨਾਂ ਵਿਚ ਬੈਠ ਕੇ ਰਾਜਨੀਤੀ ਤੋਂ ਵਾਕਿਫ ਹੋ ਗਏ ਸਨ ਜੋ ਕਿ ਇਕ ਵਕੀਲ ਸਨ ਅਤੇ ਸਰਦਾਰ ਭਗਤ ਸਿੰਘ ਜੀ ਦੇ ਨਾਲ ਸਵਤੰਤਰਤਾ ਸੰਗ੍ਰਾਮ ਵਿਚ ਹਿੱਸੇਦਾਰ ਸਨ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਤੋਂ ਮੁਕਤ ਰਾਜਨੀਤਕ ਪ੍ਰਣਾਲੀ, ਦੇਸ਼ਭਗਤੀ ਅਤੇ ਮੁਸ਼ਕਲਾਂ ਸਹਿ ਕੇ ਪ੍ਰਾਪਤ ਹੋਈ ਅਜ਼ਾਦੀ ਦੇ ਸਤੀਤਵ ਨੂੰ ਮੁੜ-ਮੁੜ ਲੋਕਾਂ ਦੇ ਜਹਿਣ ਵਿਚ ਬਿਠਾਇਆ।
ਮਨੀਸ ਤਿਵਾਰੀ ਦੇ ਪਿਤਾ ਜੀ, ਡਾ. ਵਿਸ਼ਵ ਨਾਥ ਤਿਵਾਰੀ, ਪੰਜਾਬ ਦੇ ਉਤਸ਼ਾਹਤ ਪ੍ਰੇਮੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਭਾਈ ਵੀਰ ਸਿੰਘ ਚੈਰ ਅਤੇ ਪੰਜਾਬੀ ਦੇ ਪ੍ਰੋਫੈਸਰ, ਸਿੱਖ ਗੁਰੂ ਸਾਹਿਬਾਨਾਂ ਦੀਆਂ ਪਰੰਪਰਾਵਾਂ ਤੇ ਅਧਾਰਤ 40 ਤੋਂ ਉੱਪਰ ਕਿਤਾਬਾਂ ਲਿਖਣ ਵਾਲੇ ਵਿਅਕਤੀ ਸਨ।
ਮਨੀਸ਼ ਦੇ ਪਿਤਾ ਜੀ ਦੇ ਪੰਜਾਬੀਅਤ ਲਈ ਜਨੂਨ ਅਤੇ ਹਰਿਆਣਾ ਲਈ ਚੰਡੀਗੜ੍ਹ ਦੇ ਵਿਭਾਜਨ ਦੇ ਖਿਲਾਫ ਉਨ੍ਹਾਂ ਦੇ ਅਭਿਆਨ ਨੇ ਉਨ੍ਹਾਂ ਨੂੰ ਨੈਸ਼ਨਲ ਸਾਹਿਤ ਅਕਾਦਮੀ ਅਵਾਰਡ ਨਾਲ ਨਵਾਜਨ ਅਤੇ ਰਾਜਸਭਾ ਲਈ ਨਾਮਜ਼ਦ ਕਰਨ ਵਿਚ ਉਨ੍ਹਾਂ ਨੂੰ ਯੋਗਦਾਨ ਦਿੱਤਾ।
ਮਨੀਸ਼ ਦੇ ਮਾਤਾ ਜੀ, ਡਾ. ਅਮ੍ਰਿਤ ਕੌਰ, ਇਕ ਅਤਿਅੰਤ ਕੁਸ਼ਲ ਦਦਾਂ ਦੇ ਡਾਕਟਰ ਸਨ ਅਤੇ, ਪੀਜੀਆਈ ਚੰਡੀਗੜ੍ਹ ਦੇ ਡੀਨ ਬਣੇ ਜਿਨ੍ਹਾਂ ਨੂੰ ਉਨ੍ਹਾਂ ਦੀ ਰਾਸ਼ਟਰੀ ਸਮੁਦਾਇਕ ਸਵਾਸਥ ਵਿਚ ਸਿਰਮੌਰ ਸੋਧ ਲਈ ਪਦਮ ਸ਼੍ਰੀ ਨਾਲ ਨਵਾਜਿਆ ਗਿਆ ।
ਇਸਲਈ ਮੈਨੂੰ ਲੱਗਦਾ ਹੈ ਕਿ ਇਸ ਵਿਚ ਕੋਈ ਹੈਰਾਨੀ ਨਹੀਂ ਹੈ ਜੇ ਮਨੀਸ਼ ਨੂੰ ਉਸਦੇ ਰਾਜ ਖੇਤਰ ਲਈ ਕੰਮ ਕਰਨ ਦਾ ਜਨੂਨ ਵਿਰਸੇ ਵਿਚ ਮਿਲਿਆ ਹੈ। ਪਰ ਉਸਨੇ ਆਪਣਾ ਰਸਤਾ ਚੁਣਿਆ ਅਤੇ ਉਸ ਸਮੇਂ ਤੋਂ ਹੀ ਇਕ ਗੰਭੀਰ ਕਾਂਗਰਸ ਕਰਮਕਾਰੀ ਹਨ ਜਦੋਂ ਉਹ ਕੰਨੂਨ ਦੀ ਪੜ੍ਹਾਈ ਕਰ ਰਹੇ ਸਨ ਅਤੇ 1984 ਵਿਚ ਰਾਜੀਵ ਗਾਂਧੀ ਜੀ ਨੇ ਉਨ੍ਹਾਂ ਨੂੰ ਅਖਿਲ ਭਾਰਤੀ ਐਨ.ਐਸ.ਯੂ.ਆਈ. ਦਾ ਸੰਯੁਕਤ ਸਕੱਤਰੀ ਬਣਾਇਆ ਸੀ। ਇਸ ਕਾਰਜਕਾਲ ਦੇ ਦੌਰਾਨ, ਸਿਰਫ 18 ਸਾਲਾਂ ਦੇ ਮਨੀਸ਼ ਨੂੰ ਆਤੰਕਵਾਦ ਦੇ ਦੌਰਾਨ ਆਪਣੇ ਪਿਤਾ ਜੀ ਦੀ ਹੱਤਿਆ ਦੀ ਤ੍ਰਾਸਦੀ ਦਾ ਸਾਮ੍ਹਣਾ ਕਰਨਾ ਪਿਆ। ਇਸ ਦੇ ਬਾਵਜੂਦ, ਉਨ੍ਹਾਂ ਨੇ ਸਿਰਫ ਸਮਾਜ ਲਈ ਇਸ ਲੜ੍ਹਾਈ ਨੂੰ ਜਾਰੀ ਰੱਖਿਆਂ ਅਤੇ ਇਸਲਈ ਉਨ੍ਹਾਂ ਨੂੰ 1985 ਤੋਂ 1988 ਤਕ ਸਕੱਤਰੀ ਅਤੇ 1988 ਤੋਂ 1993 ਤਕ ਪ੍ਰੈਸੀਡੈਂਟ ਲਈ ਪਦ ਉੱਨਤ ਕੀਤਾ ਗਿਆ।
ਇਕ ਉਤਸਾਹੀ ਕਾਰਜਕਰਤਾ ਮਨੀਸ਼, 1992 ਵਿਚ, ਇੰਟਰਨੈਸ਼ਨਲ ਯੂਨੀਅਨ ਆਫ ਸਟੂਡੈਂਟਸ ਵੱਲੋਂ ਚੁਣੇ ਗਏ ਏਸ਼ੀਆ ਦੇ ਪਹਿਲੇ ਪ੍ਰੈਸੀਡੈਂਟ ਬਣੇ। 1998 ਵਿਚ ਉਹ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰੈਸੀਡੈਂਟ ਬਣੇ।
13 ਮਈ 2009 ਨੂੰ ਤੁਹਾਡਾ ਵੋਟ ਮਾਇਨੇ ਰੱਖਦਾ ਹੈ
ਸਾਡੀ ਅਪੀਲ ਹੈ ਕਿ ਇਸ ਮਈ ਜਦੋਂ ਵੀ ਤੁਸੀਂ ਜਾਂ ਤੁਹਾਡਾ ਪਰਿਵਾਰ ਵੋਟ ਕਰੇ, ਤੁਹਾਡਾ ਵੋਟ ਮਨੀਸ਼ ਤਿਵਾਰੀ ਨੂੰ ਪਵੇ। ਉਹ ਇਕ ਰਾਸ਼ਟਰੀ ਪੱਧਰ ਦੇ ਨੇਤਾ ਹਨ ਜੋ ਆਪਣੇ ਖੇਤਰ, ਆਪਣੇ ਜੱਦੀ ਪਿੰਡਾਂ (ਡਬੁਰਜੀ ਅਤੇ ਕਰਤਾਰਪੁਰ) ਅਤੇ ਉਹ ਸ਼ਹਿਰ ਜਿੱਥੇ ਉਹ ਪਲੇ ਵਧੇ, ਲਈ ਕੰਮ ਕਰਨਾ ਚਾਹੁੰਦੇ ਹਨ
ਇਕ ਯੁਵਾ ਦੇ ਰੂਪ ਵਿਚ, ਮਨੀਸ਼ ਤਿਵਾਰੀ ਨੇ ਆਪਣੇ ਆਦਰਸ਼ ਅਤੇ ਉਦੇਸ਼ਾਂ ਨਾਲ ਇਕ ਸ਼ੁੱਧ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਰਾਜਨੀਤਕ ਪ੍ਰਣਾਲੀ ਵਿਕਸਤ ਕੀਤੀ। ਇਹ ਉਸ ਦਿਨ ਤੋਂ ਹੀ ਬਣੀ ਹੈ। ਇਸਲਈ ਮੈਂ ਅਪੀਲ ਕਰਦਾ ਹਾਂ ਕਿ 2009 ਵਿਚ ਤੁਸੀਂ ਵੀ ਮਨੀਸ਼ ਜੀ ਨੂੰ ਵੋਟ ਕਰਕੇ ਪੰਜਾਬ ਦੇ ਸੁਧਾਰ ਦੇ ਉਦੇਸ਼ਾਂ ਲਈ ਕਦਮ ਵਧਾਓ ਜੋ ਇਕੱਲੇ ਹੀ ਅਜਿਹੇ ਉਮੀਦਵਾਰ ਹਨ ਜੋ ਸਾਰੇ ਪੱਦਰਾਂ ਤੇ ਲੁਧਿਆਣੇ ਦੇ ਲੋਕਾਂ ਦਾ ਨਿਰਪੱਖਤਾ ਨਾਲ ਪ੍ਰਤੀਨਿਧਤਵ ਕਰ ਸਕਦੇ ਹਨ।
ਇਸ ਵਿਚਾਰ ਵਟਾਂਦਰੇ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝਾ ਕਰੋ। ਕਿਉਂਕਿ ਮੈਂ ਮੰਨਦਾ ਹਾਂ ਕਿ ਹੁਣ ਤੁਸੀਂ ਜਾਣਦੇ ਹੋ ਕਿ ਮਨੀਸ਼ ਕਿੱਥੇ ਖੜਾ ਹੈ, ਇਸ ਲਈ ਮਨੀਸ਼ ਤਿਵਾਰੀ ਜੀ ਹੀ ਤੁਹਾਡੇ ਵੋਟ ਦੇ ਹਕਦਾਦ ਹਨ।
ਮਨੀਸ਼ ਤਿਵਾਰੀ ਲਈ ਵੋਟ ਡਾ. ਮਨਮੋਹਨ ਸਿੰਘ ਜੀ ਲਈ ਵੋਟ ਹੈ।