ਅੰਮ੍ਰਿਤਸਰ, – ਸਿਟੀ ਸਾਈਕਲਿੰਗ ਕਲੱਬ ਵੱਲੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਦੇ ਸਹਿਯੋਗ ਨਾਲ ਇਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਸਾਈਕਲ ਰੈਲੀ ਨੂੰ ਸੰਤ ਸਿੰਘ ਸੁੱਖਾ ਸਿੰਘ ਸੀਨੀ. ਸੈਕੰਡਰੀ ਸਕੂਲ ਅਤੇ ਸੰਤ ਸਿੰਘ ਸੁੱਖਾ ਸਿੰਘ ਵਿਦਿਅਕ ਸੰਸਥਾਵਾਂ ਦੇ ਡਾਇਰੈਕਟਰ ਪ੍ਰਿੰਸੀਪਲ ਸ੍ਰ: ਜਗਦੀਸ਼ ਸਿੰਘ ਨੇ ਰਵਾਨਾ ਕੀਤਾ। ਇਹ ਰੈਲੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਵਿਖੇ ਜਾ ਕੇ ਸਮਾਪਤ ਹੋਈ। ਇਸ ਰੈਲੀ ਤੋਂ ਬਾਅਦ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਪ੍ਰਧਾਨ ਡਾ. ਇੰਦਰਜੀਤ ਕੌਰ, ਸਿਟੀ ਸਾਈਕ¦ਿਗ ਕਲੱਬ ਦੇ ਪ੍ਰਧਾਨ ਡਾ. ਐਨ. ਐਸ. ਨੇਕੀ, ਡਾ. ਚਰਨਜੀਤ ਸਿੰਘ ਗੁਮਟਾਲਾ, ਸ੍ਰੀ ਪ੍ਰਕਾਸ਼ ਸਿੰਘ ਭੱਟੀ, ਸ੍ਰੀ ਵਿਵੇਕ ਅਰੋੜਾ, ਸ੍ਰੀ ਪ੍ਰਭਦਿਆਲ ਰੰਧਾਵਾ ਅਤੇ ਦੀਪਕ ਬੱਬਰ ਤੇ ਆਧਾਰਿਤ ਇਕ ਡੈਪੋਟੇਸ਼ਨ ਨੇ ਡਿਪਟੀ ਕਮਿਸ਼ਨਰ ਸ੍ਰ: ਭਗਵੰਤ ਸਿੰਘ ਨੂੰ ਇਕ ਮੈਮੋਰੰਡਮ ਦਿੱਤਾ, ਜਿਸ ਵਿੱਚ ਮੰਗ ਕੀਤੀ ਗਈ ਕਿ ਸ਼ਹਿਰ ਵਿੱਚ ਵਾਹਨਾਂ ਨਾਲ ਪੈਦਾ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਸਾਈਕਲਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਸ਼ਹਿਰੀਆਂ ਦੀ ਸਿਹਤਮੰਦੀ ਨੂੰ ਯਕੀਨੀ ਬਣਾਇਆ ਜਾਵੇ। ਸਰਕੂਲਰ ਰੋਡ ਅਤੇ ਜੀ. ਟੀ. Ðਰੋਡ. ਦੇ ਨਾਲ ਲੱਗਦੇ ਹਿੱਸੇ ਤੇ ਵਖਰੇ ਸਾਈਕਲ ਲੇਨ ਉਸਾਰੇ ਜਾਣ ਜਿਵੇਂ ਕਿ 1947 ਤੋਂ ਪਹਿਲਾਂ ਹੁੰਦੇ ਸਨ। ਸਕੂਲ ਜਾਂਦੇ ਬੱਚਿਆਂ ਨੂੰ ਸਕੂਟਰ ਅਤੇ ਮੋਟਰ ਸਾਈਕਲ ਦੀ ਵਰਤੋਂ ਤੋਂ ਰੋਕਣ ਲਈ ਸਖਤੀ ਨਾਲ ਕਾਨੂੰਨ ਲਾਗੂ ਕੀਤਾ ਜਾਵੇ। ਸਾਈਕਲ ਉਤਪਾਦਕਾਂ ਅਤੇ ਦੁਕਾਨਦਾਰਾਂ ਨੂੰ ਵਿਦਿਆਰਥੀਆਂ ਨੂੰ ਸਸਤੇ ਰੇਟਾਂ ਤਤੇ ਸਾਈਕਲ ਦੇਣ ਲਈ ਕਿਹਾ ਜਾਵੇ। ਇਸ ਰੈਲੀ ਦੇ ਵਿੱਚ ਪ੍ਰੋ: ਮੋਹਨ ਸਿੰਘ, ਪਿਗੰਲਵਾੜੇ ਦੇ ਸਟਾਫ ਅਤੇ ਸੰਤ ਸਿੰਘ ਸੁੱਖਾ ਸਿੰਘ ਸਕੂਲ ਦੇ ਬੱਚਿਆਂ ਨੇ ਵੀ ਭਾਗ ਲਿਆ।