ਸਿਡਨੀ-ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਪ੍ਰਧਾਨ ਡਾ.ਅਮਰਜੀਤ ਟਾਂਡਾ ਨੇ ਇਕ ਪਰੈਸ ਬਿਆਨ ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਬੀ.ਜੇ.ਪੀ. ਗਠਜੋੜ ਸਰਕਾਰ ‘ਤੇ ਦੋਸ਼ ਲਾਇਆ ਕਿ ਜਾਤਾਂ, ਫਿ਼ਰਕਿਆਂ, ਧਰਮਾਂ ਅਤੇ ਭਾਸ਼ਾਵਾਂ ਦੇ ਨਾਮ ‘ਤੇ ਇਹ ਲੋਕਾਂ ‘ਚ ਵੰਡੀਆਂ ਪਾ ਰਹੇ ਹਨ, ਜਦਕਿ ਕਾਂਗਰਸ ਪਾਰਟੀ ਧਰਮ ਨਿਰਪੱਖ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਦਲ ਪਰਵਾਰ ਨੇ ਅਕਾਲੀ ਦਲ ਨੂੰ ਘਰ ਦੀ ਕੰਪਨੀ ਤੇ ਬਰਸਾਤੀ ਛੱਪੜ ਬਣਾ ਦਿਤਾ ਹੈ ਜਿਸ ਵਿਚੋਂ ਬਦਬੋ ਮਾਰਦੀ ਹੈ ਪਰ ਕਾਂਗਰਸ ਤਾਂ ਇਕ ਸਮੁੰਦਰ ਹੈ ਜਿਸ ਦਾ ਪਾਣੀ ਹਮੇਸ਼ਾ ਸਾਫ਼ ਹੀ ਰਹਿੰਦਾ ਹੈ।
ਚੋਣ ਕਮਿਸ਼ਨ ਵਲੋਂ ਪੰਜਵੇਂ ਤਨਖ਼ਾਹ ਕਮਿਸ਼ਨ ਦੀ ਰੀਪੋਰਟ ਜਾਰੀ ਕਰਨ ‘ਤੇ ਚੋਣਾਂ ਤਕ ਲਾਈ ਪਾਬੰਦੀ ਬਾਰੇ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਕਰਮਚਾਰੀਆਂ ਦੇ ਭਲੇ ਲਈ ਚੋਣ ਕਮਿਸ਼ਨ ਨੂੰ ਫਿਰ ਲਿਖਿਆ ਜਾਏਗਾ ਤਾਂ ਜੋ ਵਧੇ ਹੋਏ ਸਕੇਲਾਂ ਤੇ ਗਰੇਡਾਂ ਦਾ ਲਾਭ ਸਰਕਾਰੀ ਤੇ ਅਰਧ-ਸਰਕਾਰੀ ਕਰਮਚਾਰੀਆਂ ਨੂੰ ਮਿਲ ਸਕੇ।
ਇਸ ਦੌਰਾਨ ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਪ੍ਰਧਾਨ ਡਾ.ਅਮਰਜੀਤ ਟਾਂਡਾ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਾਂ ‘ਤੇ ਵੋਟਾਂ ਦੇਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਕਾਰਨ ਹੀ ਦੇਸ਼ ਦਾ ਨਾਂ ਦੁਨੀਆ ‘ਚ ਚਮਕਿਆ ਹੈ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਅੰਤਰਰਾਸ਼ਟਰੀ ਪੱਧਰ ‘ਤੇ ਆਗੂ ਵਜੋਂ ਉਭਰੇ ਹਨ, ਕਿਉਂਕਿ ਉਨ੍ਹਾਂ ਤੋਂ ਹਰ ਦੇਸ਼ ਆਰਥਕ ਮਾਮਲੇ ਵਿਚ ਸਲਾਹ ਲੈਂਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਚੋਣ ਪ੍ਰਚਾਰ ਲਈ ਕਾਂਗਰਸ ਦੀ ਕੁੱਲ ਹਿੰਦ ਪ੍ਰਧਾਨ ਸੋਨੀਆ ਗਾਂਧੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਜਨਰਲ ਸਕੱਤਰ ਸ੍ਰੀ ਰਾਹੁਲ ਗਾਂਧੀ ਸਮੇਤ ਕੇਂਦਰ ਦੇ ਹੋਰ ਸੀਨੀਅਰ ਆਗੂ ਆਉਣਗੇ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਗੁਰਦਾਸਪੁਰ, ਜਲੰਧਰ ਤੇ ਲੁਧਿਆਣਾ ‘ਚ ਚੋਣ ਸਭਾਵਾਂ ਨੂੰ ਸੰਬੋਧਨ ਕਰਨਗੇ।