ਜਲੰਧਰ – ਭਾਰਤੀਯ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਤੇ ਭਾਜਪਾ ਇੰਨਵੈਸਟਰ ਸੈੱਲ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਉਨ੍ਹਾ ਦੀ ਪਾਰਟੀ ਸੂਬੇ ਦੀਆਂ ਤਿੰਨੇ ਲੋਕ ਸਭਾ ਸੀਟਾਂ ਉਪਰ ਨਵਾਂ ਇਤਿਹਾਸ ਕਾਇਮ ਕਰੇਗੀ। ਗਰੇਵਾਲ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਪਾਰਟੀ ਦੇ ਕੌਮੀਂ ਆਗੂ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀਂ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਭਾਰਤੀਯ ਜਨਤਾ ਪਾਰਟੀ ਦਾ ਹਰ ਵਰਕਰ ਦ੍ਰਿੜ ਹੈ ਅਤੇ ਪੂਰੀ ਤਾਕਤ ਨਾਲ ਚੋਣ ਪ੍ਰਚਾਰ ਵਿਚ ਲੱਗਿਆ ਹੋਇਆ ਹੈ। ਅੱਜ ਭਾਜਪਾ ਦੇ ਕੌਮੀਂ ਜਨਰਲ ਸਕੱਤਰ ਸ਼੍ਰੀ ਅਰੁਣ ਜੇਤਲੀ ਵੱਲੋਂ ਜਲੰਧਰ ਵਿਚ ਭਾਜਪਾ ਪ੍ਰਦੇਸ਼ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ, ਚੋਣ ਦਫਤਰ ਸ਼ੁਰੂ ਕਰਨ ਸਮੇਂ ਗਰੇਵਾਲ ਸ਼ਨੀਵਾਰ ਨੂੰ ਸ਼ਹਿਰ ਵਿਚ ਖਾਸ ਤੌਰ ਤੇ ਪਹੰਚੇ ਹੋਏ ਸਨ। ਗਰੇਵਾਲ ਨੇ ਭਾਜਪਾ ਦੀ ਕੇਂਦਰੀ ਆਲ੍ਹਾਕਮਾਨ ਦਾ ਖਾਸ ਤੌਰ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਦੀ ਪੰਜਾਬ ਵਿਚਲੀ ਸੂਚੀ ਨੇ ਵਿਰੋਧੀਆਂ ਨੂੰ ਹਿਲਾਕੇ ਰੱਖਿਆ ਹੋਇਆ ਹੈ। ਉਨ੍ਹਾ ਕਿਹਾ ਕਿ ਨਿੱਗਰ ਸੋਚ ਤੇ ਸਾਫ ਸੁਥਰੇ ਅਕਸ ਵਾਲੇ ਸ੍ਰ.ਨਵਜੋਤ ਸਿੰਘ ਸਿੱਧੂ, ਸ਼੍ਰੀ ਵਿਨੋਦ ਖੰਨਾ ਅਤੇ ਸ਼੍ਰੀ ਸੋਮ ਪ੍ਰਕਾਸ਼ ਆਪਣੇ ਵਿਰੋਧੀਆਂ ਤੇ ਭਾਰੀ ਹਨ। ਗਰੇਵਾਲ ਨੇ ਕਿਹਾ ਕਿ ਕਾਂਗਰਸ ਦੀ ਕੌਮੀਂ ਪ੍ਰਧਾਨ ਸ਼੍ਰੀਮਤੀ ਸੋਨੀਆਂ ਗਾਂਧੀ ਸਿਰਫ ਆਪਣੇ ਬੇਟੇ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਡਾ. ਮਨਮੋਹਣ ਸਿੰਘ ਨੂੰ ਇਸਤੇਮਾਲ ਕਰ ਰਹੀ ਹੈ। ਗਰੇਵਾਲ ਨੇ ਕਿਹਾ ਕਿ ਦੁਨੀਆਂ ਜਾਣਦੀ ਹੈ ਕਿ ਮੌਜੂਦਾ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਸਿਰਕੱਢ ਅਰਥ ਸ਼ਾਸਤਰੀ ਤੇ ਹਨ ਪਰ ਸਿਆਸੀ ਨਹੀਂ। ਗਰੇਵਾਲ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਤੇ ਉਨ੍ਹਾ ਦਾ ਪਰਿਵਾਰ ਇਸੇ ਗੱਲ ਦਾ ਲਾਭ ਲੈਂਦੇ ਹੋਏ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਹਨ। ਗਰੇਵਾਲ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਧੱੜੇਬੰਦੀ ਜੱਗ ਜਾਹਰ ਹੈ। ਉਨ੍ਹਾ ਕਿਹਾ ਕਿ ਕਈ ਧੱੜੇਆਂ ਵਿਚ ਵੰਡੀ ਕਾਂਗਰਸ ਸੂਬੇ ਦਾ ਵਿਕਾਸ ਕਰ ਸਕਦੀ ਹੈ ਇਸ ਸੋਚਕੇ ਹੀ ਆਮ ਆਦਮੀਂ ਹੱਸ ਪੈਂਦਾ ਹੈ। ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਜਾਗਰੂਕ, ਸਮਝਦਾਰ ਤੇ ਪੜ੍ਹੇ ਲਿਖੇ ਲੋਕ ਜਾਣ ਗਏ ਹਨ ਕਿ ਕਾਂਗਰਸ ਤੇ ਉਸਦੇ ਹਮਾਇਤੀ ਸਵਾਰਥੀ ਸੋਚ ਵਾਲੇ ਹਨ ਤੇ ਸਵਾਰਥੀ ਕਦੇ ਵੀ ਕਿਸੇ ਦਾ ਭਲਾ ਨਹੀਂ ਕਰ ਸਕਦਾ। ਗਰੇਵਾਲ ਨੇ ਕਿਹਾ ਕਿ ਸੂਬੇ ਅਤੇ ਦੇਸ਼ ਦੀ ਤਰੱਕੀ ਤੇ ਬੇ-ਖੌਫ ਜੀਵਨ ਲਈ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਸਮੇਂ ਦੀ ਮੰਗ ਹੈ।